ਦੇਸ਼ ਦੇ ਕਈ ਸੂਬਿਆਂ ‘ਚ ਹੜ੍ਹ ਵਰਗੇ ਹਾਲਾਤ
ਅਸਾਮ ‘ਚ ਵੀ ਹੜ੍ਹ ਤੋਂ 17 ਜ਼ਿਲ੍ਹੇ ਪ੍ਰਭਾਵਿਤ, 800 ਪਿੰਡ ਡੁੱਬੇ
ਬਿਹਾਰ ‘ਚ 11 ਵਿਅਕਤੀਆਂ ਦੀ ਮੌਤ
ਏਜੰਸੀ, ਨਵੀਂ ਦਿੱਲੀ
ਇੱਕ ਪਾਸੇ ਹਰਿਆਣਾ, ਰਾਜਸਥਾਨ, ਦਿੱਲੀ ‘ਚ ਗਰਮੀ ਦਾ ਕਹਿਰ ਜਾਰੀ ਹੈ ਉੱਥੇ ਦੂਜੇ ਪਾਸੇ ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਮੀਂਹ ਤੇ ਤੂਫ਼ਾਨ ਦੌਰਾਨ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ ਉੱਤਰ ਪ੍ਰਦੇਸ਼ ਦੇ 14 ਜ਼ਿਲ੍ਹਿਆਂ ‘ਚ ਬੀਤੇ ਦਿਨੀਂ ਆਏ ਤੇਜ਼ ਮੀਂਹ ਤੇ ਤੂਫਾਨ ਦੌਰਾਨ 15 ਵਿਅਕਤੀਆਂ ਦੀ ਮੌਤ ਹੋ ਗਈ ਹੇ ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ 9 ਤੋਂ 12 ਜੁਲਾਈ ਦਰਮਿਆਨ ਆਏ ਮੀਂਹ ਕਾਰਨ ਅਜਿਹਾ ਹੋ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਲਖਨਊ ‘ਚ ਅਗਲੇ ਪੰਜ ਦਿਨਾਂ ਤੱਕ ਆਸਮਾਨ ‘ਚ ਬੱਦਲ ਛਾਏ ਰਹਿਣਗੇ ਇੱਕ ਜਾਂ ਦੋ ਵਾਰ ਮੀਂਹ ਨਾਲ ਹਨ੍ਹੇਰੀ ਦੀ ਸੰਭਾਵਨਾ ਹੈ
ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ, ਮੱਧ ਮਹਾਂਰਾਸ਼ਟਰ, ਕੋਂਕਣ, ਗੋਆ, ਤੱਟੀ ਕਰਨਾਟਕ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ‘ਚ ਅੱ! ਭਾਰੀ ਮੀਂਹ ਪੈ ਸਕਦਾ ਹੈ ਬਿਹਾਰ ‘ਚ ਹੜ੍ਹ ਕਾਰਨ ਜੀਵਨ ਪ੍ਰਭਾਵਿਤ ਹੋ ਚੁੱਕਿਆ ਹੈ ਉੱਤਰ ਬਿਹਾਰ ਦੀ ਹਾਲਤ ਸਭ ਤੋਂ ਜ਼ਿਆਦਾ ਖਬਰਾ ਹੈ ਮੀਂਹ ਕਾਰਨ ਘਰਾਂ ਦੇ ਡਿੱਗਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਹੈ ਦੂਜੇ ਪਾਸੇ ਪੂਰਬੀ-ਉੱਤਰ ਦੇ ਸੂਬੇ ਵੀ ਮੀਂਹ ਤੇ ਹੜ੍ਹ ਤੋਂ ਪ੍ਰਭਾਵਿਤ ਹਨ ਜਿਸ ‘ਚ ਹੁਣ ਤੱਕ 10 ਵਿਅਕਤੀਆਂ ਦੀ ਮੌਤ ਹੋ ਗਈ ਹੈ ਸਭ ਤੋਂ ਵੱਧ ਛੇ ਲੋਕਾਂ ਦੀ ਮੌਤ ਅਸਾਮ ‘ਚ ਹੋਈ ਹੈ ਅਸਾਮ ‘ਚ ਆਏ ਹੜ੍ਹ ਕਾਰਨ 21 ਜ਼ਿਲ੍ਹੇ ਤੇ ਸਾਢੇ ਅੱਠ ਲੱਖ ਲੋਕ ਪ੍ਰਭਾਵਿਤ ਹਨ ਰਾਹਤ ਤੇ ਬਚਾਅ ਕਾਰਜ ਲਈ ਕੌਮੀ ਆਫਤਾ ਪ੍ਰਤੀਕਿਰਿਆ ਬਲ (ਐਨਡੀਆਰਐਫ) ਤੇ ਸੂਬਾ ਆਫਤਾ ਪ੍ਰਤੀਕਿਰਿਆ ਬਲ (ਐਸਡੀਆਰਐਫ) ਨੂੰ ਲਾਇਆ ਗਿਆ ਹੈ
ਹਰਿਆਣਾ ਤੇ ਦਿੱਲੀ ‘ਚ ਗਰਮੀ ਜਾਰੀ
ਹਰਿਆਣਾ ਤੇ ਰਾਜਧਾਨੀ ਦਿੱਲੀ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ ਮੀਂਹ ਨਾ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਤੋਂ ਤਿੰਨ ਦਿਨ ਵੀ ਮੀਂਹ ਨਾ ਪੈਣ ਦੇ ਆਸਾਰ ਹਨ ਇਸ ਨਾਲ ਗਰਮੀ ਹੋਰ ਵਧੇਗੀ ਹਾਲਾਂਕਿ ਮੀਂਹ 16 ਤੋਂ 19 ਜੁਲਾਈ ਦਰਮਿਆਨ ਪੈ ਸਕਦਾ ਹੈ
ਸਤਲੁਜ ‘ਚ ਪਾਣੀ ਵਧਿਆ
ਸੱਚ ਕਹੂੰ ਨਿਊਜ਼, ਮੁੱਲਾਂਪੁਰ ਭਾਵੇਂ ਪੰਜਾਬ ਗਰਮੀ ਨਾਲ ਬੇਹਾਲ ਹੈ ਪਰ ਸਤਲੁਜ ਦਰਿਆ ‘ਚ ਅਚਾਨਕ ਪਾਣੀ ਵਧਣ ਨਾਲ ਕੰਢੇ ਵਸਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ ਜ਼ਿਲ੍ਹਾ ਲੁਧਿਆਣਾ ‘ਚ ਦਰਿਆ ਦੇ ਕੰਢੇ ਵਸਦੇ ਰਾਇ ਸਿੱਖ ਪਰਿਵਾਰਾਂ ਨੇ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਆਉਣਾ ਸ਼ੁਰੂ ਕਰ ਦਿੱਤਾ ਹੈ ਦਰਿਆ ਕੰਢੇ ਫਸਲਾਂ ਦੇ ਡੁੱਬਣ ਨਾਲ ਨੁਕਸਾਨ ਹੋਇਆ ਹੈ ਪਰ ਅਧਿਕਾਰੀ ਅਜੇ ਪਾਣੀ ਦਾ ਵਹਾਅ ਰੁਟੀਨ ਵਾਲਾ ਹੀ ਮੰਨ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।