ਮਾਨਵਤਾ ਭਲਾਈ ਦੇ ਕੰਮਾਂ ‘ਚ ਮੋਹਰੀ ਸਨ ਮਹਾਂ ਸ਼ਹੀਦ ਸ਼ਾਮ ਸੁੰਦਰ ਇੰਸਾਂ

Humanity, Welfare, GreatMartyr, ShaymSundarInsan

ਅਸ਼ੋਕ ਗਰਗ

ਦੁਨੀਆਂ ਵਿਚ ਕੁਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਕੰਮਾਂ ਨਾਲ ਆਪਣੇ ਮਰਨ ਤੋਂ ਬਾਅਦ ਵੀ ਇਤਿਹਾਸ ਦੇ ਪੰਨਿਆਂ ਵਿਚ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖ ਜਾਂਦੇ ਹਨ ਅਤੇ ਅਜਿਹੇ ਇਨਸਾਨ ਦੂਜਿਆਂ ਦੇ ਹੱਕ, ਸੱਚ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਪਿਛਾਂਹ ਨਹੀਂ ਹਟਦੇ ਫਿਰਕੂ ਤਾਕਤਾਂ ਨੂੰ ਠੱਲ੍ਹ ਪਾਉਣ ਲਈ ਇਸ ਤਰ੍ਹਾਂ ਦੇ ਜੁਝਾਰੂ ਅਤੇ ਆਨ-ਬਾਨ ਲਈ ਸ਼ਹੀਦ ਹੋਣ ਵਾਲਿਆਂ ਵਿਚ ਹੀ ਨਾਂਅ ਆਉਂਦਾ ਹੈ ਬਠਿੰਡਾ ਦੇ ਪ੍ਰੇਮੀ ਮਹਾਂ ਸ਼ਹੀਦ ਸ਼ਾਮ ਸੁੰਦਰ ਇੰਸਾਂ ਦਾ ਇਨਸਾਨੀਅਤ ਦੇ ਹੁੰਦੇ ਘਾਣ ਅਤੇ ਜ਼ੁਲਮ ਦੇ ਵਿਰੁੱਧ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਸ਼ਾਮ ਸੁੰਦਰ ਇੰਸਾਂ ਨੇ ਉਸ ਸਮੇਂ ਦੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਅਤੇ ਕੁਝ ਫਿਰਕਾਪ੍ਰਸਤ ਲੋਕਾਂ ਵੱਲੋਂ ਧੱਕੇਸ਼ਾਹੀ ਵਿਰੁੱਧ 9 ਜੁਲਾਈ 2007 ਨੂੰ ਬਠਿੰਡਾ ਵਿਖੇ ਹਾਅ ਦਾ ਨਾਅਰਾ ਮਾਰਦਿਆਂ ਆਤਮਦਾਹ ਕਰਕੇ ਇਸ ਫਿਰਕਾਪ੍ਰਸਤੀ ਲਹਿਰ ਨੂੰ ਬੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ।

ਬਠਿੰਡਾ ਦੇ ਪਰਸ ਰਾਮ ਨਗਰ ਦੇ ਵਾਸੀ ਸ੍ਰੀ ਪਿਆਰੇ ਲਾਲ ਅਤੇ ਸ੍ਰੀਮਤੀ ਮੂਰਤੀ ਦੇਵੀ ਨੂੰ 30 ਅਗਸਤ 1971 ਦੇ ਦਿਨ ਸ਼ਾਮ ਸੁੰਦਰ ਦੇ ਮਾਂ-ਬਾਪ ਬਣਨ ਦਾ ਮਾਣ ਹਾਸਲ ਹੋਇਆ ਸ਼ਾਮ ਸੁੰਦਰ ਇੰਸਾਂ ਦੋ ਭਰਾਵਾਂ ਦਾ ਪਿਆਰਾ ਭਰਾ ਸੀ ਉਸ ਨੇ 10ਵੀਂ ਦੀ ਪੜ੍ਹਾਈ ਐਮ. ਐਚ. ਆਰ. ਸਕੂਲ ਬਠਿੰਡਾ  ਤੋਂ ਪੂਰੀ ਕੀਤੀ ਅਤੇ 12ਵੀਂ ਪਾਸ ਕਰਨ ਤੋਂ ਬਾਅਦ ਡਿਪਲੋਮਾ ਇਨ ਇਲੈਕਟ੍ਰਾਨਿਕਸ ਕੀਤਾ ਇਸ ਤੋਂ ਬਾਅਦ ਉਸ ਨੇ ਆਪਣੀ ਇਲੈਕਟ੍ਰਾਨਿਕਸ ਦੀ ਦੁਕਾਨ ਖੋਲ੍ਹ ਲਈ ਉਸ ਦਾ ਵਿਆਹ 1992 ਵਿਚ ਜੈਤੋ ਮੰਡੀ ਦੇ ਰਹਿਣ ਵਾਲੇ ਸ੍ਰੀ ਮੋਹਨ ਲਾਲ ਦੀ ਸਪੁੱਤਰੀ ਪੁਸ਼ਪਾ ਰਾਣੀ ਨਾਲ ਹੋਇਆ ਉਨ੍ਹਾਂ ਦੇ ਘਰ ਇੱਕ ਪੁੱਤਰ ਦੀ ਪ੍ਰਾਪਤੀ ਹੋਈ ਸ਼ਾਮ ਸੁੰਦਰ ਇੰਸਾਂ 1994 ਵਿਚ ਡੇਰਾ ਸੱਚਾ ਸੌਦਾ ਸਰਸਾ ਤੋਂ ਨਾਮ ਦਾਨ ਦੀ ਅਨਮੋਲ ਦਾਤ ਹਾਸਲ ਕਰਨ ਤੋਂ ਬਾਅਦ ਆਪਣੇ ਸੱਚੇ ਗੁਰੂ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਧਾਰਦਿਆਂ ਪਰਮਾਰਥ ਵਿਚ ਹੋਰ ਵੀ ਜੀਅ-ਜਾਨ ਨਾਲ ਜੁਟ ਗਿਆ ਮਹਾਤਮਾ ਗਾਂਧੀ ਅਤੇ ਸ਼ਹੀਦ ਭਗਤ ਸਿੰਘ ਵਰਗੇ ਸੂਰਵੀਰਾਂ ਅਤੇ ਅਜ਼ਾਦੀ ਘੁਲਾਟੀਆਂ ਦੀਆਂ ਜੀਵਨੀਆਂ ਨਾਲ ਮੋਹ ਰੱਖਣ ਵਾਲਾ ਸ਼ਾਮ ਸੁੰਦਰ ਇੰਸਾਂ ਇਨ੍ਹਾਂ ਮਹਾਨ ਵਿਅਕਤੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਆਮ ਹੀ ਕਰਦਾ ਰਹਿੰਦਾ ਸੀ ਸ਼ਾਇਦ ਇਹੀ ਕਾਰਨ ਸੀ ਕਿ ਉਸ ਦੇ ਦਿਲ ਵਿਚ ਜ਼ੁਲਮ ਵਿਰੋਧੀ ਕੁਰਬਾਨੀ ਦਾ ਜ਼ਜ਼ਬਾ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਸ਼ਾਮ ਸੁੰਦਰ ਇੰਸਾਂ ਆਪਣੇ ਗੁਰੂ ਜੀ ਦੇ ਬਚਨਾਂ ਅਨੁਸਾਰ ਹਰ ਇੱਕ ਨਾਲ ਪ੍ਰੇਮ-ਪਿਆਰ ਭਰਿਆ ਸਲੂਕ ਕਰਦਾ ਅਤੇ ਗਰੀਬਾਂ ਜਾਂ ਦੋਸਤਾਂ-ਮਿੱਤਰਾਂ ਦੀ ਮੱਦਦ ਨੂੰ ਵੀ ਹਮੇਸ਼ਾ ਪਹਿਲ ਦਿੰਦਾ ਸੀ ਪਰਮਾਰਥੀ ਕੰਮਾਂ ਵਿਚ ਆਪਣੀਆਂ ਸੇਵਾਵਾਂ ਲਈ ਹਮੇਸ਼ਾ ਜ਼ਿਆਦਾ ਸਮਾਂ ਦਿੰਦਾ ਸੀ ਅਤੇ ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਭਰਨੀਆਂ, ਉਨ੍ਹਾਂ ਨੂੰ ਕਿਤਾਬਾਂ, ਕਾਪੀਆਂ ਅਤੇ ਵਰਦੀਆਂ ਦੇਣਾ ਆਦਿ ਕੰਮਾਂ ਨੂੰ ਉਹ ਸਮੇਂ-ਸਮੇਂ ‘ਤੇ ਮਹੱਤਤਾ ਦਿੰਦਾ।

ਸ਼ਾਮ ਸੁੰਦਰ ਇੰਸਾਂ ਦੇ ਅਨੇਕਾਂ ਗੁਣਾਂ ਵਿਚੋਂ ਇੱਕ ਵਿਲੱਖਣ ਗੁਣ ਇਹ ਵੀ ਸੀ ਕਿ ਉਹ ਕੋਈ ਵੀ ਭਲਾਈ ਜਾਂ ਮੱਦਦ ਦਾ ਕੰਮ ਕਰਕੇ ਮੋਢੀ ਬਣਨ ਦਾ ਚਾਹਵਾਨ ਨਹੀਂ ਸੀ ਸਗੋਂ ਜਦੋਂ ਵੀ ਉਹ ਕੋਈ ਅਜਿਹਾ ਕੰਮ  ਕਰਦਾ ਤਾਂ ਉਸ ਦੀ ਕੋਸ਼ਿਸ਼ ਹੁੰਦੀ ਕਿ ਉਸ ਦਾ ਕਿਸੇ ਨੂੰ ਜ਼ਿਆਦਾ ਜਿਕਰ ਨਾ ਕੀਤਾ ਜਾਵੇ ਭਾਵ ਫੋਕੇ ਦਿਖਾਵੇ ਵਿਚ ਨਹੀਂ ਸਗੋਂ ਉਹ ਕੁਝ ਕਰਕੇ ਦਿਖਾਉਣ ਵਿਚ ਹੀ ਵਿਸ਼ਵਾਸ ਰੱਖਦਾ ਸੀ ਜਿਸ ਦਾ ਸਿੱਟਾ ਹੀ ਸੀ ਕਿ ਡੇਰਾ ਸੱਚਾ ਸੌਦਾ ਅਤੇ ਡੇਰਾ ਪ੍ਰੇਮੀਆਂ ਵਿਰੁੱਧ ਹੋ ਰਹੀਆਂ ਜ਼ਿਆਦਤੀਆਂ ਅਤੇ ਝੂਠੀਆਂ ਅਫਵਾਹਾਂ ਦੇ ਦੌਰ ਨੂੰ ਨਾ ਸਹਾਰਦਿਆਂ ਝੂਠ ਦੇ ਵਿਰੁੱਧ ਸੱਚ ਨੂੰ ਤਾਕਤ ਦੇਣ ਲਈ ਉਸ ਨੇ 37 ਸਾਲ ਦੀ ਉਮਰ ਵਿਚ ਆਪਣੀ ਧਾਰਮਿਕ ਅਜ਼ਾਦੀ ਦੀ ਰੱਖਿਆ ਪ੍ਰਤੀ ਵਿਸ਼ਵਾਸ ਦੀ ਮਿਸਾਲ ਕਾਇਮ ਕਰਦਿਆਂ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਅਜਿਹੇ ਸੱਚੇ-ਸੁੱਚੇ ਅਤੇ ਅੱਤਿਆਚਾਰ, ਜ਼ੁਲਮ  ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਿਆਂ ਅਤੇ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਲੇ ਵਿਲੱਖਣ  ਇਨਸਾਨਾਂ ਦਾ ਨਾਂਅ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਂਦਾ ਹੈ ਅਤੇ ਲਿਖਿਆ ਜਾਂਦਾ ਰਹੇਗਾ ਇਸ ਮਹਾਂ ਸ਼ਹੀਦ ਦੀ 12ਵੀਂ ਬਰਸੀ ਮੌਕੇ ਅੱਜ ਸਵੇਰੇ (21 ਜੁਲਾਈ) ਨੂੰ 10 ਤੋਂ 12 ਵਜੇ ਤੱਕ ਬਠਿੰਡਾ ਵਿਖੇ ਮਲੋਟ ਰੋਡ ਸਥਿਤ ਨਾਮ ਚਰਚਾ ਘਰ ਵਿਚ ਸ਼ਰਧਾਂਜਲੀ ਸਮਾਰੋਹ ਵਜੋਂ ਨਾਮ ਚਰਚਾ ਹੋਵੇਗੀ ਜਿੱਥੇ ਮਹਾਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।