ਅੰਮ੍ਰਿਤਸਰ ਜ਼ਿਲ੍ਹੇ ਵਿੱਚ 18 ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ 22 ਈਵੀਐਮ ਦੀ ਖ਼ਰਾਬੀ ਬਣੀ ਚੋਣ ਪ੍ਰਕਿਰਿਆ ‘ਚ ਅੜਿੱਕਾ EVM
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਦਰਮਿਆਨ ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਈਵੀਐਮ ਮਸ਼ੀਨਾਂ ਅਤੇ ਵੀਵੀਪੈਡ ਵਿੱਚ ਦਿੱਕਤ ਆਉਣ ਦੇ ਕਾਰਨ ਕਾਫ਼ੀ ਸਮਾਂ ਤੱਕ ਵੋਟਿੰਗ ਨੂੰ ਰੋਕਣਾ ਵੀ ਪਿਆ ਪਰ ਸਮਾਂ ਰਹਿੰਦਿਆਂ ਹੀ ਸਾਰੀ ਥਾਵਾਂ ‘ਤੇ ਈਵੀਐਮ ਮਸ਼ੀਨਾਂ ਨੂੰ ਠੀਕ ਕਰ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਪੰਜਾਬ ਦੇ ਕਈ ਹਲਕੇ ਵਿੱਚ ਈਵੀਐਮ ਮਸ਼ੀਨਾਂ ਦੀ ਥਾਂ ‘ਤੇ ਵੀਵੀਪੈਡ (ਵੋਟ ਦੇ ਪ੍ਰਿੰਟਰ) ਖਰਾਬ ਹੋਣ ਕਾਰਨ ਵੋਟਿੰਗ ਰੋਕਣੀ ਪਈ ਸੀ, ਜਿਨ੍ਹਾਂ ਨੂੰ ਕਿ ਬਾਅਦ ਵਿੱਚ ਬਦਲ ਦਿੱਤਾ ਗਿਆ। EVM
ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 195 ਥਾਵਾਂ ਵਿੱਚ ਈਵੀਐਮ ਮਸ਼ੀਨਾਂ ਵਿੱਚ ਦਿੱਕਤ ਆਈ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਈਵੀਐਮ ਦੀ ਦਿੱਕਤ ਮੌਕ ਵੋਟਿੰਗ ਵਿੱਚ ਹੀ ਜਾਣਕਾਰੀ ਮਿਲ ਗਈ ਸੀ ਅਤੇ ਸਮਾਂ ਰਹਿੰਦੇ ਹੀ ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਇਨ੍ਹਾਂ ਵਿੱਚੋਂ 47 ਥਾਵਾਂ ‘ਤੇ ਈਵੀਐਮ ਮਸ਼ੀਨ ਨੂੰ ਚੋਣ ਪ੍ਰਕਿਰਿਆ ਦਰਮਿਆਨ ਕੁਝ ਸਮੇਂ ਲਈ ਰੋਕਣ ਤੋਂ ਬਾਅਦ ਬਦਲਿਆ ਗਿਆ ਹੈ। ਸਭ ਤੋਂ ਜ਼ਿਆਦਾ 187 ਵੀਵੀਪੈਡ ਮਸ਼ੀਨਾਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਖ਼ਰਾਬੀ ਆਉਣ ਕਾਰਨ ਬਦਲੀਆਂ ਗਈਆਂ ਸਨ, ਜਿਸ ਕਾਰਨ ਚੋਣ ਦੀ ਪ੍ਰਕਿਰਿਆ ਨੂੰ ਰੋਕਣਾ ਪਿਆ ਸੀ, ਕਿਉਂਕਿ ਵੀਵੀਪੈਡ ਮਸ਼ੀਨਾਂ ਈਵੀਐਮ ਨਾਲ ਹੀ ਅਟੈਚ ਸਨ। ਜਦੋਂ ਕਿ ਚੋਣ ਪ੍ਰਕਿਰਿਆ ਤੋਂ ਪਹਿਲਾਂ 538 ਵੀਵੀਪੈਡ ਵਿੱਚ ਖਰਾਬੀ ਆਉਣ ਬਾਰੇ ਜਾਣਕਾਰੀ ਮਿਲ ਗਈ ਸੀ, ਜਿਨ੍ਹਾਂ ਨੂੰ ਪਹਿਲਾਂ ਹੀ ਬਦਲ ਦਿੱਤਾ ਗਿਆ ਸੀ ਜਾਂ ਫਿਰ ਹਟਾ ਦਿੱਤਾ ਗਿਆ ਸੀ।
ਅੜਿੱਕਾ : 195 ਪੋਲਿੰਗ ਬੂਥ ਦੀ ਈਵੀਐਮ ‘ਚ ਆਈ ਖ਼ਰਾਬੀ
ਵੀ.ਕੇ. ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਵੀਵੀਪੈਡ ਅਤੇ ਈਵੀਐਮ ਮਸ਼ੀਨਾਂ ਦਾ ਦਿੱਕਤ ਦਿਹਾਤੀ ਹਲਕੇ ਜਾਂ ਫਿਰ ਪੇਂਡੂ ਖੇਤਰ ਵਿੱਚ ਹੀ ਆਈ ਸੀ, ਕਿਉਂਕਿ ਇਨਾਂ ਇਲਾਕਿਆਂ ਵਿੱਚ ਟੈਕਨੀਕਲ ਸਹਾਇਤਾ ਬਹੁਤ ਹੀ ਜਿਆਦਾ ਘੱਟ ਸੀ, ਜਿਹੜੀ ਕਿ ਉਨਾਂ ਲਈ ਇੱਕ ਚੁਨੌਤੀ ਬਣ ਕੇ ਵੀ ਸਾਹਮਣੇ ਆਈ ਪਰ ਆਖ਼ਰ ਵਿੱਚ ਉਹ ਸਫ਼ਲਤਾ ਨਾਲ ਚੋਣ ਮੁਕੰਮਲ ਕਰਵਾਉਣ ਵਿੱਚ ਸਫ਼ਲ ਹੋਏ ਹਨ। ਸਾਰੇ ਤੋਂ ਜਿਆਦਾ ਅੰਮ੍ਰਿਤਸਰ ਜ਼ਿਲੇ ਵਿੱਚ 18 ਅਤੇ ਗੁਰਦਾਸਪੁਰ ਜਿੱਲੇ ਵਿੱਚ 22 ਈਵੀਐਮ ਦੀ ਖ਼ਰਾਬੀ ਬਣੀ ਚੋਣ ਪ੍ਰੀਕਿਆ ‘ਚ ਅੜਿੱਕਾ ਬਣੀ ਸੀ, ਜਿਨਾਂ ਨੂੰ ਕਿ ਸਮਾਂ ਰਹਿੰਦੇ ਹੀ ਠੀਕ ਕਰ ਦਿੱਤਾ ਗਿਆ ਸੀ। ਇਸੇ ਤਰਾਂ ਸੰਗਰੂਰ, ਮੁਕਤਸਰ, ਮੋਗਾ, ਮਾਨਸਾ, ਲਹਿਰਾ, ਪਟਿਆਲਾ ਦਿਹਾਤੀ, ਭੋਆ, ਜਲਾਲਾਬਾਦ, ਬਲੂਆਣਾ, ਬਠਿੰਡਾ, ਜਲੰਧਰ ਸੈਟਰਲ, ਬਲਾਚੌਰ, ਸਮਾਣਾ ਸਣੇ ਕੁਝ ਹੋਰ ਥਾਂਵਾਂ ‘ਤੇ ਈਵੀਐਮ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ