ਕਤਲ ਕੀਤੀ ਲੜਕੀ ਦੀ ਲਾਸ਼ ਗੱਡੀ ’ਚ ਲੈ ਕੇ ਕਈ ਕਿਲੋਮੀਟਰ ਤੱਕ ਕਰਦਾ ਰਿਹਾ ਡਰਾਈਵਿੰਗ

Nikki Yadav Murder

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੀ ਰਾਜਧਾਨੀ ਦਿੱਲੀ ’ਚ ਫਿਰ ਇੱਕ ਵਾਰ ਹੈਵਾਨੀਅਤ ਦਾ ਮਾਮਲਾ ਸਾਹਮਦੇ ਆਇਆ ਹੈ। ਖੁਲਾਸਾ ਹੋਇਆ ਹੈ ਕਿ ਇੱਕ ਵਿਅਕਤੀ ਨੇ ਆਪਣੀ ਸਾਥੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐਨਾ ਹੀ ਨਹੀਂ ਲੜਕੀ ਦੀ ਲਾਸ਼ ਨੂੰ ਆਪਣੇ ਢਾਬੇ ਦੇ ਫਰਿੱਜ ’ਚ ਰੱਖਿਆ। ਇਹ ਘਟਨਾ ਸ਼ਰਧਾ ਹੱਤਿਆ ਕਾਂਡ ਦੀ ਯਾਦ ਨੂੰ ਤਾਜ਼ਾ ਕਰਵਾ ਰਹੀ ਹੈ। ਹੁਣ ਇਸ ਨਵੇਂ ਕੇਸ ’ਚ ਵੀ ਪੁਲਿਸ ਕਈ ਐਂਗਲ ਤੋਂ ਜਾਂਚ ਕਰ ਰਹੀ ਹੈ।

ਕੀ ਹੈ ਮਾਮਲਾ | Nikki Yadav Murder

ਪੁਲਿਸ ਨੇ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ 26 ਸਾਲ ਦੇ ਸਾਹਿਲ ਗਹਿਲੋਤ ਨੂੰ ਲੜਕੀ ਦਾ ਕਤਲ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਸਾਹਿਲ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਲੜਕੀ ਦਾ ਕਾਰ ਵਿੱਚ ਗਲ ਘੁੱਟ ਕੇ ਕਤਲ ਕੀਤਾ ਹੈ। ਇਸ ਤੋਂ ਬਾਅਦ ਉਸ ਨੇ ਘਰ ਵਾਲਿਆਂ ਦੀ ਪਸੰਦ ਦੀ ਲੜਕੀ ਨਾਲ ਵਿਆਹ ਕਰ ਲਿਆ। ਕਤਲ ਤੋਂ ਚਾਰ ਦਿਨ ਬਾਅਦ ਇਸ ਵਾਰਦਾਤ ਦਾ ਖੁਲਾਸਾ ਹੋਇਆ ਹੈ। ਸਾਹਿਲ ਲੜਕੀ ਦੀ ਲਾਸ਼ ਨੂੰ ਗੱਡੀ ਦੀ ਸੀਟ ’ਤੇ ਰੱਖ ਕੇ 40 ਕਿਲੋਮੀਟਰ ਤੱਕ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਘੁਮਾਉਂਦਾ ਰਿਹਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਦੇ ਅਪਡੇਟ ਲਈ ਮਾਮਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ। (Nikki Yadav Murder)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।