ਰੰਜਿਸ਼ ‘ਚ ਚੱਲੀਆਂ ਗੋਲੀਆਂ, ਦੋ ਦੀ ਮੌਤ 

Ranjish, Shotgun, Two Deaths

ਦੋ ਵਿਅਕਤੀ ਗੰਭੀਰ ਜ਼ਖ਼ਮੀ, ਫਰੀਦਕੋਟ ਮੈਡੀਕਲ ਕਾਲਜ ਵਿਖੇ ਚੱਲ ਰਿਹੈ ਇਲਾਜ

ਭਜਨ ਸਿੰਘ ਸਮਾਘ/ਸੁਰੇਸ਼ ਗਰਗ, ਸ੍ਰੀ ਮੁਕਤਸਰ ਸਾਹਿਬ

ਇੱਥੋਂ 16 ਕਿੱਲੋਮੀਟਰ ਦੀ ਦੂਰੀ ‘ਤੇ ਸਥਿੱਤ ਪਿੰਡ ਜਵਾਹਰੇਵਾਲਾ ‘ਚ ਆਪਸੀ ਮਾਮੂਲੀ ਬੋਲ-ਬੁਲਾਰੇ ਉਪਰੰਤ ਇੱਕ ਪਾਰਟੀ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਦੋ ਵਿਅਕਤੀ ਕਿਰਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਤੇ ਬਿੰਨੀ ਰਾਣੀ ਪਤਨੀ ਧਰਮਿੰਦਰ ਸਿੰਘ ਮੌਕੇ ‘ਤੇ ਹਲਾਕ ਹੋ ਗਏ, ਜੋ ਕਿ ਦਿਓਰ-ਭਰਜਾਈ ਸਨ। ਜਦ ਕਿ ਦੋ ਵਿਅਕਤੀ ਧਰਮਿੰਦਰ ਸਿੰਘ ਤੇ ਗੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਆਂਦਾ ਗਿਆ ਪ੍ਰੰਤੂ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਹਮਲਾ ਕਰਨ ਵਾਲਿਆਂ ‘ਚ ਪਰਵਿੰਦਰ ਸਿੰਘ ਪੱਪੂ ਸਾਬਕਾ ਸਰਪੰਚ, ਦੁਗਾ ਸਿੰਘ ਪੁੱਤਰ ਕਾਲਾ ਸਿੰਘ, ਮੰਗੂ ਸਿੰਘ, ਈਸ਼ਵਰ, ਅੰਗਰੇਜ਼, ਬਿੰਦੂ ਸਿੰਘ, ਗੇਂਦਾ ਸਿੰਘ ਸਮੇਤ 10-12 ਵਿਅਕਤੀ ਜੋ ਕਿ 315 ਬੋਰ ਰਾਈਫਲ ਤੇ ਦੋ ਪਿਸਤੌਲਾਂ ਨਾਲ ਲੈਸ ਸਨ ਨੇ ਆ ਕੇ ਪਹਿਲਾਂ, ਜ਼ਖਮੀਆਂ ਤੇ ਮ੍ਰਿਤਕਾਂ ਨਾਲ ਆ ਕੇ ਬਹਿਸ ਕੀਤੀ, ਜਿੱਥੇ ਕਿ ਗਲੀ ‘ਚ ਮਨਰੇਗਾ ਦਾ ਕੰਮ ਚੱਲ ਰਿਹਾ ਸੀ। ਉਪਰੰਤ ਉਨ੍ਹਾਂ ਆਪਣੇ ਨਾਲ ਲਿਆਂਦੇ ਹਥਿਆਰਾਂ ਨਾਅ ਫਾਇਰਿੰੰਗ ਕਰਕੇ ਉਨ੍ਹਾਂ ‘ਚੋਂ ਕਿਰਨਦੀਪ ਸਿੰਘ ਤੇ ਬਿੰਨੀ ਰਾਣੀ ਨੂੰ ਹਲਾਕ ਕਰ ਦਿੱਤਾ ਤੇ ਦੋ ਜਣੇ ਗੁਰਜੀਤ ਸਿੰਘ ਤੇ ਧਰਮਿੰਦਰ ਸਿੰਘ ਨੂੰ ਜ਼ਖਮੀ ਕੀਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਬਿੰਨੀ ਰਾਣੀ ਦੋ ਬੱਚਿਆਂ ਦੀ ਮਾਂ ਹੈ।

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੇ ਕਰੀਬੀ ਰਿਸ਼ਤੇਦਾਰ ਹਰਦੀਪ ਸਿੰਘ ਤੇ ਜਗਮੋਹਨ ਸਿੰਘ ਨੇ ਦੱਸਿਆ ਕਿ ਸਰਪੰਚੀ ਦੀ ਚੋਣ ਦੇ ਸਮੇਂ ਤੋਂ ਹੀ ਉਪਰੋਕਤ ਵਿਅਕਤੀ ਸਾਡੇ ਨਾਲ ਈਰਖਾ ਰੱਖਦੇ ਸਨ, ਪਰ ਸਾਡੀ ਉਕਤ ਨਾਲ ਕਦੇ ਕੋਈ ਲੜਾਈ ਝਗੜਾ ਨਹੀਂ ਸੀ ਹੋਇਆ। ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ ਤੇ ਪੜਤਾਲ ‘ਚ ਲੱਗੇ ਹੋਏ ਸਨ। ਇਸ ਸਬੰਧੀ ਕਾਨੂੰਨੀ ਕਾਰਵਾਈ ਕਰਦਿਆਂ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਨੇ 11 ਵਿਅਕਤੀਆਂ ਖਿਲਾਫ ਐਫ.ਆਈ.ਆਰ. 84, ਮਿਤੀ 13 ਜੁਲਾਈ 2019, ਅਧੀਨ ਧਾਰਾ 302, 148,149 ਆਦਿ ਤਹਿਤ ਮਾਮਲਾ ਦਰਜ ਕਰ ਲਿਆ। ਸਾਰੇ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਵਿੱਚ ਹੋਣ ‘ਚ ਸਫਲ ਹੋ ਗਏ, ਪੁਲਿਸ ਵੱਲੋਂ ਉਨ੍ਹਾਂ ਦੀ ਵੱਢੇ ਪੱਧਰ ‘ਤੇ ਤਲਾਸ਼ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।