(ਸੱਚ ਕਹੂੰ ਨਿਊਜ਼)
ਬਰਨਾਵਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 40 ਦਿਨ ਬਰਨਾਵਾ ਆਸ਼ਰਮ ’ਚ ਰੂਹਾਨੀ ਯਾਤਰਾ ’ਚ ਆਏ ਸਨ ਇਸ ਦੌਰਾਨ ਉਨ੍ਹਾਂ ਸਾਧ-ਸੰਗਤ ਨੂੰ ਰੂਹਾਨੀ ਬਚਨਾਂ ਦੀ ਸੌਗਾਤ ਦਿੱਤੀ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਦੇ ਸਵਾਲਾਂ ਦੇ ਜਵਾਬ ਦਿੱਤੇ। ਆਓ ਪੜ੍ਹਦੇ ਹਾਂ ਸਵਾਲਾਂ ਦੇ ਜਵਾਬ……
ਸਵਾਲ : ਮੁਸੀਬਤਾਂ ’ਚ ਸਾਰੇ ਡਗਮਗਾ ਜਾਂਦੇ ਹਨ, ਤੁਹਾਡੇ ਭਗਤਾਂ ’ਤੇ ਲੱਖਾਂ ਮੁਸੀਬਤਾਂ ਆਈਆਂ, ਪਰ ਉਨ੍ਹਾਂ ਦਾ ਹੌਂਸਲਾ ਅਤੇ ਵਿਸ਼ਵਾਸ਼ ਬੁਲੰਦ ਰਿਹਾ। ਡੇਰੇ ਦੇ ਕੱਟੜ ਨਿੰਦਕ ਵੀ ਇਸ ਗੱਲ ਨੂੰ ਸ਼ਰੇਆਮ ਮੰਨਦੇ ਹਨ, ਇਸ ਦਾ ਕੀ ਰਾਜ ਹੈ?
ਜਵਾਬ : ਕਿਊਂਕਿ ਬੇਟਾ, ਅਸੀਂ ਅਪਣੇ ਬੱਚਿਆਂ ਸਾਹਮਣੇ ਕੁਝ ਪਰਦਾ ਰੱਖਦੇ ਹੀ ਨਹੀਂ। ਸਾਰੇ ਬੱਚਿਆਂ ਸਾਹਮਣੇ ਖੁਲ੍ਹੀ ਕਿਤਾਬ ਹੈ, ਅਤੇ ਉਨ੍ਹਾਂ ਨੂੰ ਪਤਾ ਹੈ ਕਿ ਅਪਣੇ ਪੀਰ-ਫਕੀਰ ਦਾ, ਅਤੇ ਸਾਨੂੰ ਪਤਾ ਹੈ ਸਾਡੇ ਬੱਚਿਆਂ ਦਾ, ਜਿਹੜੇ ਦਿਲ ਨਾਲ ਜੁੜੇ ਹਨ, ਅਤੇ ਇਹ ਸਮਾਜ ਦਾ ਭਲਾ ਕਰਦੇ ਹਨ, ਇਹ ਕੋਈ ਅਜਿਹਾ ਨਹੀਂ ਹੈ ਕਿ ਆ ਕੇ ਸਾਡੇ ਹੱਥ-ਪੈਰ ਦਬਾਉਂਦੇ ਹਨ, ਜੀ ਨਹੀਂ, ਇਹ ਸੇਵਾ ਕਰਦੇ ਹਨ, ਸਮਾਜ ਦੀ, ਸਰਵਧਰਮ ਦੀ, ਅਤੇ ਸਭ ਦੀ ਇੱਜ਼ਤ ਕਰਦੇ ਹਨ, ਕੋਈ ਗਾਲ ਦੇ ਤਾਂ ਵੀ। ਇਸ ਲਈ ਇੱਕ ਬੱਚਾ ਵੀ ਟੱਸ ਤੋਂ ਮੱਸ ਨਹੀਂ ਹੋਇਆ। ਸਾਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਇਹ ਅਪਣੇ ਜਿਸ ਧੁਰੇ ਨਾਲ ਜੁੜੇ ਸੀ, ਜਿਊਂ ਦੇ ਤਿਓ ਖੜੇ ਹਨ ਅਤੇ ਖੜੇ ਹੀ ਰਹਿਣਗੇ। ਸਮਾਜ ਲਈ ਲੱਗੇ ਹੀ ਰਹਿਣਗੇ ਅਤੇ ਮਾਲਕ ਸਤਿਗੁਰੂ ਉਨ੍ਹਾਂ ਨੂੰ ਖੁਸ਼ੀਆਂ ਨਾਲ ਮਾਲਾਮਾਲ ਕਰਦੇ ਰਹਿਣਗੇ।
ਇਹ ਵੀ ਪੜ੍ਹੋ : Saint Dr. MSG : ਪੂਜਨੀਕ ਗੁਰੂ ਜੀ ਦੇ ਵੱਖ-ਵੱਖ ਅੰਦਾਜ ’ਚ ਸੁੰਦਰ ਮਨਮੋਹਕ ਸਵਰੂਪ
ਸਵਾਲ : ਕਿ ਗੁਰੂਮੰਤਰ ਅਤੇ ਗੁਰੂ ਇੱਕ ਹੀ ਹੈ?
ਜਵਾਬ : ਗੁਰੂ ਉਹ ਹੁੰਦਾ ਹੈ ਜਿਹੜਾ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਦਾ ਦੀਪਕ ਜਗਾ ਦੇਵੇ ਅਤੇ ਗੁਰੂਮੰਤਰ ਉਹ ਹੁੰਦਾ ਹੈ ਜਿਹੜਾ ਗੁਰੂ ਭਗਵਾਨ ਦੇ ਸ਼ਬਦਾਂ ਦਾ ਜਾਪ ਕਰੇ ਅਤੇ ਫੇਰ ਅਪਣੇ ਸ਼ਿਸਿਆਂ ਨੂੰ ਦੇਵੇ ਅਤੇ ਇਹ ਕਹੇ ਕਿ ਅਸੀਂ ਵੀ ਇੰਨਸਾਨ ਅਤੇ ਤੁਸੀਂ ਵੀ ਇਨਸਾਨ ਹੋ। ਜੇਕਰ ਸਾਨੂੰ ਇਨ੍ਹਾਂ ਸ਼ਬਦਾਂ ਨਾਲ ਭਗਵਾਨ ਦੀਆਂ ਖੁਸ਼ੀਆਂ ਮਿਲੀਆਂ ਤਾਂ ਤੁਹਾਨੂੰ ਕਿਊਂ ਨਹੀਂ ਮਿਲਣਗੀਆਂ। ਤਾਂ ਇਸ ਨੂੰ ਗੁਰੂਮੰਤਰ ਅਤੇ ਗੁਰੂ ਇੱਕ ਹੀ ਮੰਨ ਕੇ ਚੱਲੋ। ਕਿਉਂਕਿ ਉਹ ਭਗਵਾਨ ਦੇ ਸ਼ਬਦਾਂ ਦਾ ਜਾਪ ਕਰਦਾ ਹੈ ਅਤੇ ਤੁਹਾਨੂੰ ਭਗਵਾਨ ਦੇ ਸ਼ਬਦਾਂ ਦਾ ਜਾਪ ਕਰਨ ਦੀ ਪ੍ਰੇਰਣਾ ਦਿੰਦਾ ਹੈ। ਤਾਂ ਗੁਰੂਮੰਤਰ ਭਗਵਾਨ ਦੇ ਸ਼ਬਦ, ਪਰ ਗੁਰੂ ਬਿਨ੍ਹਾਂ ਉਹ ਦਿੱਤੇ ਨਹੀਂ ਜਾਂਦੇ।
15 मिनट सुबह और 15 मिनट शाम सुमिरन करने वालों की जिंदगी खुशियों से हुई लबरेज
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ