ਸ੍ਰੀ ਮੁਕਤਸਰ ਸਾਹਿਬ/ਮਲੋਟ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਪੁਲਿਸ ਨੇ ਮਲੋਟ ਨੇੜਲੇ ਪਿੰਡ ਦਾਨੇਵਾਲਾ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਨੇ ਆਪਣੇ ਕੋਲੋਂ ਇੱਕ ਲੱਖ ਦੀ ਲੁੱਟ ਹੋਣ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਕੋਲ ਮੁਕੱਦਮਾ ਦਰਜ ਕਰਵਾਇਆ ਸੀ। ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ‘ਚ ਐਸਪੀ ਡੀ ਸ੍ਰੀ ਮੁਕਤਸਰ ਸਾਹਿਬ ਰਣਬੀਰ ਸਿੰਘ, ਡੀਐੱਸਪੀ ਡੀ ਸ੍ਰੀ ਮੁਕਤਸਰ ਸਾਹਿਬ ਜਸਮੀਤ ਸਿੰਘ ਤੇ ਡੀਐੱਸਪੀ ਮਲੋਟ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸਐੱਸਪੀ ਮਨਜੀਤ ਸਿੰਘ ਢੇਸੀ ਦੇ ਨਿਰਦੇਸ਼ਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਦਾ ਕੰਮ ਸੀਆਈਏ ਸਟਾਫ ਦੇ ਇੰਸਪੈਕਟਰ ਪ੍ਰਤਾਪ ਸਿੰਘ ਅਤੇ ਸਹਾਇਕ ਥਾਣੇਦਾਰ ਥਾਣਾ ਸਿਟੀ ਮਲੋਟ ਗੁਰਮੀਤ ਸਿੰਘ ਨੂੰ ਸੌਂਪਿਆ ਗਿਆ ਸੀ।
ਜਾਂਚ ਦੌਰਾਨ ਪਾਇਆ ਗਿਆ ਕਿ ਦਾਣੇਵਾਲਾ ਮੰਗਾਂ ਸਿੰਘ ਨੇ 7 ਸਤੰਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਛਾਪਿਆਂਵਾਲੀ ਕਾਲਜ ਕੋਲ ਜਾ ਰਿਹਾ ਸੀ ਕਿ ਦੋ ਨੌਜਵਾਨਾਂ ਨੇ ਉਸ ਤੋਂ ਇੱਕ ਲੱਖ ਰੁਪਏ ਲੁੱਟ ਲਏ ਪਰ ਜਾਂਚ ਦੌਰਾਨ ਉਸ ਦੀ ਕਹਾਣੀ ਝੂਠੀ ਨਿੱਕਲੀ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਧਾਰਾ 420, 177 ਅਤੇ 201 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।