FASTag ’ਤੇ ਨਵਾਂ ਨਿਯਮ ਲਾਗੂ, ਇਸ ਤਰ੍ਹਾਂ ਕਰਵਾਓ FASTag KYC, ਆਫ਼ਲਾਈਨ ਤੇ Online ਦੋਵੇਂ ਤਰੀਕੇ ਕਾਰਗਰ

FASTag KYC

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਐੱਨਐੱਚਏਆਈ (NHAI) ਨੇ ਟੋਲ ਪਲਾਜ਼ਾ ’ਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਇਨ੍ਹਾਂ ਨਿਯਮਾਂ ਤਹਿਤ ਇੱਕ ਵਾਹਨ ਇੱਕ ਫਾਸਟੈਗ (FASTag) ਮੁਹਿੰਮ ਸ਼ੁਰੂ ਕਰਨ ਦੇ ਨਾਲ ਐੱਨਐੱਚਏਆਈ ਨੇ ਟੋਲ ਪਲਾਜ਼ਾ ’ਚ ਲੋਕਾਂ ਨੂੰ ਹੋ ਰਹੀ ਦੇਰੀ ਅਤੇ ਅਸੁਵਿਧਾ ਨੂੰ ਦੂਰ ਕਰਨ ਲਈਅ 31 ਜਨਵਰੀ ਤੋਂ ਬਾਅਦ ਉਨ੍ਹਾਂ ਸਾਰੇ ਫਾਸਟੈਗ ਨੂੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ ਜਿਨ੍ਹਾਂ ਦੀ ਕੇਵਾਈਸੀ (FASTag KYC) ਪੂਰੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਸਾਰਿਆਂ ਨੂੰ 31 ਜਨਵਰੀ ਤੱਕ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਫਾਸਟੈਗ ’ਚ ਕੇਵਾਈਸੀ ਪੂਰੀ ਹੋਵੇ। ਇਸ ਦਾ ਮਕਸਦ ਫਾਸਟੈਗ ’ਚ ਗੜਬੜੀ ਦੂਰ ਕਰਨਾ ਤੇ ਟੋਲ ਪਲਾਜ਼ਾ ’ਚ ਲੋਕਾਂ ਨੂੰ ਆਸਾਨ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨਾ ਹੈ।

FASTag KYC

ਇਹ ਕਦਮ ਕਇਸ ਲਈ ਚੁੱਕਣਾ ਪਿਆ ਕਿਉਂਕਿ ਐੱਨਐੱਚਏਆਈ (NHAI) ਨੂੰ ਇੱਕ ਫਾਸਟੈਗ ਨਾਲ ਕਈ ਵਾਹਨ ਜੁੜੇ ਹੋਣ ਜਾਂ ਕਈ ਵਾਹਨਾਂ ’ਤੇ ਇੱਕ ਹੀ ਫਾਸਟੈਗ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਫਾਸਟੈਗ ਨੂੰ ਕੇਵਾਈਸੀ (FASTag KYC) ਨਾਲ ਅਪਡੇਟ ਕਰਨ ਦਾ ਕੰਮ ਭਾਰਤੀ ਰਿਜ਼ਰਵ ਬੈਂਕ ਦੁਆਰਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਨਵੇਂ ਫਾਸਟੈਗ ’ਚ ਕੇਵਾਈ ਸੀ ਦੀ ਪ੍ਰਕਿਰਿਆ ਛੇਤੀ ਤੋਂ ਛੇਤੀ ਪੂਰੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ 31 ਜਨਵਰੀ ਤੋਂ ਬਾਅਦ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਵਾਹਨ ’ਤੇ ਸਿਰਫ਼ ਇੱਕ ਫਾਸਟੈਗ ਹੀ ਰੱਖਣਾ ਹੋਵੇਗਾ। ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਸਾਰੇ ਫਾਸਟੈਗ ਸਬੰਧਤ ਲੋਕਾਂ ਨੂੰ ਬੈਂਕਾਂ ਜ਼ਰੀਏ ਖਾਰਜ਼ ਕਰਵਾਉਣੇ ਪੈਣਗੇ। ਜਿਨ੍ਹਾਂ ਕੋਲ ਵਾਹਨ ’ਤੇ ਕਈ ਫਾਸਟੈਗ ਹਨ, ਉਨ੍ਹਾਂ ਨੂੰ ਨਵੇਂ ਫਾਸਟੈਗ ’ਚ ਹੀ ਕੇਵਾਈਸੀ ਪੂਰਾ ਕਰਨਾ ਹੈ।

ਇਸ ਤਰ੍ਹਾਂ ਕਰਵਾਓ FASTag KYC

ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਆਪਣੀ ਵਨ ਵਹੀਕਲ, ਵਨ ਫਾਸਟੈਗ ਪਹਿਲਕਦਮੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪਹਿਲਕਦਮੀਆਂ ਇਲੈਕਟ੍ਰਾਨਿਕ ਟੋਲ ਉਗਰਾਹੀ ਪ੍ਰਣਾਲੀ ਨੂੰ ਕੁਸ਼ਲਤਾ ਨਾਲ ਕੰਮ ਕਰਨ ਦੇ ਯੋਗ ਬਣਾਉਣਗੀਆਂ। ਇਸ ਉਪਰਾਲੇ ਨਾਲ ਟੋਲ ਪਲਾਜ਼ਾ ’ਤੇ ਆਵਾਜਾਈ ਵੀ ਸੌਖੀ ਹੋ ਜਾਵੇਗੀ।

ਨਵਾਂ ਨਿਯਮ ਆਉਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਇੱਕ ਫਾਸਟੈਗ ਨਾਲ ਕਈ ਵਾਹਨ ਚਲਾਉਂਦੇ ਸਨ। ਐੱਨਐੱਚਆਏਆਈ ਨੇ ਫਾਸਟੈਗ ਯੂਜ਼ਰਜ਼ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੀ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਇਸ ਦੀ ਮਿਆਦ 31 ਜਨਵਰੀ ਤੋਂ ਬਾਅਦ ਖਤਮ ਹੋ ਜਾਵੇਗੀ।

ਕਿਵੇਂ ਕਰੀਏ FASTag KYC? | How to update fastag kyc

  • FASTag KYC ਨੂੰ ਆਨਲਾਈਨ ਅਪਡੇਟ ਕਰਵਾਉਣ ਲਈ ਤੁਹਾਨੂੰ ਹੇਠਾਂ ਦਿੱਤੇ ਤਰੀਕਿਆਂ ਨੂੰ ਦੀ ਪਾਲਣਾ ਕਰਨੀ ਪਵੇਗੀ।
  • ਸਭ ਤੋਂ ਪਹਿਲਾਂ ਆਈਐੱਚਐੱਮਸੀਐੱਲ ਪੋਰਟਲ ’ਤੇ ਜਾਓ।
  • ਇਸ ਤੋਂ ਬਾਅਦ ਮੋਬਾਇਲ ਨੰਬਰ ਨਾਲ ਲੋਗਇਨ ਕਰੋ।
  • ਮਾਈ ਪ੍ਰੋਫਾਫਾਈਲ ’ਤੇ ਕਲਿੱਕ ਕਰੋ।
  • ਕੇਵਾਈਸੀ ਸਟੇਟਸ ਜਾਂਚ ਕਰੋ। ਹੁਣ ਕੇਵਾਈਸੀ ਟੈਬ ’ਤੇ ਕਲਿੱਕ ਕਰੋ ਤੇ ਕਸਟਮਰ ਟਾਈਪ ਚੁਣੋ।
  • ਹੁਣ ਐਡਰੈੱਸ ਪਰੂਫ਼ ਦਸਤਾਵੇਜਾਂ ਸਮੇਤ ਆਈਡੀ ਨਾਲ ਮੈਂਡੇਟਰੀ ਫੀਲਡ ਐਡ ਕਰੋ।
  • ਇਸ ਤਰ੍ਹਾਂ ਤੁਹਾਡਾ FASTag KYC ਆਨਲਾਈਨ ਅਪਡੇਟ ਹੋ ਜਾਵੇਗਾ।

FASTag KYC ਆਫ਼ਲਾਈਨ ਅਪਡੇਟ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਨੀ ਪਵੇਗੀ।

ਆਪਣੀ FASTag KYC ਡਿਟੇਲ ਲਈ ਤੁਸੀਂ FASTag ਜਾਰੀ ਕਰਨ ਵਾਲੇ ਬੈਂਕ ਜਾਂ ਨਜ਼ਦੀਕੀ ਬ੍ਰਾਂਚ ਜਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਪਡੇਟ ਕੀਤੇ ਵੇਰਵਿਆਂ ਵਿੱਚ ਅਰਜੀ ਫਾਰਮ ਭਰਨਾ ਪਵੇਗਾ। ਇਸ ਤਰ੍ਹਾਂ FASTag KYC ਨੂੰ ਆਫ਼ਲਾਈਨ ਅਪਡੇਟ ਕੀਤਾ ਜਾ ਸਕਦਾ ਹੈ।