‘ਬੱਚਿਆਂ ਨੂੰ ਸੰਸਕਾਰੀ ਅਤੇ ਬੁਲੰਦ ਹੌਂਸਲੇ ਵਾਲਾ ਬਣਾਉ’

msgTips-e1617526079523

‘ਬੱਚਿਆਂ ਨੂੰ ਸੰਸਕਾਰੀ ਅਤੇ ਬੁਲੰਦ ਹੌਂਸਲੇ ਵਾਲਾ ਬਣਾਉ’

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਉਂਦੇ ਹਨ ਕਿ ਜਦੋਂ ਬੱਚਾ 9-10 ਸਾਲ ਦਾ ਹੁੰਦਾ ਹੈ ਤਾਂ ਉਸ ਨੂੰ ਇਸ ਭਿਆਨਕ ਕਲਿਯੁਗ ਵਿਚ ਦੁਨੀਆਦਾਰੀ ਦੀ ਸਾਰੀ ਸਮਝ ਆ ਜਾਂਦੀ ਹੈ, ਜੋ ਗੱਲ ਪਹਿਲਾਂ 18-20 ਸਾਲ ਵਿੱਚ ਆਉਂਦੀ ਸੀ, ਹੁਣ 9-10 ਸਾਲ ਦੇ ਬੱਚੇ ਨੂੰ ਸਭ ਸਮਝ ਹੁੰਦੀ ਹੈ। ਇਸ ਲਈ ਮਾਤਾ-ਪਿਤਾ ਨੂੰ ਬੱਚਿਆਂ ਦਾ ਕੇਅਰ ਟੇਕਰ (ਸਾਂਭ-ਸੰਭਾਲ ਕਰਨ ਵਾਲਾ) ਬਣਨਾ ਚਾਹੀਦਾ ਹੈ। ਆਪ ਜੀ ਨੇ ਫਰਮਾਇਆ ਕਿ ਬੱਚੇ ਦੀ ਨੀਂਹ ਇੰਨੀ ਮਜ਼ਬੂਤ ਹੋਵੇ ਕਿ ਉਸ ’ਤੇ ਜੋ ਮਹਿਲ ਬਣੇ ਉਹ ਮਜ਼ਬੂਤ ਹੋਵੇ। ਬੱਚੇ ਨੂੰ ਇੰਨਾ ਮਜ਼ਬੂਤ, ਇੰਨਾ ਬੁਲੰਦ ਹੌਂਸਲੇ ਵਾਲਾ ਬਣਾਓ ਕਿ ਉਸ ਦੇ ਨਾਂਅ ਨਾਲ ਤੁਹਾਡੀ ਪਛਾਣ ਹੋਵੇ। ਤੁਹਾਡੇ ਨਾਂਅ ਨਾਲ ਜੇਕਰ ਬੱਚੇ ਦੀ ਪਛਾਣ ਹੁੰਦੀ ਹੈ, ਤਾਂ ਬੱਚਾ ਓਨਾ ਕਾਬਿਲ ਨਹੀਂ। ਪਰ ਜੇਕਰ ਬੱਚੇ ਦੇ ਨਾਂਅ ਨਾਲ ਤੁਹਾਡੀ ਪਛਾਣ ਹੁੰਦੀ ਹੈ ਤਾਂ ਤੁਹਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।

ਮਾਂ-ਬਾਪ ਬੱਚੇ ਲਈ ਸਮਾਂ ਜ਼ਰੂਰ ਕੱਢਣ

ਬੱਚੇ ਨੂੰ ਰਾਮ-ਨਾਮ ਦਾ ਸਿਮਰਨ ਕਰਨ ਦਾ ਪੱਕਾ ਬਣਾਉ ਉੁਸ ਨੂੰ ਸਿਮਰਨ ਦਾ ਮਹੱਤਵ ਦੱਸੋ, ਉਸ ਨੂੰ ਸਿਖਾਓ ਕਿ ਪੜ੍ਹਨ ਤੋਂ ਪਹਿਲਾਂ 5 ਮਿੰਟ ਧਿਆਨ ’ਚ ਬੈਠ ਕੇ, ਨਾਅਰਾ ਲਾ ਕੇ ਪਾਣੀ ਪੀਵੇ, ਫਿਰ ਪੜ੍ਹੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਆਪਣੇ ਕੰਮ-ਧੰਦੇ ’ਚ ਰੁੱਝੇ ਹੋ, ਬਹੁਤ ਰੁੱਝੇ ਹੋ ਪਰ ਬੱਚੇ ਲਈ ਸਮਾਂ ਜ਼ਰੂਰ ਕੱਢੋ ਬੱਚਿਆਂ ਨਾਲ ਦੋਸਤ ਵਾਂਗ ਵਿਹਾਰ ਕਰੋ ਉਸ ਦੇ ਦੋਸਤਾਂ ਬਾਰੇ, ਸਕੂਲ-ਕਾਲਜ ’ਚ ਪਤਾ ਕਰੋ ਉਸ ਦੀ ਮਿੱਤਰ-ਮੰਡਲੀ ਨੂੰ ਘਰੇ ਬੁਲਾਉ ਤਾਂ ਕਿ ਉਨ੍ਹਾਂ ਬਾਰੇ ਪਤਾ ਲੱਗ ਸਕੇ ਬੱਚਾ ਵੀ ਖੁਸ਼ ਅਤੇ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਬੱਚਿਆਂ ਵਿਚ ਕੋਈ ਗਲਤ ਤਾਂ ਨਹੀਂ, ਜੋ ਤੁਹਾਡੇ ਬੱਚਿਆਂ ਨੂੰ ਗੰੁਮਰਾਹ ਕਰਕੇ ਸਮਾਜ ਲਈ ਧੱਬਾ ਬਣਾ ਦੇਵੇ ਜੇਕਰ ਤੁਹਾਡੇ ਬੱਚੇ ਦੀ ਮਿੱਤਰ-ਮੰਡਲੀ ਵਿਚ ਕੋਈ ਗਲਤ ਬੱਚਾ ਹੈ ਤਾਂ ਆਪਣੇ ਬੱਚੇ ਨੂੰ ਸਮਝਾਓ, ਜੋ ਕਮੀਆਂ ਨਜ਼ਰ ਆਉਂਦੀਆਂ ਹਨ, ਉਸ ਬਾਰੇ ਉਸ ਦੇ ਦਿਮਾਗ ’ਚ ਬਿਠਾਓ ਅਤੇ ਉਸ ਦੀ ਸੰਗਤ ਨਾ ਕਰਨ ਦਿਓ।

ਲੜਾਈ-ਝਗੜਾ ਨਾ ਕਰੋ, ਫਰੈਂਡਲੀ ਬਣੋ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬੱਚੇ ਨਾਲ ਕਦੇ ਵੀ ਨਾ ਕੁੱਟ-ਮਾਰ ਨਾ ਕਰੋ, ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਖੁਦ ਹੀ ਉਸ ਨੂੰ ਵਿਗਾੜਨ ਦੇ ਰਾਹ ’ਤੇ ਭੇਜਦੇ ਹੋ, ਉਹ ਤੁਹਾਨੂੰ ਆਪਣੀ ਮੁਸ਼ਕਲ ਬਾਰੇ ਨਹੀਂ ਦੱਸੇਗਾ। ਬੱਚਿਆਂ ਨਾਲ ਫਰੈਂਡਲੀ ਰਹੋ। ਬੱਚਿਆਂ ਨਾਲ ਇੰਨਾ ਘੁਲ-ਮਿਲ ਜਾਉ ਕਿ ਉਹ ਹਰ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਆਪ ਜੀ ਨੇ ਫ਼ਰਮਾਇਆ ਕਿ ਇਹ ਫੁੱਲ ਬਣਨ ਦੀ ਉਮਰ ਹੈ, ਕਈ ਫੁੱਲ ਹੁੰਦੇ ਹਨ ਖੁਸ਼ਬੂ ਦਿੰਦੇ ਹਨ ਅਤੇ ਕਈ ਬਦਬੂ ਦਿੰਦੇ ਹਨ। ਆਪਣੇ ਬੱਚਿਆਂ ਨੂੰ ਰਾਤ ਦੀ ਰਾਣੀ ਵਾਂਗ ਸੁਗੰਧਿਤ ਬਣਾਓ, ਕਟਹਲ ਜਾਂ ਥੋਹਰ ਨਾ ਬਣਾਓ, ਜਿਸ ਨਾਲ ਕੰਡੇ ਚੁਭ ਜਾਣ। ਬੱਚੇ ਨੂੰ ਨੇਕ, ਭਲਾ ਬਣਾਓ।

ਬੱਚਿਆਂ ਨੂੰ ਧਰਮਾਂ, ਇਨਸਾਨੀਅਤ ਦੀ ਸਿੱਖਿਆ ਦਿਓ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੱਚਿਆਂ ਦੀ ਐਜ਼ੂਕੇਸ਼ਨ ’ਤੇ ਧਿਆਨ ਰੱਖੋ ਉਨ੍ਹਾਂ ਨੂੰ ਧਰਮਾਂ, ਇਨਸਾਨੀਅਤ ਦੀ ਸਿੱਖਿਆ ਦਿਓ ਜਿਵੇਂ ਸਵੇਰੇ ਤੁਸੀਂ ਪੰਛੀਆਂ ਨੂੰ ਦਾਣਾ ਪਾਉਂਦੇ ਹੋ ਤੇ ਬੱਚਿਆਂ ਨੂੰ ਨਾਲ ਲੈ ਕੇ ਜਾਉ, ਸਮਝਾਓ ਕਿ ਪੜ੍ਹਾਈ ’ਚ ਚੰਗੇ ਨੰਬਰ ਆਉਣਗੇ ਬੱਚਿਆਂ ਨੂੰ ਚੰਗੇ ਕਰਮ ਕਰਨ ਦੀ ਆਦਤ ਪਾਓ ਉਨ੍ਹਾਂ ਨੂੰ ਸਿਖਾਓ ਕਿ ਕਲਾਸ ’ਚ ਜੇਕਰ ਕਿਸੇ ਕੋਲ ਬੱੁਕ ਨਹੀਂ ਹੈ ਤਾਂ ਉਸ ਨੂੰ ਬੁੱਕ ਦਿਓ ਬੱਚਿਆਂ ਨੂੰ ਗਿਆਨ ਦੇਣਾ ਜ਼ਰੂਰੀ ਹੈ ਉਹ ਪਹਿਚਾਨਣ ਲੱਗ ਜਾਣ ਕਿ ਕੌਣ ਉਨ੍ਹਾਂ ਦਾ ਆਪਣਾ ਹੈ ਤੇ ਕੌਣ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੁਹਾਡਾ ਫਰਜ਼ ਹੈ ਬੱਚੇ ਨੂੰ?ਅਲਰਟ ਕਰਨਾ

ਬੱਚਿਆਂ ਨੂੰ ਨੇਕ ਕਾਰਜਾਂ ਲਈ ਉਤਸ਼ਾਹਿਤ ਕਰੋ, ਨਿਰਉਤਸ਼ਾਹਿਤ ਨਹੀਂ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੇਟੀਆਂ ਨੂੰ ਕਮਜ਼ੋਰ ਨਹੀਂ ਬਲਕਿ ਮਜ਼ਬੂਤ ਬਣਾਓ ਉਨ੍ਹਾਂ ਨੂੰ ਅਬਲਾ ਨਹੀਂ ਸਬਲਾ ਬਣਾਓ ਆਪਣੇ ਬੇੇਟਾ-ਬੇਟੀ ਨੂੰ ਇਸੇ ਉਮਰ ’ਚ ਮਜ਼ਬੂਤ ਬਣਨਾ ਸਿਖਾਓ ਉਨ੍ਹਾਂ ਦੇ ਅੰਦਰ ਹੌਂਸਲਾ ਬੁਲੰਦ ਹੋਵੇ, ਇਹੋ-ਜਿਹੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਹਨ ਅਜਿਹੀ ਸਿੱਖਿਆ ਦਿਓਗੇ, ਤਾਂ ਯਕੀਨਨ ਉਹ ਨੇਕ ਬਣਨਗੇ। ਆਪ ਜੀ ਨੇ ਫ਼ਰਮਾਇਆ ਕਿ ਇਸ ਉਮਰ ਵਿੱਚ ਬੱਚੇ ਨੂੰ ਪਹਿਰਾਵਾ ਸਿਖਾਉਂਦੇ ਹਨ, ਵੱਖ-ਵੱਖ ਤਰ੍ਹਾਂ ਦੇ ਫੈਸ਼ਨ, ਡਿਜ਼ਾਈਨਾਂ ਤੋਂ ਵਾਂਝਾ ਨਾ ਰਹਿਣ ਦਿਓ। ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਸਿਖਾਓ। ਬੱਚੇ ਨੂੰ ਚੰਗੇ ਕੰਮਾਂ ਲਈ ਉਤਸ਼ਾਹਿਤ ਕਰੋ, ਉਸ ਨੂੰ ਨਿਰਉਤਸ਼ਾਹਿਤ ਨਾ ਕਰੋ। ਬੱਚੇ ਨੂੰ ਨਹਾਉਣਾ, ਕੱਪੜੇ ਪਾਉਣਾ ਸਭ ਕੁਝ ਆਉਣਾ ਚਾਹੀਦਾ ਹੈ। ਬੱਚਿਆਂ ਨੂੰ ਮਹਿਮਾਨਾਂ ਨਾਲ ਖੁੱਲ੍ਹ ਕੇ ਬੋਲਣਾ ਤੇ ਉਨ੍ਹਾਂ ਦੇ ਸਾਹਮਣੇ ਚੰਗਾ ਵਿਹਾਰ ਕਰਨਾ ਸਿਖਾਓ। ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਉਣਾ ਸਿਖਾਓ।

tips

ਸੌਂਦੇ ਸਮੇਂ ਬੱਚਿਆਂ ਨੂੰ ਖੁੱਲ੍ਹੇ ਕੱਪੜੇ ਪਹਿਨਾਓ

ਆਪ ਜੀ ਨੇ ਫ਼ਰਮਾਇਆ ਕਿ ਤੁਸੀਂ ਆਪਣੇ ਬੱਚਿਆਂ ਦੇ ਟਰੇਨਰ ਹੋ, ਉਨ੍ਹਾਂ ਨੂੰ ਚੰਗੀਆਂ ਗੱਲਾਂ ਸਿਖਾਓ ਬੱਚਿਆਂ ਨੂੰ ਸਕੂਲ ਬੈਗ ਕਿਵੇਂ ਰੱਖਣਾ ਚਾਹੀਦਾ ਹੈ? ਖਾਣ-ਪੀਣ ਅਤੇ ਸੌਣ ਦੇ ਗੁਣ ਸਿਖਾਓ ਸੌਂਦੇ ਸਮੇਂ ਬੱਚਿਆਂ ਨੂੰ ਖੁੱਲ੍ਹੇ ਕੱਪੜੇ ਪਹਿਨਾਓ, ਕਿਉਂਕਿ ਇਸ ਉਮਰ ’ਚ ਸਰੀਰ ਵਧਦਾ ਹੈ ਰਾਤ ਨੂੰ ਸਰੀਰ ਆਪਣੇ-ਆਪ ਨੂੰ ਰਿਪੇਅਰ ਕਰਦਾ ਹੈ ਸੌਂਦੇ ਸਮੇਂ ਸਿਮਰਨ ਕਰਕੇ ਸੌਂਵੋ ਬੱਚਿਆਂ ਨੂੰ ਦੱਸੋ ਕਿ ਸਿਮਰਨ ਕਰਨ ਨਾਲ ਸਰੀਰ ਤਾਕਤਵਰ ਬਣੇਗਾ, ਚੰਗੇ ਨੰਬਰ ਆਉਣਗੇ, ਅਜਿਹਾ ਕਰਨ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਹੋਵੇਗਾ ਬੱਚਿਆਂ ਨੂੰ ਖੁਸ਼ਮਿਜ਼ਾਜ ਬਣਾਉ ਕਸਰਤ ਤਾਂ ਜ਼ਰੂਰ ਕਰਿਆ ਕਰੋ ਆਪਣੇ ਲਈ ਨਹੀਂ ਤਾਂ ਬੱਚਿਆਂ ਲਈ ਹੀ ਰਾਤ ਨੂੰ ਭੋਜਨ ਤੋਂ ਬਾਅਦ ਬੱਚਿਆਂ ਨੂੰ ਸੈਰ ਕਰਨਾ ਜ਼ਰੂਰ ਸਿਖਾਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ