Agriculture News: ਡੀਸੀ ਅਤੇ ਐਸਡੀਐਮ ਨੇ ਅਗਾਂਹਵਧੂ ਕਿਸਾਨ ਸੁਰਜੀਤ ਸਾਧੂਗੜ੍ਹ ਦੇ ਫਾਰਮ ਦਾ ਕੀਤਾ ਦੌਰਾ

Agriculture-News
ਫ਼ਤਹਿਗੜ੍ਹ ਸਾਹਿਬ :ਸਰਜੀਤ ਸਿੰਘ ਸਾਧੂਗੜ੍ਹ ਦੇ ਫਾਰਮ ਦਾ ਦੌਰਾ ਕਰਦੇ ਹੋਏ ਡੀਸੀ. ਡਾ ਸੋਨਾ ਥਿੰਦ ਅਤੇ ਐਸਡੀਐਮ ਅਰਵਿੰਦ ਕੁਮਾਰ । ਤਸਵੀਰ: ਅਨਿਲ ਲੁਟਾਵਾ

Agriculture News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪ੍ਰਧਾਨ ਮੰਤਰੀ ਵੱਲੋਂ ਕ੍ਰਿਸ਼ੀ ਕਰਮਨ ਐਵਾਰਡ ਨਾਲ ਸਨਮਾਨਿਤ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਦੇ ਫਾਰਮ ਦਾ ਡੀਸੀ. ਡਾ. ਸੋਨਾ ਥਿੰਦ ਤੇ ਐਸਡੀਐਮ ਅਰਵਿੰਦ ਕੁਮਾਰ ਨੇ ਦੌਰਾ ਕੀਤਾ। ਅਗਾਂਹਵਧੂ ਕਿਸਾਨ ਸਰਜੀਤ ਸਿੰਘ ਸਾਧੂਗੜ੍ਹ ਵੱਲੋਂ 2001 ਤੋਂ ਆਪਣੇ ਖੇਤਾਂ ਵਿੱਚ ਰਹਿੰਦ-ਖੂੰਹਦ ਨੂੰ ਅੱਗ ਲਗਾਉਣੀ ਬੰਦ ਕੀਤੀ ਗਈ ਸੀ ਅਤੇ ਉਹ 2006 ਤੋਂ ਫੁਆਰਾ ਸਿਸਟਮ ਲਗਾਕੇ ਪਾਣੀ ਬਚਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਆ ਰਹੇ ਹਨ।

ਇਹ ਵੀ ਪੜ੍ਹੋ: Stubble Burning: ਪਰਾਲੀ ਸਾੜਣ ਦੀਆਂ ਘਟਨਾਵਾਂ ਰੋਕਣ ਲਈ ਪ੍ਰਸ਼ਾਸਨ ਹੋਇਆ ਸਖਤ, ਇਸ ਤਰ੍ਹਾਂ ਵਿੱਢੀਆਂ ਗਤੀਵਿਧੀਆਂ

ਅਗਾਂਵਧੂ ਕਿਸਾਨ ਸੁਰਜੀਤ ਸਾਧੂਗੜ੍ਹ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਵੱਟਾਂ ਉੱਤੇ ਝੋਨਾ ਲਗਾਕੇ ਸਿੱਧੀ ਬਜਾਈ ਬਿਨਾਂ ਕੱਦੂ ਕਰਨ ਤੋਂ ਪਾਣੀ ਬਚਾਉਣ ਦੇ ਨਾਲ ਨਾਲ ਆਰਗੈਨਿਕ ਖੇਤੀ ਕਰਦੇ ਆ ਰਹੇ ਹਨ। ਜਿਸ ਕਰਕੇ 2019 ਵਿੱਚ ਉਹਨਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਕ੍ਰਿਸ਼ੀ ਕਰਮਨ ਐਵਾਰਡ ਦਿੱਤਾ ਗਿਆ ਸੀ, ਇਸ ਸਾਲ ਸੁਰਜੀਤ ਸਿੰਘ ਅਤੇ ਉਸਦੇ ਬੇਟੇ ਅਮਰਿੰਦਰ ਸਿੰਘ ਨੂੰ ਮਿਲ ਕੇ ਵਾਤਾਵਰਣ ਨੂੰ ਧੂੰਏ ਤੋਂ ਬਚਾਉਣ ਦਾ ਵੱਡਾ ਉਪਰਾਲਾ ਕੀਤਾ, 16 ਬੇਲਰ ਮਸ਼ੀਨਾਂ ਜੋ ਪਰਾਲੀ ਦੀ ਵਧੀਆ ਗੰਢਾਂ ਬਣਾਉਂਦੀਆਂ ਹਨ ਅਤੇ 14 ਰੈਕ ਮਸ਼ੀਨਾਂ ਜੋ ਪਰਾਲੀ ਨੂੰ ਇੱਕ ਲਾਈਨ ਵਿੱਚ ਹੀ ਇਕੱਠਾ ਕਰਦੀਆਂ ਹਨ, 16 ਟਰਾਲੀਆਂ ਜੋ ਬਣੀਆਂ ਹੋਈਆਂ ਗੱਠਾਂ ਇੱਕ ਜਗ੍ਹਾ ਇਕੱਠਾ ਕਰਦੀਆਂ ਹਨ, ਇੱਕ ਵੱਡਾ ਬੇਲਰ ਜੋ 300 ਪਾਵਰ ਦੇ ਵੱਡੇ ਟਰੈਕਟਰ ਨਾਲ ਚੱਲਦਾ ਹੈ, ਜਰਮਨ ਤੋਂ ਮੰਗਵਾ ਕੇ ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਦੇ ਪਿੰਡਾਂ ਪਿੰਡ ਸਾਧੂਗੜ੍ਹ ਵਿਖੇ ਕੰਮ ਸ਼ੁਰੂ ਕੀਤਾ ਅਤੇ 500 ਏਕੜ ਰੋਜ਼ਾਨਾ ਪਰਾਲੀ ਸੰਭਾਲਣ ਦੀ ਸਮਰੱਥਾ ਰੱਖਦਾ ਹੈ। Agriculture News

ਇਸ ਨਾਲ ਇਲਾਕੇ ਦੇ ਕਾਫੀ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ। ਅਗਾਹਵਧੂ ਕਿਸਾਨ ਸੁਰਜੀਤ ਸਾਧੂਗੜ੍ਹ ਨੇ ਕਿਹਾ ਕਿ ਉਹ ਅਗਲੇ ਸਾਲ ਇਸ ਤੋਂ ਵੀ ਜਿਆਦਾ ਤਾਕਤ ਨਾਲ ਕੰਮ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ, ਐਸਡੀਐਮ ਅਰਵਿੰਦ ਕੁਮਾਰ, ਡਾਕਟਰ ਧਰਮਿੰਦਰ ਸਿੰਘ ਮੁੱਖ ਖੇਤੀਗੜੀ ਅਫਸਰ ਨੇ ਸਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਦੇ ਉਦਮ ਦੀ ਪ੍ਰਸ਼ੰਸ਼ਾ ਕਰਦਿਆਂ ਵਾਤਾਵਰਨ ਦੀ ਸੰਭਾਲ ਹਿੱਤ ਅਜਿਹੇ ਕਾਰਜਾਂ ਵਿੱਚ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।