ਕੱਲ੍ਹ ਸਵੇਰੇ ਤੋਂ ਦੌੜਨਗੀਆਂ ਬੱਸਾਂ, ਗ੍ਰਿਫ਼ਤਾਰੀਆਂ ‘ਤੇ ਲੱਗੀ ਰੋਕ
ਸੱਚ ਕਹੂੰ ਨਿਊਜ਼/ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਕਾਰਨ ਹਰਿਆਣਾ ਰੋਡਵੇਜ਼ ਮੁਲਾਜ਼ਮ ਯੂਨੀਅਨ ਨੇ ਪਿਛਲੀ 16 ਅਕਤੂਬਰ ਤੋਂ ਚੱਲ ਰਹੀ ਹੜਤਾਲ ਨੂੰ ਵਾਪਸ ਲੈ ਲਿਆ ਹੈ ਹੁਣ ਸਵੇਰੇ ਸ਼ਨਿੱਚਰਵਾਰ 10 ਵਜੇ ਤੋਂ ਸਾਰੀਆਂ ਰੋਡਵੇਜ਼ ਬੱਸਾਂ ਸੜਕਾਂ ‘ਤੇ ਚੱਲਣੀਆਂ ਸ਼ੁਰੂ ਹੋ ਜਾਣਗੀਆਂ
ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ ਦੌਰਾਨ ਯੂਨੀਅਨ ਦੇ ਆਗੂਆਂ ਨੇ ਸਰਕਾਰ ਦੀ ਨਵੀਂ ਨੀਤੀ ‘ਤੇ ਸਟੇਅ ਲਾਉਣ ਦੀ ਵੀ ਮੰਗ ਕੀਤੀ ਸੀ ਪਰੰਤੂ ਅਦਾਲਤ ਨੇ ਇਹ ਕਹਿੰਦਿਆਂ ਸਟੇਅ ਲਾਉਣ ਤੋਂ ਨਾਂਹ ਕਰ ਦਿੱਤੀ ਕਿ ਬਿਨਾ ਮਾਮਲੇ ਦੀ ਸੁਣਵਾਈ ਕੀਤੇ ਬਿਨਾ ਕੋਈ ਵੀ ਸਟੇਅ ਨਹੀਂ ਲਾ ਸਕਦੇ ਹਾਂ ਹਾਈ ਕੋਰਟ ਨੇ ਹਰਿਆਣਾ ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਆਗੂਆਂ ਦਾ ਬਿਆਨ ਦਰਜ ਕਰ ਲਿਆ ਹੈ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੂੰ ਕਰਮਚਾਰੀ ਯੂਨੀਅਨ ਨਾਲ ਗੱਲਬਾਤ ਕਰਦਿਆਂ ਸਾਰਾ ਮਾਮਲਾ ਹੱਲ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ
ਹਾਈ ਕੋਰਟ ਨੇ ਮੁਲਾਜ਼ਮ ਯੂਨੀਅਨ ਨੂੰ ਕਿਹਾ ਕਿ ਅਗਲੇ ਦਿਨਾਂ ‘ਚ ਦੀਵਾਲੀ ਆ ਰਹੀ ਹੈ ਅਤੇ ਅਜਿਹੇ ‘ਚ ਉਹ ਭੂਮੀਗਤ ਹੋ ਕੇ ਕਿਵੇਂ ਪਰਿਵਾਰ ਨਾਲ ਦੀਵਾਲੀ ਮਨਾ ਸਕਣਗੇ, ਉਹ ਖੁਦ ਵੀ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਅਤੇ ਆਮ ਲੋਕਾਂ ਨੂੰ ਹੜਤਾਲ ਕਾਰਨ ਆ ਰਹੀ ਪ੍ਰੇਸ਼ਾਨ ਤੋਂ ਵੀ ਛੁਟਕਾਰਾ ਮਿਲ ਸਕੇ ਇਸ ਲਈ ਯੂਨੀਅਨ ਨੇ ਸਿਰਫ ਹੜਤਾਲ ਵਾਪਸ ਲਵੇ ਸਗੋਂ ਇਸ ਸਾਰੇ ਮਾਮਲੇ ਨੂੰ ਸਿਰਫ ਗੱਲਬਾਤ ਜਰੀਏ ਹੀ ਨਿਪਟਾਇਆ ਜਾਵੇ ਕਿਉਂਕਿ ਹੜਤਾਲਾਂ ਨਾਲ ਕਦੇ ਵੀ ਕਿਸੇ ਮਾਮਲੇ ਦਾ ਹੱਲ ਨਹੀਂ ਨਿਕਲਦਾ ਹੈ, ਹੱਲ ਕਰਨ ਲਈ ਸਿਰਫ ਗੱਲਬਾਤ ਹੀ ਸਭ ਤੋਂ ਸਰਲ ਸਾਧਨ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।