Digital Transaction: ਅੱਜ ਡਿਜ਼ੀਟਲ ਦਾ ਦੌਰ ਹੈ, ਜੇਬ੍ਹ ’ਚ ਪੈਸੇ ਰੰਖ ਕੇ ਕੋਈ ਨਹੀਂ ਚੱਲਦਾ, ਜਿਸ ਨੂੰ ਦੇਖੋ ਆਨਲਾਈਨ ਟ੍ਰਾਂਸਜਕਸ਼ਨ ਨਾਲ ਲੈਣ-ਦੇਣ ਕਰਨਾ ਚਾਹੁੰਦੇ ਹਨ। ਉਂਝ ਤਾਂ ਡਿਜ਼ੀਟਲ ਪੇਮੈਂਟ ਕਰਦੇ ਸਮੇਂ ਲੋਕ ਸਾਵਧਾਨੀ ਨਾਲ ਟ੍ਰਾਂਸਜਕਸ਼ਨ ਕਰਦੇ ਹੋਏ ਪਰ ਕਈ ਵਾਰ ਜ਼ਲਦਬਾਜ਼ੀ ਐਨੀ ਹੁੰਦੀ ਹੈ ਜਾਂ ਅਣਜਾਣੇ ’ਚ ਗਲਤੀ ਕਾਰਨ ਟਰਾਂਸਜਕਸ਼ਨ ਗਲਤ ਅਕਾਊਂਟ ’ਚ ਹੋ ਜਾਂਦੀ ਹੈ ਅਤੇ ਤੁਸੀਂ ਘਬਰਾ ਜਾਂਦੇ ਹੋ। ਪਰ ਅਜਿਹੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਘੰਡ ਨੂੰ ਆਸਾਨੀ ਨਾਲ ਰਿਫੰਡ ਕਰ ਸਕਦੇ ਹੋ, ਅੱਜ ਇਸ ਲੇਖ ਕੇ ਜ਼ਰੀਏ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਪੂਰੇ ਪੈਸੇ ਆਪਣਾ ਅਕਾਊਂਟ ’ਚ ਵਾਪਸ ਲੈ ਸਕਦੇ ਹੋ। (UPI Money Transfer)
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਰਬੀਆਈ ਨੂੰ ਲਗਤ ਟਰਾਂਸਜਕਸ਼ਨ ਦੀਆਂ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਆਰਬੀਆਈ ਨੇ ਪੈਸੇ ਰਿਫੰਡ ਕਰਨ ਦੇ ਪ੍ਰੋਜੈਸ ਨੂੰ ਸੌਖਾ ਕਰ ਦਿੱਤਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਬੈਂਕ ’ਚ ਸ਼ਿਕਾਇਤ ਦਰਜ਼ ਕਰਵਾਉਣੀ ਪਵੇਗੀ। ਉਸ ਲਈ ਤੁਸੀਂ ਕੀ ਕਰਨਾ ਹੈ ਕਿ ਜਦੋਂ ਵੀ ਤੁਹਾਡੇ ਤੋਂ ਯੂਪੀਆਈ ਜਾਂ ਫਿਰ ਨੈੱਟ ਬੈਂਕਿੰਗ ਰਾਹੀਂ ਗਲਤ ਅਕਾਊਂਟ ’ਚ ਪੈਸੇ ਟਰਾਂਸਫਰ ਹੋ ਜਾਦੇ ਹਨ ਤਾਂ ਤੁਸੀਂ 18001201740 (ਟੋਲ ਫ੍ਰੀ) ਨੰਬਰ ’ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।
ਸ਼ਿਕਾਇਤ ਦਰਜ਼ ਕਰਵਾਉਂਦੇ ਸਮੇਂ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਪਵੇਗੀ। ਦੂਜਾ ਆਪਸ਼ਨ ਇਹ ਹੈ ਕਿ ਤੁਸੀਂ ਆਪਣੇ ਬੈਂਕ ’ਚ ਜਾਓ, ਉੱਥੇ ਫਾਰਮ ਭਰ ਕੇ ਸਾਰੀ ਜਾਣਕਾਰੀ ਬੈਂਕ ’ਚ ਦਿਓ। ਇਸ ਤੋਂ ਬਾਅਦ ਬੈਂਕ ਅਧਿਕਾਰੀ ਤੁਹਾਨੂੰ ਕੰਪਲੇਂਟ ਨੰਬਰ ਜਾਂ ਰਿਕਵੈਸਟ ਨੰਬਰ ਜਾਰੀ ਕਰ ਦੇਵੇਗਾ। ਤੁਸੀਂ bankingombudsman.rbi.org.in ’ਤੇ ਆਪਣੀ ਸ਼ਿਕਾਇਤ ਈ-ਮੇਲ ਵੀ ਕਰ ਸਕਦੇ ਹੋ। ਐਨਾ ਹੀ ਨਹੀਂ ਤੁਸੀਂਂ ਬੈਂਕ ਦੇ ਸਰਵਿਸ ਕਸਟਮਰ ਡਿਪਾਰਟਮੈਂਟ ਨੂੰ ਵੀ ਈਮੇਲ ਭੇਜ ਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ। ਤੁਸੀਂ ਆਪਣੇ ਬੈਂਕ ਦੇ ਮੈਨੇਜ਼ਰ ਨਾਲ ਵੀ ਇਸ ਬਾਰੇ ਗੱਲ ਕਰ ਸਕਦੇ ਹੋ।
ਇਹ ਸਭ ਕਰਦੇ ਸਮੇਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼ਿਕਾਇਤ ਦਰਜ਼ ਕਰਵਾਉਂਦੇ ਸਮੇਂ ਤੁਹਾਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ ਕਿ ਤੁਹਾਡੇ ਕੋਲ ਉਸ ਗਲਤ ਟਰਾਂਸਜ਼ਕਸ਼ਨ ਦਾ ਅਧਿਕਾਰਿਕ ਨੋਟੀਫਿਕੇਸ਼ਨ ਹੋਣਾ ਚਾਹੀਦਾ ਹੈ। ਇਹ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ। ਦੱਸ ਦਈਏ ਕਿ ਯੂਪੀਆਈ ਤੇ ਨੈੱਟ ਬੈਂਕਿੰਗ ਤੋਂ ਗਲਤ ਟਰਾਂਸਜ਼ਕਸ਼ਨ ਹੋਣ ਤੋਂ ਬਾਅਦ ਫੋਨ ‘ਤੇ ਮਿਲਣ ਵਾਲੇ ਐੱਸਐੱਮਐੱਸ ਨੂੰ ਡਿਲੀਟ ਨਹੀਂ ਕਰਨਾ ਚਾਹੀਦਾ। ਇਸ ਮੈਸੇਜ਼ ’ਚ ਇੱਕ ਪੀਪੀਬੀਐੱਲ ਨੰਬਰ ਹੰੁਦਾ ਹੈ, ਜਿਸ ਨੂੰ ਇੱਕ ਸਬੂਤ ਦੇ ਰੂਪ ’ਚ ਵਰਤਿਆ ਜਾਂਦਾ ਹੈ। ਇਸ ਲਈ ਇਸ ਮੈਸੇਜ਼ ਨੂੰ ਕਿਸੇ ਕੀਮਤ ’ਤੇ ਵੀ ਡਿਲੀਟ ਨਹੀਂ ਕਰਨਾ ਚਾਹੀਦਾ।
ਗਲਤ ਟਰਾਂਸਜ਼ਕਸ਼ਨ ਤੋਂ ਕਦੋਂ ਤੱਕ ਵਾਪਸ ਆ ਜਾਣਗੇ ਪੈਸੇ?
ਗਲਤੀ ਨਾਲ ਜੇਕਰ ਤੁਹਾਡੇ ਤੋਂ ਟਰਾਂਸਜ਼ਕਸ਼ਨ ਕਿਸੇ ਗਲਤ ਨੰਬਰ ਵਾਲੇ ਅਕਾਉਂਟ ’ਚ ਹੋ ਜਾਂਦੀ ਹੈ ਤਾਂ ਤੁਹਾਨੂੰ ਤੁਰੰਤ ਪੈਸੇ ਵਾਪਸ ਮਿਲ ਜਾਣਗੇ। ਪਰ ਜੇਕਰ ਤੁਸੀਂ ਕਿਸੇ ਮੰਨਣਯੋਗ ਅਕਾਊਂਟ ਭਾਵ ਕਿਸੇ ਵੈਰੀਫਾਈ ਅਕਾਉਂਟ ’ਚ ਪੈਸੇ ਟਰਾਂਸਫਰ ਕਰ ਦਿੱਤੇ ਹਨ ਤਾਂ ਇਹ ਉਸ ਵਿਅਕਤੀ ’ਤੇ ਨਿਰਭਰ ਕਰਦਾ ਹੈ ਜਿਸ ਦੇ ਅਕਾਊਂਟ ’ਚ ਤੁਸੀਂ ਪੈਸੇ ਟਰਾਂਸਫਰ ਕੀਤੇ ਹਨ। ਜੇਕਰ ਉਸ ਅਕਾਊਂਟ ਹੋਲਡਰ ਨੇ ਟਰਾਂਸਜ਼ਕਸ਼ਨ ਰਿਵਰਸ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਜਲਦੀ ਤੋਂ ਜਲਦੀ ਪੈਸਾ ਰਿਫੰਡ ਹੋ ਜਾਵੇਗਾ। ਪਰ ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਗਲਤ ਟਰਾਂਸਜ਼ਕਸ਼ਨ ਦੀ ਸ਼ਿਕਾਇਤ ਤਿੰਨ ਦਿਨ ਦੇ ਅੰਦਰ-ਅੰਦਰ ਕਰ ਦਿਓ। ਉਸ ਤੋਂ ਬਾਅਦ ਬਹੁਤ ਦੇਰੀ ਹੋ ਜਾਵੇਗੀ ਹੋ ਸਕਦੈ ਪੈਸੇ ਵਾਪਸ ਨਾ ਆਉਣ।