ਭਾਰੀ ਮੀਂਹ ਤੇ ਝੱਖੜ ਪੰਜ ਜ਼ਿੰਦਗੀਆਂ ਲਈ ਬਣਿਆ ਕਾਲ

ਮਕਾਨ ਦੀ ਛੱਤ ਡਿੱਗਣ ਨਾਲ ਪਿਤਾ ਤੇ ਦੋ ਬੱਚੀਆਂ ਦੀ ਮੌਤ | Heavy Rain

ਮਲੋਟ, (ਮਨੋਜ/ ਸੱਚ ਕਹੂ ਨਿਊਜ਼)। ਮੰਗਲਵਾਰ ਨੂੰ ਦੇਰ ਰਾਤ ਪਏ ਮੀਂਹ ਕਾਰਨ ਵਾਰਡ ਨੰਬਰ 14 ਦੇ ਐਸਏਐਸ ਨਗਰ ‘ਚ ਮਕਾਨ ਦੀ ਛੱਤ ਡਿੱਗਣ ਨਾਲ ਪਿਤਾ ਅਤੇ ਉਸਦੀਆਂ ਦੋ ਬੱਚੀਆਂ ਦੀ ਮੌਤ ਹੋ ਗਈ ਜਦਕਿ ਦੂਸਰੇ ਪਾਸੇ ਉਸ ਦੀ ਗਰਭਵਤੀ ਪਤਨੀ ਨੇ ਦੋ ਜੁੜਵਾ ਬੇਟਿਆਂ ਨੂੰ ਜਨਮ ਦਿੱਤਾ। ਇਲਾਕੇ ਦੇ ਲੋਕਾਂ ‘ਚ ਇਸ ਗੱਲ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਇੱਕ ਪਾਸੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹਾਦਸੇ ‘ਚ ਮੌਤ ਹੋ ਗਈ ਤੇ ਦੂਸਰੇ ਪਾਸੇ ਦੋ ਲੜਕਿਆਂ ਨੂੰ ਜਨਮ ਦੇ ਦਿੱਤਾ। (Heavy Rain)

ਘਰ ਵਿੱਚ ਮੌਜੂਦ ਰਿਸ਼ਤੇਦਾਰ ਨੇ ਦੱਸਿਆ ਕਿ ਬੀਤੀ ਰਾਤ ਲੈਬੋਰੇਟਰੀ ਦਾ ਕੰਮ ਕਰਨ ਵਾਲਾ ਅੰਮ੍ਰਿਤਪਾਲ ਸਿੰਘ (33 ਸਾਲ) ਆਪਣੀ ਗਰਭਵਤੀ ਪਤਨੀ ਤੇਜਿੰਦਰ ਕੌਰ, ਬੇਟੀ ਮਨਸੀਰਤ ਕੌਰ (8 ਸਾਲ) ਅਤੇ ਬੇਟੀ ਅਗਮਜੋਤ ਕੌਰ (5 ਸਾਲ) ਨਾਲ ਕਮਰੇ ਵਿੱਚ ਸੌਂ ਰਹੇ ਸਨ ਕਿ ਅਚਾਨਕ ਮੀਂਹ ਦੌਰਾਨ ਛੱਤ ਡਿੱਗ ਗਈ ਅਤੇ ਸਾਰੇ ਮੈਂਬਰ ਉਸ ਵਿੱਚ ਦਬ ਗਏ। ਆਸਪਾਸ ਦੇ ਲੋਕਾਂ ਨੇ ਜਦੋਂ ਛੱਤ ਡਿੱਗਣ ਦੀ ਅਵਾਜ਼ ਸੁਣੀ ਤਾਂ ਤੁਰੰਤ ਲੋਕਾਂ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਕੇ ਸਥਾਨਕ ਸਰਕਾਰੀ ਹਸਪਤਾਲ ਵਿੱਚ ਲੈ ਗਏ।

ਪਿਤਾ ਦੀ ਮੌਤ ਤੇ ਦੋ ਜੁੜਵਾ ਪੁੱਤਰਾਂ ਨੇ ਲਿਆ ਜਨਮ | Heavy Rain

ਉਥੇ ਐਮਰਜੰਸੀ ਵਿੱਚ ਭਾਰੀ ਪਾਣੀ ਭਰ ਜਾਣ ਕਾਰਨ ਉਨਾਂ ਨੂੰ ਕਿਸੇ ਹੋਰ ਹਸਪਤਾਲ ਵਿੱਚ ਲੈ ਕੇ ਜਾਣ ਲਈ ਕਿਹਾ ਤਾਂ ਉਹ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰ ਨੇ ਪਿਤਾ ਅਤੇ ਦੋਨਾਂ ਬੱਚੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦੋਂਕਿ ਗਰਭਵਤੀ ਪਤਨੀ ਨੂੰ ਕਮਰਾ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਜਿੱਥੇ ਉਸ ਨੇ ਦੋ ਜੁੜਵਾਂ ਬੇਟਿਆਂ ਨੂੰ ਜਨਮ ਦਿੱਤਾ। ਇਸੇ ਤਰ੍ਹਾਂ ਮਲੋਟ ਪਿੰਡ ਦੀ ਹਿੰਮਤਪੁਰਾ ਬਸਤੀ ਵਿੱਚ ਇੱਕ ਨਵਵਿਆਹੁਤਾ ਰਜਿੰਦਰ ਕੌਰ (33 ਸਾਲ) ਜਿਸ ਦਾ ਪਤੀ ਕੰਮ ਲਈ ਬਾਹਰ ਗਿਆ ਹੋਇਆ ਸੀ ਕਿ ਰਾਤ ਮੀਂਹ ਦੇ ਦੌਰਾਨ ਕਮਰੇ ਦੀ ਛੱਤ ਡਿੱਗਣ ਨਾਲ ਉਸ ਵਿੱਚ ਸੌ ਰਹੀ ਨਵਵਿਆਹੁਤਾ ਦੀ ਮੌਤ ਹੋ ਗਈ। (Heavy Rain)

ਡਰਾਈਵਿੰਗ ਲਾਇਸੰਸ ਬਣਵਾਉਣ ਆਇਆ ਇੱਕ ਚੜ੍ਹਿਆ ਮੀਂਹ ਦੀ ਭੇਂਟ, 5 ਜਖ਼ਮੀ

ਲੰਬੀ/ਮਲੋਟ, (ਮੇਵਾ ਸਿੰਘ/ਮਨੋਜ)। ਬੀਤੀ ਦੇਰ ਰਾਤ ਆਏ ਤੇਜ ਝੱਖੜ, ਹਨੇਰੀ ਅਤੇ ਬਰਸਾਤ ਕਾਰਨ ਪਿੰਡ ਮਾਹੂਆਣਾ ਦੇ ਡਰਾਈਵਿੰਗ ਸਕਿਲਜ਼ ਦੇ ਬਾਹਰਲੇ ਪਾਸੇ ਬਣੇ ਇਕ ਢਾਬੇ ਦੇ ਮਕਾਨ ਦੀ ਛੱਤ ਦੇ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਉਸ ਦੇ ਕਰੀਬ 4-5 ਸਾਥੀਆਂ ਦੇ ਕਾਫੀ ਸੱਟਾਂ ਲੱਗਣ ਦਾ ਪਤਾ ਚੱਲਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਤੇ ਪਿੰਡ ਦੇ ਹੋਰ ਮੋਹਤਬਾਰਾਂ ਨੇ ਦੱਸਿਆ ਬੀਤੀ ਦੇਰ ਰਾਤ ਜਦੋਂ ਹਨ੍ਹੇਰੀ ਤੇ ਝੱਖੜ ਕਾਰਨ ਉਕਤ ਮਕਾਨ ਦੀ ਛੱਡ ਡਿੱਗ ਪਈ ਤਾਂ ਢਾਬਿਆਂ ਵਾਲਿਆਂ ਨੇ ਨਾਲੋ-ਨਾਲ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਕਰ ਦਿੱਤੀ। (Heavy Rain)

ਉਸੇ ਟਾਈਮ ਤੇਜ ਮੀਂਹ ਤੇ ਹਨੇਰੀ ਦੀ ਪ੍ਰਵਾਹ ਕੀਤੇ ਬਿਨਾ ਆਪਣੀ ਜਾਨ ਨੂੰ ਜੋਖ਼ਮ ਵਿਚ ਪਾਕੇ ਪਿੰਡ ਵਾਸੀਆਂ ਨੇ ਡਿੱਗੇ ਮਕਾਨ ਦੀ ਛੱਤ ਹੇਠ ਦੱਬੇ ਵਿਅਕਤੀ ਨੂੰ ਬਾਹਰ ਕੱਢਿਆ। ਜਿੰਨਾਂ ਦੀ ਪਛਾਣ ਤਰਸੇਮ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਨਾਗਰੀ, ਜ਼ਿਲ੍ਹਾ ਪਟਿਆਲਾ, ਕਰਮ ਸਿੰਘ, ਹਰੀ ਸਿੰਘ, ਲਖਵੀਰ ਸਿੰਘ ਅਤੇ ਬੋਹੜ ਸਿੰਘ ਵਾਸੀ ਸਾਰੇ ਸਮਾਣਾ ਵਜੋਂ ਹੋਈ। ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਪੁੱਤਰ ਬਚਨ ਸਿੰਘ ਦੇ ਗੰਭੀਰ ਸੱਟਾਂ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੇ ਦੂਸਰੇ ਸਾਥੀ ਸੁਰੱਖਿਅਤ ਹਨ। (Heavy Rain)

ਜਿਕਰਯੋਗ ਹੈ ਕਿ ਇਹ ਸਾਰੇ ਡਰਾਈਵਿੰਗ ਸਕਿਲਜ਼ ਮਾਹੂਆਣਾ ਵਿਖੇ 2 ਦਿਨਾਂ ਡਰਾਈਵਿੰਗ ਰਿਫਰੈਸ਼ਰ ਕੋਰਸ ਕਰਨ ਵਾਸਤੇ ਇਥੇ ਆਏ ਸਨ, ਤੇ ਰਾਤ ਉਕਤ ਢਾਬੇ ਦੇ ਮਕਾਨ ਵਿਚ ਰੁਕੇ ਸਨ। ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਥਾਣਾ ਲੰਬੀ ਦੇ ਬਲਰਾਜ ਸਿੰਘ ਹੈਡ ਕਾਂਸਟੇਬਲ ਨੇ ਮ੍ਰਿਤਕ ਤਰਸੇਮ ਸਿੰਘ ਦੇ ਸਾਥੀਆਂ ਤੇ ਸਰਪੰਚ ਮਨਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀਆਂ ਦੇ ਬਿਆਨਾਂ ਮੁਤਾਬਿਕ ਤਰਸੇਮ ਸਿੰਘ ਦੀ ਹੋਈ ਮੌਤ ਸਬੰਧੀ ਧਾਰਾ 174 ਦੀ ਕਾਰਵਾਈ ਮੁਕੰਮਲ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੋਟ ਭੇਜ ਦਿੱਤਾ।