ਸਿੱਧੂ ਪਾਕਿ ‘ਚ ਹੀਰੋ, ਕੈਬਨਿਟ ‘ਚ ਜ਼ੀਰੋ

Hero, Sidhu, Pakistan, Zero, Cabinet

ਇਮਰਾਨ ਖਾਨ ਨੇ ਕੀਤਾ ਧੰਨਵਾਦ, ਕੈਬਨਿਟ ਮੀਟਿੰਗ ‘ਚ ਸਿੱਧੂ ‘ਤੇ ਵਰ੍ਹੇ ਅਮਰਿੰਦਰ ਤੇ ਸਾਰੇ ਮੰਤਰੀ | Navjot Singh Sidhu

  • ਨਵਜੋਤ ਸਿੱਧੂ ਨੇ ਵੱਟੀ ਚੁੱਪ | Navjot Singh Sidhu
  • ਕੈਬਨਿਟ ਮੰਤਰੀਆਂ ਨੇ ਕਿਹਾ, ਜੱਫੀ ਪਾਉਣ ਤੋਂ ਪਹਿਲਾ ਇੱਕਵਾਰ ਤਾਂ ਸੋਚ ਲੈਣਾ ਸੀ | Navjot Singh Sidhu

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਮਿਲਣ ਵਾਲੇ  ਨਵਜੋਤ ਸਿੱਧੂ ਪਾਕਿਸਤਾਨ ‘ਚ ਹੀਰੋ ਬਣੇ ਹੋਏ ਹਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਦੇ ਪਾਕਿ ਦੌਰੇ ਲਈ ਧੰਨਵਾਦ ਕੀਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ‘ਚ ਇਸ ਜੱਫੀ ਕਾਰਨ ਉਨ੍ਹਾਂ ਨੂੰ ਝਿੜਕਾਂ ਸਹਿਣੀਆਂ ਪਈਆਂ ਹਨ। ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਸਾਰੇ ਹੀ ਮੰਤਰੀ ਨਵਜੋਤ ਸਿੱਧੂ ਨੂੰ ਟੁੱਟ ਕੇ ਪੈ ਗਏ ਤਾਂ ਅਮਰਿੰਦਰ ਸਿੰਘ ਨੇ ਵੀ ਭਰੀ ਮੀਟਿੰਗ ਵਿੱਚ ਸਿੱਧੂ ਨੂੰ ਕਿਹਾ ਕਿ ਇਹੋ ਜਿਹੀ ਜੱਫੀ ਨਹੀਂ ਹੋਵੇਗੀ ਬਰਦਾਸ਼ਤ, ਜਿਹੜੀ ਪਾਰਟੀ ਅਤੇ ਸਰਕਾਰ ਨੂੰ ਠੇਸ ਪਹੁੰਚਾਉਂਦੇ ਹੋਏ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦੇਵੇ। ਹਾਲਾਂਕਿ ਕੁਝ ਮੰਤਰੀਆਂ ਨੇ ਇਸ ਮੁੱਦੇ ‘ਤੇ ਜਿਆਦਾ ਚਰਚਾ ਨਾ ਕਰਨ ਦੀ ਸਲਾਹ ਵੀ ਦਿੱਤੀ ਪਰ ਕਈ ਮੰਤਰੀਆਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਇਹ ਜੱਫੀ ਲੋਕ ਸਭਾ ਚੋਣਾਂ ਵਿੱਚ ਭਾਰੀ ਪੈਣ ਵਾਲੀ ਹੈ।

ਇਹ ਵੀ ਪੜ੍ਹੋ :  ਰਿਮਾਂਡ ਦੌਰਾਨ ਹੋਇਆ ਖੁਲਾਸਾ, ਪੁੱਤਰ ਪ੍ਰਾਪਤੀ ਲਈ ਬਣਾਈ ਸੀ ਬੱਚਾ ਅਗਵਾ ਕਰਨ ਦੀ ਯੋਜਨਾ

ਇੱਕ ਕੈਬਨਿਟ ਮੰਤਰੀ ਨੇ ਹੀ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਨਵਜੋਤ ਸਿੱਧੂ ਤੋਂ ਪੂਰੀ ਕੈਬਨਿਟ ਹੀ ਨਰਾਜ਼ ਨਜ਼ਰ ਆ ਰਹੀ ਸੀ ਅਤੇ ਪਹਿਲੀਵਾਰ ਉਨ੍ਹਾਂ ਨੇ ਮੀਟਿੰਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਗੁੱਸੇ ਵਿੱਚ ਦੇਖਿਆ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ ‘ਤੇ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਬਚਾਅ ਕੀਤਾ ਹੈ ਪਰ ਪਹਿਲੀਵਾਰ ਕੈਬਨਿਟ ਮੰਤਰੀਆਂ ਵਲੋਂ ਮੁੱਦਾ ਚੁੱਕਦੇ ਸਾਰ ਹੀ ਅਮਰਿੰਦਰ ਸਿੰਘ ਨੇ ਵੀ ਸਾਫ਼ ਕਹਿ ਦਿੱਤਾ ਕਿਹਾ ਇਹੋ ਜਿਹੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ, ਜੋ ਵਿਰੋਧੀਆਂ ਨੂੰ ਉਨਾਂ ‘ਤੇ ਉਂਗਲ ਚੁੱਕਣ ਦਾ ਮੌਕਾ ਦੇ ਦੇਵੇ। ਮੰਤਰੀ ਨੇ ਦੱਸਿਆ ਕਿ ਸਿੱਧੂ ਪਹਿਲਾਂ ਇਸ ਮਾਮਲੇ ਵਿੱਚ ਸਫ਼ਾਈ ਦੇਣਾ ਚਾਹੁੰਦੇ ਸਨ ਪਰ ਇੱਕ ਮੰਤਰੀ ਨੇ ਕਹਿ ਦਿੱਤਾ ਕਿ ਜਨਰਲ ਬਾਜਵਾ ਦੀ ਨਾਂਅ ਵਾਲੀ ਪਲੇਟ ਅਤੇ ਵਰਦੀ ਹੀ ਇਹ ਜਾਣਕਾਰੀ ਦੇ ਸਕਦੀ ਸੀ ਕਿ ਉਹ ਕੌਣ ਹਨ।ਇੱਕ ਮੰਤਰੀ ਨੇ ਫੌਜ ਰਾਹੀਂ ਰੋਜ਼ਾਨਾ ਮਾਰੇ ਜਾ ਰਹੇ ਫੌਜੀਆ ਬਾਰੇ ਵੀ ਕਿਹਾ। ਜਿਆਦਾ ਮੰਤਰੀ ਹੋਣ ਦੇ ਕਾਰਨ ਨਵਜੋਤ ਸਿੱਧੂ ਨੇ ਜਿਆਦਾ ਕੁਝ ਕਹਿਣ ਦੀ ਥਾਂ ‘ਤੇ ਚੁੱਪ ਹੀ ਵੱਟ ਲਈ।

ਪ੍ਰੈੱਸ ਕਾਨਫਰੰਸ ਕਰਕੇ ਸਿੱਧੂ ਨੇ ਦਿੱਤੀ ਸਫ਼ਾਈ

ਚੰਡੀਗੜ੍ਹ ਨਵਜੋਤ ਸਿੰਘ ਸਿੱਧੂ ਨੇ ਦੇਸ਼ ਅੰਦਰ ਹੋ ਰਹੀ ਆਪਣੀ ਆਲੋਚਨਾ ਦਾ ਜਵਾਬ ਦੇਣ ਲਈ ਅੱਜ ਚੰਡੀਗੜ੍ਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਉਨ੍ਹਾਂ ਦਾਅਵਾ ਕੀਤਾ ਕਿ ਅਮਨ ਤੇ ਦੋਸਤੀ ਖਾਤਰ ਹੀ ਉਹ ਪਾਕਿ ਦੇ ਆਰਮੀ ਚੀਫ਼ ਨੂੰ ਜੱਫੀ ਪਾ ਕੇ ਮਿਲੇ ਸਨ।

ਪ੍ਰਧਾਨ ਮੰਤਰੀ ਨਹੀਂ ਹਨ ਸਿੱਧੂ, ਜਿਹੜਾ ਲਾਂਘਾ ਖੁੱਲ੍ਹਵਾ ਦੇਣਗੇ

ਇੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ, ਸਗੋਂ ਸਿਰਫ਼ ਪੰਜਾਬ ਦੇ ਕੈਬਨਿਟ ਮੰਤਰੀ ਹਨ । ਇਸ ਲਈ ਇਹ ਨਾ ਭੁੱਲਣ ਕਿ ਉਹ ਦੋ ਦੇਸ਼ਾਂ ਦੇ ਮਸਲਿਆਂ ਵਿੱਚ ਕੁਝ ਵੀ ਨਹੀਂ ਕਰ ਸਕਦੇ ਹਨ ਉਨ੍ਹਾਂ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਵਾਉਣ ਲਈ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਪੱਧਰ ‘ਤੇ ਗੱਲਬਾਤ ਹੋਵੇਗੀ, ਜਦੋਂ ਕਿ ਇਹ ਨਵਜੋਤ ਸਿੱਧੂ ਰਾਹੀਂ ਹੋਣ ਵਾਲਾ ਕੰਮ ਨਹੀਂ ਹੈ, ਜਿਹੜਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਰਾਹੀਂ ਆਪਣੀ ਗਲਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਭੁਲਣਾ ਨਹੀਂ ਚਾਹੀਦਾ ਸੀ ਕਿ ਬੀਤੇ ਕੁਝ ਸਾਲਾਂ ਵਿੱਚ ਹਜ਼ਾਰਾਂ ਭਾਰਤੀ ਫੌਜੀ ਸਰਹੱਦ ‘ਤੇ ਸ਼ਹੀਦ ਹੋਏ ਹਨ ਅਤੇ ਇਹਦਾ ਜਵਾਬ ਕੌਣ ਦੇਵੇਗਾ।

ਚੋਣਾਂ ‘ਚ ਨਾ ਬਣ ਜਾਵੇ ਮੁੱਦਾ, ਕਾਂਗਰਸ ਨੂੰ ਡਰ | Navjot Singh Sidhu

ਕਾਂਗਰਸ ਭਾਜਪਾ ਖ਼ਿਲਾਫ਼ ਕਈ ਮੁੱਦਿਆ ਵਿੱਚੋਂ 56 ਇੰਚ ਦੀ ਛਾਤੀ ਵਾਲਾ ਮੁੱਦਾ ਵੀ ਚੋਣਾਂ ਵਿੱਚ ਚੁੱਕਣ ਦੀ ਤਿਆਰੀ ਕਰ ਰਹੀ ਹੈ ਪਰ ਹੁਣ ਕਾਂਗਰਸ ਨੂੰ ਡਰ ਹੈ ਕਿ ਸਿੱਧੂ ਕਾਰਨ ਫੌਜੀ ਪਰਿਵਾਰਾਂ ਦੀ ਵੱਡੀ ਵੋਟ ਬੈਂਕ ਉਨ੍ਹਾਂ ਦੇ ਹੱਥੋਂ ਕਿਤੇ ਖਿਸਕ ਨਾ ਜਾਵੇ।