ਸਿੰਗਲ ਮਦਰ ਹੋ ਤਾਂ ਇਸ ਤਰ੍ਹਾਂ ਰੱਖੋ ਫਾਇਨੈਂਸ ਦਾ ਧਿਆਨ

ਸਿੰਗਲ ਮਦਰ ਹੋ ਤਾਂ ਇਸ ਤਰ੍ਹਾਂ ਰੱਖੋ ਫਾਇਨੈਂਸ ਦਾ ਧਿਆਨ

ਅੱਜ-ਕੱਲ੍ਹ ਸਿੰਗਲ ਮਦਰ ਹੋਣਾ ਕੋਈ ਨਵੀਂ ਗੱਲ ਬਿਲਕੁਲ ਨਹੀਂ ਹੈ ਪਰ ਜਿੰਮੇਵਾਰੀਆਂ ਦੀਆਂ ਸਥਿਤੀਆਂ ਦੇਖ ਕੇ ਥੋੜ੍ਹਾ ਆਉਂਦੀਆਂ ਹਨ ਸਗੋਂ ਇਹ ਤਾਂ ਆਉਣਗੀਆਂ ਹੀ ਤੇ ਗੱਲ ਆਰਥਿਕ ਜਿੰਮੇਵਾਰੀਆਂ ਦੀ ਹੋਵੇ ਤਾਂ ਮਾਮਲਾ ਜ਼ਿਆਦਾ ਮੁਸ਼ਕਲ ਅਤੇ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ ਪਰ ਆਰਥਿਕ ਸਥਿਤੀ ਨੂੰ ਲੈ ਕੇ ਚੁੱਕੇ ਗਏ ਕੁਝ ਖਾਸ ਕਦਮ ਤੁਹਾਨੂੰ ਕਮਜ਼ੋਰ ਨਹੀਂ ਹੋਣ ਦੇਣਗੇ ਇਕੱਲੇ ਹੁੰਦਿਆਂ ਹੋਇਆਂ ਵੀ ਤੁਸੀਂ ਖੁਦ ਨੂੰ ਇਕੱਲਾ ਮਹਿਸੂਸ ਬਿਲਕੁਲ ਨਹੀਂ ਕਰੋਗੇ ਇਸ ਸਮੇਂ ਤੁਹਾਨੂੰ ਸਿੰਗਲ ਮਦਰ ਹੋਣਾ ਇਸ ਲਈ ਬਿਲਕੁਲ ਨਹੀਂ ਰੜਕੇਗਾ ਕਿ ਤੁਹਾਡੇ ਕੋਲ ਪੈਸੇ ਨਹੀਂ ਹਨ ਇਸ ਲਈ ਇਸ ਸਥਿਤੀ ’ਚ ਵੀ ਖੁਦ ਨੂੰ ਮਜ਼ਬੂਤ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਖੁਦ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਓ ਇਸ ਲਈ ਆਪਣੇ ਪੈਰਾਂ ’ਤੇ ਖੜੇ੍ਹ ਹੋਣਾ ਤਾਂ ਜ਼ਰੂਰੀ ਹੈ ਹੀ ਪੈਸੇ ਬਚਾਉਣਾ ਵੀ ਮਾੜੇ ਸਮੇਂ ’ਚ ਤੁਹਾਡਾ ਸਾਥੀ ਬਣ ਸਕਦਾ ਹੈ¿;

1. ਜੀਵਨ ਬੀਮਾ ਕਰੇਗਾ ਮੱਦਦ

ਤੁਹਾਡੀ ਸਭ ਤੋਂ ਪਹਿਲੀ ਜਿੰਮੇਵਾਰੀ ਤੁਹਾਡਾ ਬੱਚਾ ਹੈ, ਜਿਸ ਦਾ ਭਵਿੱਖ ਸੁਰੱਖਿਅਤ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਜੀਵਨ ਬੀਮਾ ਕਰਵਾ ਲੈਣਾ ਚਾਹੀਦਾ ਹੈ ਤੁਹਾਨੂੰ ਅਜਿਹੇ ਪਲਾਨ ਦੀ ਚੋਣ ਕਰਨੀ ਹੋਵੇਗੀ ਜਿਸ ਦਾ ਸਮ ਅਸਿਓਰਡ ਤੁਹਾਡੀ ਪੂਰੇ ਸਾਲ ਦੀ ਕਮਾਈ ਦਾ 15 ਤੋਂ 20 ਗੁਣਾ ਹੋਵੇ ਇਸ ਤਰ੍ਹਾਂ ਦੇ ਪਲਾਨ ਤੁਹਾਨੂੰ ਆਰਥਿਕ ਸੁਰੱਖਿਆ ਪੱਕੇ ਤੌਰ ’ਤੇ ਦਿੰਦੇ ਹਨ ਇਸ ਦੇ ਨਾਲ ਇੱਕ ਉਮਰ ਤੋਂ ਬਾਅਦ ਤੁਹਾਡੇ ਪੈਸਿਆਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ ਇਨ੍ਹਾਂ ਦੇ ਨਾਲ ਸਿਰਫ਼ ਪਾਲਿਸੀ ਹੋਲਡਰ ਹੀ ਨਹੀਂ ਸਗੋਂ ਨਾਮਿਨੀ ਨੂੰ ਵੀ ਫਾਇਨੈਂਸ਼ੀਅਲ ਫਾਇਦਾ ਹੋ ਜਾਂਦਾ ਹੈ ਨਾਲ ਮੌਤ ਬੈਨੇਫਿਟਸ ਮਿਲਦੇ ਹਨ ਉਹ ਵੱਖ¿;

2. ਛੋਟੇ-ਛੋਟੇ ਸੁਫ਼ਨੇ:

ਹਰ ਬੱਚੇ ਵਾਂਗ ਤੁਹਾਡੇ ਬੱਚਿਆਂ ਦੇ ਵੀ ਛੋਟੇ-ਛੋਟੇ ਸੁਫ਼ਨੇ ਹੋਣਗੇ ਜਿਵੇਂ ਕਦੇ ਮਹਿੰਗਾ ਟੀ. ਵੀ. ਲੈਣਾ ਜਾਂ ਫ਼ਿਰ ਮਨਪਸੰਦ ਥਾਂ ਘੁੰਮਣ ਜਾਣਾ ਅਜਿਹੇ ’ਚ ਤੁਹਾਨੂੰ ਫ਼ਿਰ ਆਰਥਿਕ ਮਜ਼ਬੂਤੀ ਦੀ ਜ਼ਰੂਰਤ ਪਵੇਗੀ ਪਰ ਇਸ ਸਮੇਂ ਤੁਹਾਡੇ ਕੋਲ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਜਾਂ ਮਿੳੂਚੁਅਲ ਫੰਡ ਜ਼ਰੂਰ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਫਿਊਚਰ ਕੈਸ਼ ਫਲੋ ਦੀ ਕੋਈ ਦਿੱਕਤ ਨਹੀਂ ਹੰੁਦੀ ਬੱਚਾ ਅਚਾਨਕ ਕੁਝ ਮੰਗ ਲਵੇ ਤਾਂ ਤੁਹਾਡੇ ਲਈ ਵੀ ਮਿੳੂਚੁਅਲ ਫੰਡ ’ਚੋਂ ਪੈਸੇ ਕੱਢ ਕੇ ਉਨ੍ਹਾਂ ਦੀ ਇੱਛਾ ਪੂਰੀ ਕਰਨਾ ਤੁਹਾਡੇ ਲਈ ਅਸਾਨ ਹੋਵੇਗਾ ਇਸ ਤੋਂ ਇਲਾਵਾ ਇਹ ਪੈਸੇ ਬੱਚਿਆਂ ਦੀ ਐਜੂਕੇਸ਼ਨ ਜਾਂ ਤੁਹਾਡੇ ਰਿਟਾਇਰਮੈਂਟ ਤੋਂ ਬਾਅਦ ਵੀ ਤੁਹਾਡੇ ਦੋਵਾਂ ਦੇ ਕੰਮ ਆ ਸਕਦੇ ਹਨ ਕਿਸੇ ਤਰ੍ਹਾਂ ਦੇ ਲੋਨ ਦੀ ਸਥਿਤੀ ’ਚ ਵੀ ਮਿੳੂਚੁਅਲ ਫੰਡ ਤੁਹਾਡੇ ਕੰਮ ਜ਼ਰੂਰ ਆ ਜਾਵੇਗਾ¿;

3. ਪਾਲਿਸੀ ਲੈਂਦੇ ਸਮੇਂ:

ਪਾਲਿਸੀ ਲੈਂਦੇ ਸਮੇਂ ਤੁਹਾਨੂੰ ਆਪਣੀ ਹਿਊਮਨ ਲਾਈਫ ਵੈਲਿੳੂ ਦਾ ਕੈਲਕੁਲੇਸ਼ਨ ਵੀ ਕਰਨਾ ਹੋਵੇਗਾ ਦਰਅਸਲ ਤੁਹਾਨੂੰ ਇਹ ਅੰਦਾਜ਼ਾ ਲਾਉਣਾ ਹੋਵੇਗਾ ਕਿ ਤੁਹਾਡੀ ਇਕੋਨਾਮਿਕ ਵੈਲਿੳੂ ਕਿੰਨੀ ਹੈ ਨਾਲ ਇਹ ਵੀ ਦੇਖੋ ਕਿ ਤੁਹਾਡੀ ਸਰਵਿਸ ਕਿੰਨੀ ਰਹਿ ਗਈ ਹੈ ਇਸ ਤਰ੍ਹਾਂ ਲਾਈਫ ਕਵਰ ਦਾ ਅੰਦਾਜ਼ਾ ਲਾਉਣਾ ਸੌਖਾ ਹੋਵੇਗਾ ਤੇ ਅੰਦਾਜ਼ਾ ਵੀ ਸਹੀ ਹੋਵੇਗਾ¿;

4. ਰਿਟਾਇਰਮੈਂਟ ਪਲਾਨ ਵੀ ਹੈ ਜ਼ਰੂਰੀ:

ਰਿਟਾਇਰਮੈਂਟ ਪਲਾਨ ਮਤਲਬ ਪੈਸੇ ਉਸ ਸਮੇਂ ਲਈ ਜੋੜਨਾ ਜਦੋਂ ਤੁਸੀਂ ਖੁਦ ਨਹੀਂ ਕਮਾ ਸਕਦੇ ਅਤੇ ਉਸ ਸਮੇਂ ਤੁਸੀਂ ਕਿਸੇ ’ਤੇ ਆਰਥਿਕ ਤੌਰ ’ਤੇ ਨਿਰਭਰ ਵੀ ਨਹੀਂ ਹੋਣਾ ਚਾਹੁੰਦੇ ਹੋਵੋ ਇਸ ਸਮੇਂ ਲਈ ਵੀ ਅੱਜ-ਕੱਲ੍ਹ ਕਈ ਕੰਪਨੀਆਂ ਤਰ੍ਹਾਂ-ਤਰ੍ਹਾਂ ਦੇ ਪਲਾਨ ਲਿਆ ਰਹੀਆਂ ਹਨ ਇਸ ’ਚ ਤੁਸੀਂ ਆਪਣੀ ਰਿਟਾਇਰਮੈਂਟ ਉਮਰ ਦੇ ਹਿਸਾਬ ਨਾਲ ਪਲਾਨ ਦੀ ਚੋਣ ਕਰੋ ਤੁਸੀਂ ਇਸ ਕੰਮ ’ਚ ਐਕਸਪਰਟ ਦੀ ਸਲਾਹ ਲਓ ਤਾਂ ਸਹੀ ਫੈਸਲਾ ਲੈਣਾ ਅਸਾਨ ਹੋਵੇਗਾ ਤੁਸੀਂ ਆਪਣਾ ਭਵਿੱਖ ਵੀ ਇਸ ਤਰ੍ਹਾਂ ਸੁਰੱਖਿਅਤ ਕਰ ਸਕੋਗੇ ਤੁਸੀਂ ਨੌਕਰੀ ਤੋਂ ਬਾਅਦ ਵੀ ਆਪਣੀ ਤੇ ਬੱਚਿਆਂ ਦੀ ਚਿੰਤਾ ਤੋਂ ਦੂਰ ਰਹਿਣਾ ਹੈ ਤਾਂ ਰਿਟਾਇਰਮੈਂਟ ਪਲਾਨ ਅੱਜ ਹੀ ਲੈ ਲਓ ਸਿੰਗਲ ਮਦਰ ਹੁੰਦਿਆਂ ਵੀ ਆਰਥਿਕ ਤੌਰ ’ਤੇ ਮਜ਼ਬੂਤ ਹੋ ਜਾਓ

5 . ਹੈਲਥ ਐਮਰਜੈਂਸੀ ਦਾ ਕੀ ਕਰੋਗੇ:

ਕੋਰੋਨਾ ਦਾ ਐਨਾ ਭਿਆਨਕ ਦੌਰ ਦੇਖਣ ਤੋਂ ਬਾਅਦ ਕਿਸੇ ਨੂੰ ਵੀ ਹੈਲਥ ਐਮਰਜੈਂਸੀ ਦੇ ਮਾਇਨੇ ਸਮਝ ਆ ਗਏ ਹੋਣਗੇ¿;
ਸਿੰਗਲ ਮਦਰ ਲਈ ਵੀ ਇਸ ਦੀ ਅਹਿਮੀਅਤ ਸਮਝਣਾ ਜ਼ਰੂਰੀ ਹੈ ਇਸ ਸਮੇਂ ਤੁਹਾਨੂੰ ਹੈਲਥ ਐਮਰਜੈਂਸੀ ਨੂੰ ਹੈਂਡਲ ਕਰਨ ਲਈ ਹੈਲਥ ਇੰਸ਼ੋਰੈਂਸ ਲੈਣਾ ਹੋਵੇਗਾ ਅਜਿਹੇ ਪਲਾਨ ’ਚ ਤੁਹਾਨੂੰ ਹਸਪਤਾਲ ’ਚ ਭਰਤੀ ਹੋਣ ’ਤੇ ਖਰਚ ਹੋਈ ਰਕਮ ਦਿੱਤੀ ਜਾਂਦੀ ਹੈ ਇਸ ਸਮੇਂ ਕੋਸ਼ਿਸ਼ ਕਰੋ ਕਿ ਘੱਟੋ-ਘੱਟ 3 ਤੋਂ 5 ਲੱਖ ਦਾ ਹਸਪਤਾਲ ਕਵਰ ਮਿਲ ਹੀ ਜਾਵੇ ਇਸ ਦੇ ਨਾਲ ਗੰਭੀਰ ਬਿਮਾਰੀ ਦੀ ਸਥਿਤੀ ਲਈ ਕਵਰ 10 ਲੱਖ ਰੁਪਏ ਤੱਕ ਦਾ ਕਵਰ ਲਿਆ ਜਾ ਸਕਦਾ ਹੈ

6. ਐਮਰਜੈਂਸੀ ਫੰਡ ਦੇ ਬਿਨਾਂ ਨਹੀਂ ਚੱਲੇਗਾ ਕੰਮ:

ਇਹ ਉਹ ਪੈਸੇ ਹਨ ਜੋ ਐਮਰਜੈਂਸੀ ਸਮੇਂ ਤੁਹਾਡੇ ਕੰਮ ਆਉਣਗੇ ਇਹ ਤੁਹਾਨੂੰ ਕਿਸੇ ਸੇਵਿੰਗ ਅਕਾਊਂਟ ’ਚ ਹੀ ਇਨ੍ਹਾਂ ਨੂੰ ਸੁਰੱਖਿਅਤ ਰੱਖਣਾ ਹੈ ਸਭ ਤੋਂ ਪਹਿਲਾਂ ਤਾਂ ਇਸ ’ਚ ਆਪਣੀ 3 ਤੋਂ 4 ਮਹੀਨਿਆਂ ਦੀ ਕਮਾਈ ਦੀ ਰਕਮ ਇੱਕ ਵਾਰ ’ਚ ਜਮ੍ਹਾ ਕਰ ਦਿਓ ਹੁਣ ਹਰ ਮਹੀਨੇ ਇੱਕ ਨਿਸ਼ਚਿਤ ਅਮਾਊਂਟ ਇਸ ’ਚ ਪਾਉਂਦੇ ਰਹੋ ਇਹ ਹੌਲੀ-ਹੌਲੀ ਤੁਹਾਡੇ ਲਈ ਇੱਕ ਵੱਡੀ ਰਕਮ ਬਣ ਜਾਵੇਗੀ ਅਤੇ ਫ਼ਿਰ ਤੁਹਾਡੇ ਕੋਲ ਐਮਰਜੈਂਸੀ ਦੇ ਸਮੇਂ ਲਈ ਵੱਡੀ ਰਕਮ ਤਿਆਰ ਹੋ ਜਾਵੇਗੀ

7. ਲੋਨ ਤੋਂ ਦੂਰੀ:

ਆਰਥਿਕ ਪਲਾਨਿੰਗ ਕਰਦੇ ਹੋਏ ਖੁਦ ਨੂੰ ਲੋਨ ਤੋਂ ਪੂਰੀ ਤਰ੍ਹਾਂ ਦੂਰ ਰੱਖੋ ਮਜ਼ਬੂਤੀ ਦਾ ਇਹ ਸਭ ਤੋਂ ਜ਼ਰੂਰੀ ਨਿਯਮ ਹੈ ਪਰ ਇਹ ਗੱਲ ਵੀ ਸਹੀ ਹੈ ਕਿ ਨਾ ਚਾਹੁੰਦੇ ਹੋਏ ਵੀ ਇਹ ਸਥਿਤੀ ਆ ਸਕਦੀ ਹੈ ਕਿ ਤੁਹਾਨੂੰ ਲੋਨ ਲੈਣਾ ਹੀ ਪਵੇ ਤਾਂ ਸਮਝ ਲਓ ਇਹ ਤੁਹਾਡੀ ਪਹਿਲੀ ਜਿੰਮੇਵਾਰੀ ਹੈ

ਖੁਦ ’ਤੇ ਕਰਜ਼ ਖਤਮ ਕਰਨਾ ਭਵਿੱਖ ਲਈ ਪੈਸੇ ਜੋੜਨ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇਸ ਨੂੰ ਪਲਾਨ ਕਰਨ ਲਈ ਵੀ ਤੁਹਾਨੂੰ ਹਰ ਮਹੀਨੇ ਨਿਸ਼ਚਿਤ ਰਕਮ ਆਪਣੀ ਕਮਾਈ ਤੋਂ ਵੱਖ ਕਰਨੀ ਹੋਵੇਗੀ ਤਾਂ ਕਿ ਉਹ ਖਰਚ ਹੋ ਹੀ ਨਾ ਸਕੇ ਇਸ ਤਰ੍ਹਾਂ ਤੁਹਾਡੇ ਲਈ ਲੋਨ ਪੂਰਾ ਕਰਨਾ ਅਸਾਨ ਹੋਵੇਗਾ ਜੇਕਰ ਤੁਸੀਂ ਈਐਮਆਈ ਦੇ ਰਹੋ ਹੋ ਤਾਂ ਹਰ ਮਹੀਨੇ ਜੋੜੇ ਗਏ ਪੈਸਿਆਂ ਨਾਲ ਇੱਕ ਵੱਡੀ ਰਕਮ ਇਕੱਠੀ ਕਰਕੇ ਲੋਨ ਦੀ ਰਕਮ ਤੇ ਮਿਆਦ ਦੋਵਾਂ ਨੂੰ ਹੀ ਘੱਟ ਕੀਤਾ ਜਾ ਸਕਦਾ ਹੈ¿;

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ