ਦੁੱਧ, ਦਹੀਂ ਸਮੇਤ ਹੋਰ ਖੁਰਾਕੀ ਪਦਾਰਥਾਂ ‘ਤੇ ਨਹੀਂ ਲੱਗੇਗਾ ਜੀਐੱਸਟੀ

GST, Milk, Yogurt, food products

ਨਵੀਂ ਦਿੱਲੀ: ਜਿਸ ਦਿਨ ਦਾ ਪੂਰੇ ਦੇਸ਼ ਨੂੰ ਇੰਤਜ਼ਾਰ ਸੀ, ਉਹ ਅੱਜ ਆ ਗਿਆ ਹੈ। ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਦੱਸਿਆ ਜਾ ਰਿਹਾ ਜੀਐੱਸਟੀ ਸ਼ੁੱਕਰਵਾਰ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗਾ। ਇਸ ਲਈ ਸੰਸਦ ਭਵਨ ਵਿੱਚ ਮੈਗਾ ਸ਼ੋਅ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਪ੍ਰਣਬ ਮੁਖਰਜੀ ਸਮੇਤ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਇਸ ਪ੍ਰੋਗਰਾਮ ਵਿੱਚ ਹਾਜ਼ਰ ਰਹਿਣਗੀਆਂ।
ਪਰ ਜੀਐੱਸਅਟੀ ਲਾਗੂ ਹੋਣ ਤੋਂ ਪਹਿਲਾਂ ਦੇ ਮਨ ਵਿੱਚ ਅਜੇ ਵੀ ਕਈ ਸਵਾਲ ਹਨ, ਕਿ ਆਖਰ ਕਿਹੜੀ ਚੀਜ਼ ‘ਤੇ ਕਿੰਨਾ ਟੈਕਸ ਲੱਗੇਗਾ। ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਕੁਝ ਚੀਜ਼ਾਂ ਅਜਿਹੀਆਂ ਹਨ, ਜਿੰਨ੍ਹਾਂ ‘ਤੇ ਕੋਈ ਨਹੀਂ ਲੱਗੇਗਾ ਕੋਈ ਟੈਕਸ:

ਇਨ੍ਹਾਂ ਵਸਤਾਂ ‘ਤੇ ਨਹੀਂ ਲੱਗੇਗਾ ਟੈਕਸ

  • ਖੁੱਲ੍ਹਾ ਖੁਰਾਕੀ ਅਨਾਜ
  • ਤਾਜ਼ੀਆਂ ਸਬਜ਼ੀਆਂ
  • ਬਿਨਾਂ ਮਾਰਕਾ ਆਟਾ
  • ਬਿਨਾਂ ਮਾਰਕਾ ਮੈਦਾ
  • ਬਿਨਾਂ ਮਾਰਕਾ ਵੇਸਨ
  • ਗੁੜ,
  • ਦੁੱਧ,
  • ਦਹੀਂ,
  • ਲੱਸੀ,
  • ਖੁੱਲ੍ਹਾ ਪਨੀਰ
  • ਬਿਨਾਂ ਮਾਰਕਾ ਕੁਦਰਤੀ ਸ਼ਹਿਦ
  • ਖਜ਼ਰੂਰ ਦਾ ਗੁੜ
  • ਨਮਕ
  • ਸੁਰਮਾ
  • ਫੁੱਲ ਭਰੀ ਝਾੜੂ
  • ਬੱਚਿਆਂ ਦੀਆਂ ਡਰਾਇੰਗ ਅਤੇ ਰੰਗ ਵਾਲੀਆਂ ਕਿਤਾਬਾਂ
  • ਸਿੱਖਿਆ ਸੇਵਾਵਾਂ
  • ਸਿਹਤ ਸੇਵਾਵਾਂ