ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Haryana Polic...

    Haryana Police IG Suicide: ਹਰਿਆਣਾ ਪੁਲਿਸ ਦੇ ਆਈਜੀ ਵਾਈ ਪੂਰਨ ਕੁਮਾਰ ਨੇ ਖੁਦ ਨੂੰ ਮਾਰੀ ਗੋਲੀ, ਮੌਤ

    Haryana Police IG Suicide
    Haryana Police IG Suicide: ਹਰਿਆਣਾ ਪੁਲਿਸ ਦੇ ਆਈਜੀ ਵਾਈ ਪੂਰਨ ਕੁਮਾਰ ਨੇ ਖੁਦ ਨੂੰ ਮਾਰੀ ਗੋਲੀ, ਮੌਤ

    ਜਾਪਾਨ ਦੌਰੇ ’ਤੇ ਹਨ ਆਈਏਐਸ ਪਤਨੀ | Haryana Police IG Suicide

    Haryana Police IG Suicide: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ’ਚ ਇੱਕ ਵੱਡੀ ਘਟਨਾ ਵਾਪਰੀ। ਹਰਿਆਣਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸੈਕਟਰ 11 ’ਚ ਵਾਪਰੀ। ਸੂਚਨਾ ਮਿਲਣ ’ਤੇ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ। ਚੰਡੀਗੜ੍ਹ ਪੁਲਿਸ ਦੇ ਐਸਐਸਪੀ, ਸੀਐਫਐਸਐਲ ਤੇ ਫੋਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚੀ। ਰਿਪੋਰਟਾਂ ਅਨੁਸਾਰ, ਹਰਿਆਣਾ ਪੁਲਿਸ ਦੇ ਆਈਜੀ ਵਾਈ ਪੂਰਨ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਆਈਜੀ ਵਾਈ. ਪੂਰਨ ਕੁਮਾਰ ਕੁਝ ਦਿਨ ਪਹਿਲਾਂ ਰੋਹਤਕ ਦੇ ਸੁਨਾਰੀਆ ’ਚ ਤਾਇਨਾਤ ਹੋਏ ਸਨ। ਉਨ੍ਹਾਂ ਨੇ ਸੈਕਟਰ 11, ਚੰਡੀਗੜ੍ਹ ਸਥਿਤ ਆਪਣੇ ਘਰ ’ਤੇ ਖੁਦਕੁਸ਼ੀ ਕਰ ਲਈ। ਵਾਈ. ਪੂਰਨ ਕੁਮਾਰ ਦੀ ਪਤਨੀ ਪੀ. ਅਮਨੀਤ ਕੁਮਾਰ ਵਿਦੇਸ਼ ਦੌਰੇ ’ਤੇ ਹਨ। Chandigarh News

    ਇਹ ਖਬਰ ਵੀ ਪੜ੍ਹੋ : Healthy Tips For Stomach: ਗੈਸ ਤੇ ਪੇਟ ਦਰਦ ਨੂੰ ਕਹੋ ਅਲਵਿਦਾ, ਪੱਤਿਆਂ ਦੇ ਪਾਣੀ ਦਾ ਚਮਤਕਾਰੀ ਅਸਰ

    ਆਈਏਐਸ ਪੀ. ਅਮਨੀਤ ਕੁਮਾਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਮੰਤਰੀ ਰਾਓ ਨਰਵੀਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਜਾਪਾਨ ਦੇ ਦੌਰੇ ’ਤੇ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਘਟਨਾ ਵਾਲੀ ਥਾਂ ’ਤੇ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਹਾਲਾਂਕਿ, ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਪੂਰਨ ਸਿੰਘ 2010 ਬੈਚ ਦਾ ਆਈਪੀਐਸ ਅਧਿਕਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਘਰ ’ਚ ਖੁਦ ਨੂੰ ਗੋਲੀ ਮਾਰ ਲਈ। ਇਸ ਦੌਰਾਨ ਘਟਨਾ ਤੋਂ ਬਾਅਦ ਉਸਦੇ ਘਰ ਭੀੜ ਇਕੱਠੀ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸੈਕਟਰ 16 ਦੇ ਜੀਐਮਐਸਐਚ ਭੇਜ ਦਿੱਤਾ ਹੈ।