ਰਕਮ ਤਕਰੀਬਨ ਅੱਧੀ ਹੋ ਕੇ ਸਾਢੇ ਚਾਰ ਹਜ਼ਾਰ ਕਰੋੜ ਤੱਕ ਰਹਿ ਗਈ
ਨਵੀਂ ਦਿੱਲੀ: ਸਵਿਸ ਬੈਂਕਾਂ ਵਿੱਚ ਭਾਰਤੀਆਂ ਦੀ ਜਮਾਂ ਰਕਮ ਤਕਰੀਬਨ ਅੱਧੀ ਹੋ ਕੇ ਸਾਢੇ ਚਾਰ ਹਜ਼ਾਰ ਕਰੋੜ ਤੱਕ ਰਹਿ ਗਈ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਦੇ ਡਾਟਾ ਤੋਂ ਇਹ ਗੱਲ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸਵਿਸ ਬੈਂਕ ਵਿੱਚ ਵੱਡੀ ਮਾਤਰਾ ਵਿੱਚ ਭਾਰਤੀਆਂ ਦਾ ਕਾਲਾ ਧਨ ਜਮ੍ਹਾ ਹੋਣ ਦੇ ਦਾਅਵੇ ਹੁੰਦੇ ਰਹੇ ਹਨ ਅਤੇ ਇਹ ਭਾਰਤ ਵਿੱਚ ਵੱਡਾ ਰਾਜਨੀਤਕ ਮੁੱਦਾ ਵੀ ਹੈ।
ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਕਿੰਨਾ ਕਾਲਾ ਧਨ ਜਮਾਂ ਹੈ। ਇਹ ਸਵਾਲ ਦੇਸ਼ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਉਠਾਇਆ ਜਾ ਰਿਹਾ ਅਤੇ ਅਕਸਰ ਦੇਸ਼ ਦੀ ਰਾਜਨੀਤੀ ਵੀ ਇਸ ਸਵਾਲ ਦੇ ਆਸ ਪਾਸ ਘੁੰਮਣ ਲੱਗੀ ਹੈ। ਹੁਣ ਖੁਦ ਸਵਿਸ ਬੈਂਕਾਂ ਵੱਲੋਂ ਇਸ ਦਾ ਖੁਲਾਸਾ ਕੀਤਾ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਦੇ ਡਾਟਾ ਤੋਂ ਪਤਾ ਲੱਗਿਆ ਕਿ ਸਵਿਸ ਬੈਂਕਾਂ ਵਿੱਚ ਭਾਰਤੀਆਂ ਦੀ ਜਮ੍ਹਾ ਰਕਮ ਤਕਰੀਬਨ ਅੱਧੀ ਹੋ ਕੇ ਸਾਢੇ ਚਾਰ ਹਜ਼ਾਰ ਕਰੋੜ ਤੱਕ ਰਹਿ ਗਈ ਹੈ।