Moga Crime News: 15 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਜਣੇ ਗ੍ਰਿਫ਼ਤਾਰ

Moga Crime News
ਮੋਗਾ: ਫਿਰੌਤੀ ਮੰਗਣ ਵਾਲੇ ਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ।

ਜਾਨੋਂ ਮਾਰਨ ਦੀਆ ਧਮਕੀਆਂ ਦੇ ਕੇ ਜਬਰੀ ਵਸੂਲੀ ਕਰਨ ਵਾਲੇ 3 ਵਿਅਕਤੀਆਂ ਨੂੰ ਕੀਤਾ ਕਾਬੂ | Moga Crime News

Moga Crime News: (ਵਿੱਕੀ ਕੁਮਾਰ) ਮੋਗਾ। ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ/ਨਸ਼ਾ ਤੱਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ (ਆਈ) ਮੋਗਾ, ਲਵਦੀਪ ਸਿੰਘ ਡੀ.ਐਸ.ਪੀ. (ਡੀ) ਮੋਗਾ, ਸ੍ਰੀ ਰਵਿੰਦਰ ਸਿੰਘ ਡੀ.ਐਸ.ਪੀ. (ਸਿਟੀ) ਮੋਗਾ ਦੀ ਨਿਗਰਾਨੀ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਅਤੇ ਥਾਣਾ ਚੜਿੱਕ ਦੀਆਂ ਪੁਲਿਸ ਟੀਮਾਂ ਵੱਲੋਂ ਮੁਦੱਈ, ਜੋ ਕਿ ਖੇਤੀਬਾੜੀ ਦਾ ਕੰਮਕਾਰ ਕਰਦਾ ਹੈ, ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਪਾਸੋਂ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨੇ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ: Farmers News: ਕਿਸਾਨਾਂ ਨੇ ਡੀਸੀ ਦਫਤਰ ਦਾ ਘਿਰਾਓ ਕਰਕੇ ਅਧਿਕਾਰੀ ‘ਕੈਦ’ ਕੀਤੇ

ਸੀਨੀਅਰ ਕਪਤਾਨ ਪੁਲਿਸ ਮੋਗਾ ਅਜੈ ਗਾਂਧੀ ਨੇ ਦੱਸਿਆ ਕਿ ਇੱਕ ਮੁਕੱਦਮਾ ਸਿਟੀ ਸਾਊਥ ਮੋਗਾ ਬਰਖਿਲਾਫ ਸਤਨਾਮ ਸਿੰਘ ਉਰਫ ਸੱਤੂ ਪੁੱਤਰ ਮੱਘਰ ਸਿੰਘ ਵਾਸੀ ਨੇੜੇ ਬਾਬਾ ਖੁਸ਼ਹਾਲ ਸਿੰਘ ਦਾ ਗੁਰਦੁਆਰਾ ਪੱਤੀ ਜੰਗੀਰ ਚੜਿਕ ਅਤੇ ਜਗਤਾਰ ਸਿੰਘ ਉਰਫ ਲੱਖੂ ਉਰਫ ਅੰਮ੍ਰਿਤ ਪੁੱਤਰ ਮਲਕੀਤ ਸਿੰਘ ਵਾਸੀ ਲੋਪੋ ਜ਼ਿਲ੍ਹਾ ਮੋਗਾ ਰਜਿਸਟਰ ਹੋਇਆ ਸੀ। ਸ਼ਨਿੱਚਰਵਾਰ ਨੂੰ ਮੁਦੱਈ ਆਪਣੇ ਘਰ ਵਿਚ ਮੌਜੂਦ ਸੀ ਤਾਂ ਉਸਦੇ ਮੋਬਾਇਲ ਨੰਬਰ ’ਤੇ ਵਿਦੇਸ਼ੀ ਮੋਬਾਇਲ ਨੰਬਰ ਤੋਂ ਵੱਟਸਐਪ ਕਾਲ ਆਈ ਜਿਸਨੇ ਕਿਹਾ ਕਿ “ਜੇਕਰ ਤੈਨੂੰ ਆਪਣੀ ਜਾਨ ਪਿਆਰੀ ਹੈ ਤਾਂ ਮੈਨੂੰ 15 ਲੱਖ ਰੁਪਏ ਦਿਓ। ਜੇਕਰ ਤੂੰ ਅਜਿਹਾ ਨਹੀਂ ਕੀਤਾਂ ਤੂੰ ਇਸਦਾ ਬਹੁਤ ਬੁਰਾ ਅੰਜਾਮ ਭੁਗਤਣਾ ਪਵੇਗਾ।” ਇਸ ਤੋਂ ਬਾਅਦ ਦੋਬਾਰਾ ਫਿਰ ਉਸਨੇ ਵੱਟਸਐਪ ਕਾਲ ਕੀਤੀ ਅਤੇ 15 ਲੱਖ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਦਿੰਦੇ ਹੋਏ ਕਿਹਾ ਕਿ “ਜੇਕਰ ਤੂੰ 02 ਦਿਨ ਵਿਚ ਪੈਸੇ ਨਾ ਦਿੱਤੇ ਤਾਂ ਤੈਨੂੰ ਅਤੇ ਤੇਰੇ ਪੂਰੇ ਪਰਿਵਾਰ ਨੂੰ ਜਾਨੋ ਮਾਰ ਦੇਵਾਂਗੇ।” Moga Crime News

ਪੁਲਿਸ ਤਫਤੀਸ਼ ਦੌਰਾਨ ਮੁਲਜ਼ਮ ਸਤਨਾਮ ਸਿੰਘ ਉਰਫ ਸੱਤੂ ਪੁੱਤਰ ਮੱਘਰ ਸਿੰਘ ਵਾਸੀ ਨੇੜੇ ਬਾਬਾ ਖੁਸ਼ਹਾਲ ਸਿੰਘ ਦਾ ਗੁਰਦੁਆਰਾ ਪੱਤੀ ਜੰਗੀਰ ਚੜਿਕ ਨੂੰ ਗ੍ਰਿਫਤਾਰ ਕੀਤਾ ਗਿਆ, ਉਸਨੇ ਪੁਛਗਿੱਛ ਦੌਰਾਨ ਮੰਨਿਆ ਕਿ ਜਿਹੜੇ ਵਿਦੇਸ਼ੀ ਮੋਬਾਇਲ ਨੰਬਰ ਤੋਂ ਉਸਨੇ ਅਤੇ ਉਸਦੇ ਸਾਥੀ ਜਗਤਾਰ ਸਿੰਘ ਉਰਫ ਲੱਖੂ ਨੇ ਮੁੱਦਈ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਸੀ, ਉਹ ਸਿੰਮ ਕਾਰਡ ਉਹਨਾਂ ਨੂੰ ਗੁਰਜੋਤ ਸਿੰਘ ਉਰਫ ਜੋਤ ਪੁੱਤਰ ਅੰਗਰੇਜ ਸਿੰਘ ਵਾਸੀ ਚੜਿਕ ਨੇ ਮੁਹੱਈਆ ਕਰਵਾਇਆ ਸੀ।