ਦੋ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਦਿੱਲੀ, ਹਰਿਆਣਾ ’ਚ ਵਧੀ ਗਰਮੀ

Heat-Wave-2

ਦੋ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਦਿੱਲੀ, ਹਰਿਆਣਾ ’ਚ ਵਧੀ ਗਰਮੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੱਛਮੀ ਮੌਨਸੂਨ ਦੇ ਪ੍ਰਭਾਵ ਕਾਰਨ ਤੇਜ਼ ਹਵਾ, ਹਨ੍ਹੇਰੀ, ਗੜੇਮਾਰੀ ਤੇ ਮੀਂਹ ਕਾਰਨ ਰਾਜਧਾਨੀ ਵਾਸੀਆਂ ਨੂੰ ਕੜਕਦੀ ਗਰਮੀ ਤੋਂ ਦੋ-ਤਿੰਨ ਰਾਹਤ ਮਿਲਣ ਤੋਂ ਬਾਅਦ ਸੋਮਵਾਰ ਨੂੰ ਫਿਰ ਭਿਆਨਕ ਗਰਮੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਜਤਾਇਆ ਹੈ। ਵਿਭਾਗ ਨੇ ਕਿਹਾ ਰਾਜਧਾਨੀ ’ਚ 11 ਮਈ ਨੂੰ 44 ਡਿਗਰੀ ਤੇ 14 ਮਈ ਨੂੰ 45 ਡਿਗਰੀ ਸੈਲਸੀਅਸ ਤੱ ਵੱਧ ਸਕਦਾ ਹੈ। ਵਿਭਾਗ ਦੇ ਅਨੁਸਾਰ ਅਗਲੇ ਚਾਰ ਦਿਨਾਂ ’ਚ ਉੱਤਰ ਪੱਛਮੀ ਭਾਰਤ ’ਚ ਜ਼ਿਆਦਾਤਰ ਤਾਪਮਾਨ ਦੋ ਤੋਂ ਚਾਰ ਡਿਗਰੀ ਸੈਲਸੀਅਸ ਤੱਕ ਵਧਣ ਦੇ ਆਸਾਰ ਹਨ।

ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 27.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਇਹ ਆਮ ਨਾਲੋਂ ਤਿੰਨ ਡਿਗਰੀ ਸੈਲਸੀਅਸ ਵੱਧ ਹੈ। ਸਵੇਰੇ 8.30 ਵਜੇ ਸਾਪੇਖਿਕ ਨਮੀ 60 ਫੀਸਦੀ ਦਰਜ ਕੀਤੀ ਗਈ। ਅਗਲੇ ਛੇ ਦਿਨਾਂ ’ਚ ਘੱਟੋ-ਘੱਟ ਤਾਪਮਾਨ 28 ਤੋਂ 29 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਰਾਜਧਾਨੀ ’ਚ ਐਤਵਾਰ ਨੂੰ ਸਫਦਰਜੰਗ ਮੌਸਮ ਕੇਂਦਰ ’ਤੇ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ