ਹਰਿਆਣਾ : ਇਲਾਜ ਲਈ ਅਧਾਰ ਕਾਰਡ ਜ਼ਰੂਰੀ ਨਹੀਂ

ਆਧਾਰ ਨਾ ਹੋਣ ‘ਤੇ ਮਰੀਜ਼ਾਂ ਨੇ ਭੁਗਤੀ ਸਜ਼ਾ, ਹੁਣ ਜਾਗੀ ਸਰਕਾਰ

ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਸੂਬੇ ‘ਚ ਹੁਣ ਤੁਹਾਨੂੰ ਹਸਪਤਾਲ ‘ਚ ਇਲਾਜ ਲਈ ਅਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਹਰਿਆਣਾ ਸਰਕਾਰ ਨੇ ਬੀਤੇ ਦਿਨੀਂ ਅਧਾਰ ਕਾਰਡ ਨਾ ਹੋਣ ਕਾਰਨ ਹਸਪਤਾਲਾਂ ‘ਚ ਮਰੀਜ਼ਾਂ ਨਾਲ ਹੋਈਆਂ ਘਟਨਾਵਾਂ ਤੋਂ ਬਾਅਦ ਜਾਗਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਹਸਪਤਾਲ ‘ਚ ਇਲਾਜ ਲਈ ਹੁਣ ਅਧਾਰ ਕਾਰਡ ਜ਼ਰੂਰੀ ਨਹੀਂ ਹੋਵੇਗਾ ਇਸ ਸਬੰਧੀ ਹਾਲੇ ਸਿਵਲ ਸਰਜਨ, ਮੁੱਖ ਮੈਡੀਕਲ ਅਧਿਕਾਰੀਆਂ ਤੇ ਮੈਡੀਕਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।

ਕਿ ਜੇਕਰ ਕੋਈ ਮਰੀਜ਼ ਗੰਭੀਰ ਸਥਿਤੀ ‘ਚ ਇਲਾਜ ਲਈ ਹਸਪਤਾਲ ‘ਚ ਆਉਂਦਾ ਹੈ ਤਾਂ ਉਸਦੀ ਜਾਂਚ ਤੇ ਇਲਾਜ ਤੁਰੰਤ ਕੀਤੀ ਜਾਵੇ ਤੇ ਰਿਕਾਰਡ ਲਈ ਫਾਇਲ ਕਾਰਜ ਬਾਅਦ ‘ਚ ਕੀਤਾ ਜਾਵੇ ਕਿਸੇ ਵੀ ਮਰੀਜ਼ ਕੋਲ ਅਧਾਰ ਕਾਰਡ ਜਾਂ ਕਿਸੇ ਵੀ ਤਰ੍ਹਾਂ ਦੇ ਪਛਾਣ ਪੱਤਰ ਨਾ ਹੋਣ ਕਾਰਨ ਇਸਦੇ ਇਲਾਜ ‘ਚ ਦੇਰੀ ਜਾਂ ਮਨਾਹੀ ਨਹੀਂ ਹੋਣੀ ਚਾਹੀਦੀ ਅਜਿਹਾ ਨਾ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਦੇ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ

ਜ਼ਿਕਰਯੋਗ ਹੈ ਕਿ ਗੁਰੂਗ੍ਰਾਮ ‘ਚ ਅਧਾਰ ਕਾਰਡ ਨਾ ਹੋਣ ‘ਤੇ ਡਿਲੀਵਰੀ ਲਈ ਆਈ ਔਰਤ ਨੂੰ ਦਾਖਲ ਨਾ ਕਰਨ, ਸੋਨੀਪਤ ‘ਚ ਸ਼ਹੀਦ ਦੀ ਪਤਨੀ ਦੇ ਅਧਾਰ ਨਾ ਹੋਣ ‘ਤੇ ਹੋਏ ਦੇਹਾਂਤ ਤੇ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਤੋਂ ਅਧਾਰ ਨਾ ਹੋਣ ‘ਤੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਦੀਆਂ ਸ਼ਿਕਾਇਤਾਂ ‘ਤੇ ਹਰਿਆਣਾ ਸਰਕਾਰ ਨੇ ਛੇਤੀ ਕਦਮ ਚੁੱਕਦਿਆਂ ਆਦੇਸ਼ ਜਾਰੀ ਕੀਤਾ ਇਸ ਤਹਿਤ ਹੁਣ ਹਸਪਤਾਲ ‘ਚ ਇਲਾਜ ਲਈ ਹੁਣ ਅਧਾਰ ਕਾਰਡ ਜ਼ਰੂਰੀ ਨਹੀਂ ਹੋਵੇਗਾ।

ਹਰਿਆਣਾ ਸਿਹਤ ਸੇਵਾਵਾਂ ਵਿਭਾਗ ਦੇ ਜਨਰਲ ਡਾਇਰੈਕਟਰ ਡਾ. ਸਤੀਸ਼ ਕੁਮਾਰ ਅਗਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਿਆਣਾ ‘ਚ ਕਿਸੇ ਵੀ ਤਰ੍ਹਾਂ ਦੇ ਇਲਾਜ ਲਈ ਅਧਾਰ ਕਾਰਡ ਜ਼ਰੂਰੀ ਨਹੀਂ ਹੈ ਵਿਭਾਗ ਨੇ ਸਾਰੇ ਸੀਐਮਓ ਨੂੰ ਚਿੱਠੀ ਜਾਰੀ ਕੀਤੀਆਂ ਹਨ ਆਦੇਸ਼ ਤਹਿਤ ਕਿਸੇ ਵੀ ਹਸਪਤਾਲ ‘ਚ ਪਹਿਲਾਂ ਇਲਾਜ ਸ਼ੁਰੂ ਕੀਤਾ ਜਾਵੇਗਾ ਉੁਸ ਤੋਂ ਬਾਅਦ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜੇਕਰ ਕੋਈ ਹਸਪਤਾਲ ਇਸ ਆਦੇਸ਼ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਚਿੱਠੀ ‘ਚ ਕਿਹਾ ਗਿਆ ਹੈ ਕਿ ਇਲਾਜ ਲਈ ਕੋਈ ਵੀ ਪਛਾਣ ਪੱਤਰ ਦਿੱਤਾ ਜਾ ਸਕਦਾ ਹੈ ਐਮਰਜੈਂਸੀ ਸਥਿਤੀ ‘ਚ ਕਿਸੇ ਵੀ ਤਰ੍ਹਾਂ ਦੇ ਪਛਾਣ ਪੱਤਰ ਦੀ ਲੋੜ ਨਹੀਂ ਹੈ।