ਜਗਨਾਥ ਮੰਦਰ ਦੇ ਪੁਜਾਰੀ ਨੇ ਲਾਈ ਖੁਦ ਨੂੰ ਅੱਗ, ਇਲਾਜ ਦੌਰਾਨ ਮੌਤ

suicide

(ਏਜੰਸੀ) ਅਜਮੇਰ। ਰਾਜਸਥਾਨ ਦੇ ਅਜਮੇਰ ਦੇ ਗੰਜ ਥਾਣਾ ਖੇਤਰ ਦੇ ਪੁਸ਼ਕਰ ਰੋਡ ‘ਤੇ ਰਿਸ਼ੀ ਘਾਟੀ ‘ਤੇ ਸਥਿਤ ਜਗਨਨਾਥ ਮੰਦਰ ਦੇ ਪੁਜਾਰੀ ਜਗਦੀਸ਼ ਨਰਾਇਣ ਸ਼ਰਮਾ ਦੀ ਜਵਾਹਰ ਲਾਲ ਨਹਿਰੂ ਹਸਪਤਾਲ ‘ਚ ਮੌਤ ਹੋ ਗਈ। ਮੰਦਿਰ ਪ੍ਰਬੰਧਕ ਕਮੇਟੀ ਦੇ ਤਸ਼ੱਦਦ ਤੋਂ ਤੰਗ ਆ ਰਹੇ 90 ਸਾਲਾ ਪੁਜਾਰੀ ਨੇ ਤਿੰਨ ਦਿਨ ਪਹਿਲਾਂ ਮਿੱਟੀ ਦਾ ਤੇਲ ਛਿੜਕ ਕੇ ਖ਼ੁਦ ਨੂੰ ਅੱਗ ਲਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੱਠ ਫੀਸਦੀ ਝੁਲਸ ਚੁੱਕੇ ਪੁਜਾਰੀ ਨੂੰ ਗੰਭੀਰ ਹਾਲਤ ‘ਚ ਜੇ.ਐੱਲ.ਐੱਨ. ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬੀਤੀ ਦੇਰ ਰਾਤ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਬ੍ਰਾਹਮਣ ਸਮਾਜ ਭੜਕ ਗਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਲੱਗਾ। ਰਾਜਸਥਾਨ ਬ੍ਰਾਹਮਣ ਸਮਾਜ ਨੇ ਪੁਜਾਰੀ ਦੀ ਮੌਤ ਤੋਂ ਬਾਅਦ ਲਾਸ਼ ਨਾ ਚੁੱਕਣ ਦਾ ਐਲਾਨ ਕੀਤਾ ਹੈ। ਮਹਾਸਭਾ ਦੇ ਪੰਡਿਤ ਸੁਦਾਮਾ ਸ਼ਰਮਾ ਨੇ ਕਿਹਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਲਾਸ਼ ਨੂੰ ਨਹੀਂ ਚੁੱਕਿਆ ਜਾਵੇਗਾ। ਇਸ ਦੇ ਨਾਲ ਹੀ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਨੇ ਸਰਕਾਰੀ ਨੌਕਰੀ ਅਤੇ ਪੰਜਾਹ ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।

ਕੀ ਹੈ ਮਾਮਲਾ

ਇੱਥੇ ਦੱਸ ਦੇਈਏ ਕਿ ਬ੍ਰਾਹਮਣ ਮਹਾਸਭਾ ਨੇ ਇਨਸਾਫ਼ ਲਈ ਅੱਜ ਸਵੇਰੇ ਨੌਂ ਵਜੇ ਸਥਾਨਕ ਬਜਰੰਗਗੜ੍ਹ ਚੌਰਾਹੇ ’ਤੇ ਪੰਚਾਇਤ ਬੁਲਾਈ ਸੀ ਪਰ ਬਦਕਿਸਮਤੀ ਨਾਲ ਪੁਜਾਰੀ ਦੀ ਪਹਿਲਾਂ ਹੀ ਮੌਤ ਹੋ ਗਈ। ਪੁਜਾਰੀ ਦੀ ਮੌਤ ਤੋਂ ਬਾਅਦ ਅਜਮੇਰ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਉਪ ਪੁਲਿਸ ਕਪਤਾਨ ਛਵੀ ਸ਼ਰਮਾ ਨੇ ਇਸ ਦੀ ਅਗਵਾਈ ਕੀਤੀ ਹੈ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਨਾ ਕਰਨ ਦੀ ਗੱਲ ਕਹੀ ਹੈ। ਪੁਲਿਸ ਨੂੰ ਡਰ ਹੈ ਕਿ ਮਾਮਲਾ ਤੂਲ ਫੜ ਲਵੇਗਾ ਅਤੇ ਬ੍ਰਾਹਮਣ ਸਮਾਜ ਕੋਈ ਵੱਡਾ ਅੰਦੋਲਨ ਕਰ ਸਕਦਾ ਹੈ ਜਿਸ ਵਿਚ ਸੂਬਾ ਪੱਧਰੀ ਆਗੂ ਵੀ ਅੱਜ ਅਜਮੇਰ ਪਹੁੰਚਣਗੇ। ਇੱਥੇ ਰਾਜ ਮੰਤਰੀ ਦਾ ਰੁਤਬਾ ਰੱਖਣ ਵਾਲੇ ਰਾਜਸਥਾਨ ਰਾਜ ਵਿਪਰਾ ਵੈਲਫੇਅਰ ਬੋਰਡ ਦੇ ਪ੍ਰਧਾਨ ਮਹੇਸ਼ ਸ਼ਰਮਾ ਨੇ ਵੀ ਜ਼ਿਲ੍ਹਾ ਕੁਲੈਕਟਰ ਅਜਮੇਰ ਨੂੰ ਪੱਤਰ ਲਿਖ ਕੇ ਪੁਜਾਰੀ ਦੇ ਆਤਮਦਾਹ ਮਾਮਲੇ ਵਿੱਚ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਨੇ ਪਰਿਵਾਰ ਨੂੰ ਇਨਸਾਫ ਦੇਣ ਦੀ ਸਿਫਾਰਿਸ਼ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ