ਹਰਿਆਣਾ : ਭਾਜਪਾ ਸਾਂਸਦ ਦੇ ਕਾਫ਼ਲੇ ਦੀ ਗੱਡੀ ਨੇ ਕਿਸਾਨ ਨੂੰ ਮਾਰੀ ਟੱਕਰ, ਕਿਸਾਨ ਗੰਭੀਰ ਜ਼ਖਮੀ

ਪ੍ਰੋਗਰਾਮ ’ਚ ਹਿੱਸਾ ਲੈਣ ਪੁੱਜੇ ਸਨ ਸਾਂਸਦ ਨਾਇਬ ਸਿੰਘ ਸੈਣੀ

(ਸੱਚ ਕਹੁੂੰ ਨਿਊਜ਼) ਅੰਬਾਲਾ। ਕੁਰੂਕਸ਼ੇਤਰ ਦੇ ਭਾਜਪਾ ਸਾਂਸਦ ਨਾਇਬ ਸਿੰਘ ਸੈਣੀ ਦੇ ਕਾਫ਼ਲੇ ਦੀ ਗੱਡੀ ਨੇ ਕਾਲੇ ਝੰਡੇ ਦਿਖਾ ਰਹੇ ਇੱਕ ਕਿਸਾਨ ਨੂੰ ਸਿੱਧੀ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ’ਚ ਕਿਸਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮੀ ਹੋਏ ਕਿਸਾਨ ਦੀ ਪਛਾਣ ਭਵਨਪ੍ਰੀਤ ਵਜੋਂ ਹੋਈ ਹੈ। ਹਾਲੇ ਲਖਮੀਪੁਰ ਖੀਰੀ ਦਾ ਮਾਮਲਾ ਠੰਢਾ ਵੀ ਨਹੀਂ ਹੋਇਆ ਸੀ ਕਿ ਹਰਿਆਣਾ ’ਚ ਲਖੀਮਪੁਰ ਵਰਗੀ ਇੱਕ ਹੋਰ ਘਟਨਾ ਵਾਪਰ ਗਈ ਜਿਵੇਂ ਹੀ ਕਿਸਾਨਾਂ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਕਿਸਾਨ ਵੱਡੀ ਗਿਣਤੀ ’ਚ ਘਟਨਾ ਵਾਲੀ ਸਥਾਨ ’ਤੇ ਇਕੱਠੇ ਹੋ ਗਏ।

ਕਿਸਾਨਾਂ ਨੇ ਦੋਸ਼ ਲਾਇਆ ਕਿ ਕਿਸਾਨ ਭਵਨਪ੍ਰੀਤ ਦੇ ਕਤਲ ਦੇ ਇਰਾਦੇ ਨਾਲ ਟੱਕਰ ਮਾਰੀ ਗਈ ਹੈ ਮੌਕੇ ’ਤੇ ਵੱਡੀ ਗਿਣਤੀ ’ਚ ਪੁਲਿਸ ਵੀ ਪਹੁੰਚ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਨਰਾਇਣਗੜ੍ਰ ’ਚ ਇੱਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਸਾਂਸਦ ਨਾਇਬ ਸੈਣੀ ਪਹੁੰਚੇ ਸਨ ਜਿਵੇਂ ਹੀ ਇਸ ਸਬੰਧੀ ਕਿਸਾਨਾਂ ਨੂੰ ਪਤਾ ਚੱਲਿਆ ਤਾਂ ਉਹ ਵਿਰੋਧ ਕਰਨ ਲਈ ਪਹੁੰਚ ਗਏ ਸਨ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਜਿਵੇਂ ਸਾਂਸਦ ਨਾਇਬ ਸਿੰਘ ਸੈਣੀ ਕਾਫ਼ਲੇ ਨਾਲ ਨਿਕਲੇ ਤਾਂ ਭਵਨਪ੍ਰੀਤ ਅਚਾਨਕ ਸੜਕ ’ਤੇ ਆ ਗਿਆ ਉਦੋਂ ਸਾਂਸਦ ਦੇ ਕਾਫ਼ਲੇ ਦੀ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਘਟਨਾ ਤੋਂ ਬਾਅਦ ਕਿਸਾਨਾਂ ਨੇ ਨਾਰਾਇਣਗੜ੍ਹ ਥਾਣੇ ’ਚ ਸਾਂਸਦ ਉਨ੍ਹਾਂ ਦੇ ਡਰਾਈਵਰ ਰਾਜੀਵ ਖਿਲਾਫ਼ ਸਿਕਾਇਤ ਦਰਜ ਕਰਵਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ