Ludhiana News: ਵਿਦੇਸ਼ ਭੇਜਣ ਦੇ ਨਾਂਅ ’ਤੇ 16 ਲੱਖ ਰੁਪਏ ਦੀ ਧੋਖਾਧੜੀ

Ludhiana News

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ 16 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਵਿੱਚ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੰਜ ਮਹੀਨੇ ਦੀ ਪੜਤਾਲ ਤੋਂ ਬਾਅਦ ਦਰਜ਼ ਕੀਤੇ ਗਏ ਮਾਮਲੇ ’ਚ ਫ਼ਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਪਾਈ ਗਈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਲੀਸ਼ਾ ਸ਼ਰਮਾ ਪਤਨੀ ਅਨਿਲ ਕੁਮਾਰ ਵਾਸੀ ਵਿਸ਼ਕਰਮਾ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਇੰਗਲੈਂਡ ਜਾਣਾ ਚਾਹੁੰਦੀ ਸੀ।

Read Also : Ration Card: ਰਾਸ਼ਨ ਕਾਰਡ ਧਾਰਕਾਂ ਲਈ ਚੰਗੀ ਖ਼ਬਰ, ਰਾਸ਼ਨ ਡਿੱਪੂਆਂ ’ਚ ਹੋਣ ਜਾ ਰਿਹੈ ਇਹ ਵੱਡਾ ਬਦਲਾਅ

ਜਿਸ ਦੇ ਲਈ ਉਸ ਨੇ ਗੌਰਵ ਅਗਰਵਾਲ ਨਾਲ ਸੰਪਰਕ ਕੀਤਾ। ਜਿਸਨੇ ਉਸਨੂੰ ਵਿਦੇਸ਼ ਇੰਗਲੈਂਡ ਭੇਜਣ ਦਾ ਭਰੋਸਾ ਦਿਵਾਇਆ। ਲੀਸ਼ਾ ਸ਼ਰਮਾ ਮੁਤਾਬਕ ਇੰਗਲੈਂਡ ਭੇਜਣ ਲਈ ਉਕਤ ਵਿਅਕਤੀ ਨੇ ਉਨ੍ਹਾਂ ਪਾਸੋਂ 16 ਲੱਖ ਰੁਪਏ ਹਾਸਲ ਕਰ ਲਏ ਤੇ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਭਰੋਸਾ ਦਿਵਾਉਣ ਲਈ ਉਕਤ ਵਿਅਕਤੀ ਨੇ ਵਿਦੇਸ਼ ਜਾਣ ਵਾਸਤੇ ਤਿਆਰ ਕੀਤੇ ਫ਼ਰਜੀ ਤੇ ਝੂਠੇ ਕਾਗਜਾਤ ਉਨ੍ਹਾਂ ਨੂੰ ਦਿਖਾਏ। ਲੀਸ਼ਾ ਸ਼ਰਮਾ ਨੇ ਕਿਹਾ ਕਿ ਗੌਰਵ ਨੇ ਰਕਮ ਹਾਸਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਵਿਦੇਸ਼ ਨਾ ਭੇਜ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। Ludhiana News

ਜਿਸ ਸਬੰਧੀ 24 ਜੂਨ ਨੂੰ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਤਫਤੀਸੀ ਅਧਿਕਾਰੀ ਪਲਵਿੰਦਰ ਸਿੰਘ ਮੁਤਾਬਕ ਪੁਲਿਸ ਨੇ ਲੀਸ਼ਾ ਸ਼ਰਮਾ ਦੀ ਸ਼ਿਕਾਇਤ ’ਤੇ ਗੌਰਵ ਅਗਰਵਾਲ ਵਾਸੀ ਚੰਡੀਗੜ੍ਹ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ’ਚ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ।