ਉੱਚੇ ਮੁਕਾਮ ਹਾਸਲ ਕਰਨ ਲਈ ਸਖ਼ਤ ਮਿਹਨਤ ਜ਼ਰੂਰੀ : ਰਾਜ ਧਾਲੀਵਾਲ

Hard Work

ਦਰਗਾਪੁਰ ਵਿਖੇ ਕਲਸਟਰ ਪੱਧਰੀ ਸਕੂਲ ਖੇਡਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ | Hard Work

ਭਾਦਸੋਂ (ਸੁਸ਼ੀਲ ਕੁਮਾਰ)। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਲਸਟਰ ਚਹਿਲ ਦੀਆਂ ਬਾਲ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਦਰਗਾਪੁਰ ਵਿਖੇ ਕਰਵਾਈਆਂ ਗਈਆਂ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਸਿੱਧ ਫ਼ਿਲਮੀ ਅਦਾਕਾਰਾ ਰਾਜ ਧਾਲੀਵਾਲ ਨੇ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਰਾਜ ਧਾਲੀਵਾਲ ਦਾ ਦਰਗਾਪੁਰ ਪੇਕਾ ਪਿੰਡ ਹੈ। ਦੋ ਰੋਜ਼ਾ ਖੇਡਾਂ ਦੇ ਦੌਰਾਨ ਇਨਾਮ ਵੰਡ ਸਮਾਗਮ ਵਿੱਚ ਰਾਜ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਉਸ ਨੇ ਵੀ ਇਸ ਸਰਕਾਰੀ ਪ੍ਰਾਇਮਰੀ ਸਕੂਲ ਦਰਗਾਪੁਰ ਤੋਂ ਹੀ ਸਿੱਖਿਆ ਪ੍ਰਾਪਤ ਕੀਤੀ ਹੈ । (Hard Work)

ਉਹਨਾਂ ਬਚਪਨ ਦੀਆਂ ਯਾਦਾਂ ਵੀ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਮਾਪਿਆਂ ਨੇ ਕਿਸ ਤਰ੍ਹਾਂ ਉਸ ਨੂੰ ਪੜ੍ਹਾਕੇ ਇਸ ਮੁਕਾਮ ਤੇ ਪਹੁੰਚਾਇਆ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਜਿਸ ਵੀ‌ ਖੇਤਰ ਵਿੱਚ ਜਾਣਾ ਚਾਹੁੰਦੇ ਹੋ, ਉਸ ਲਈ ਮਿਹਨਤ ਬਹੁਤ ਜ਼ਰੂਰੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਵੀਹ ਸਾਲ ਬਤੌਰ ਅਧਿਆਪਕਾ ਸੇਵਾਵਾਂ ਨਿਭਾਈਆਂ ਹਨ । ਸਕੂਲ ਤੇ ਬੱਚਿਆਂ ਲਈ ਹਮੇਸ਼ਾ ਮਦਦ ਕਰਕੇ ਬੜਾ ਸਕੂਨ ਮਿਲਦਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੌਹਰਾ ਨੇ ਰਾਜ ਧਾਲੀਵਾਲ ਦੇ ਉੱਚੇ ਮੁਕਾਮ ਤੇ ਪੁੱਜਣ ਦੇ ਸਫ਼ਰ ਬਾਰੇ ਦੱਸਿਆ ਕਿ ਉਸ ਨੇ ਸਰਕਾਰੀ ਸਕੂਲ ਵਿੱਚ ਪੜ ਕੇ ਬੁਲੰਦੀਆਂ ਨੂੰ ਛੂਹਿਆ ਹੈ। ਉਨ੍ਹਾਂ ਮਾਪਿਆਂ ਨੂੰ ਪੑੇਰਿਤ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ।

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਬਿਆਨ ਕਰਦੀ ਕੋਰਿਉਗਰਾਫੀ ਪੇਸ਼ ਕੀਤੀ ਗਈ। ਇਸ ਮੌਕੇ ਕਲਸਟਰ ਦੇ ਸਮੂਹ ਅਧਿਆਪਕਾਂ , ਗ੍ਰਾਮ ਪੰਚਾਇਤ ਤੇ ਸਕੂਲ ਕਮੇਟੀ ਵਲੋਂ ਰਾਜ ਧਾਲੀਵਾਲ ਨੂੰ ਫ਼ੁਲਕਾਰੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਸਰਪੰਚ ਸੁਖਪਾਲ ਸਿੰਘ ,ਜਸਪਾਲ ਸਿੰਘ ਚਹਿਲ ਸੀ ਐੱਚ ਟੀ, ਸੁਖਵੀਰ ਕੌਰ ਹੈੱਡ ਟੀਚਰ, ਇੰਦਰਜੀਤ ਸਿੰਘ, ਹਰਜੀਤ ਕੌਰ, ਜਰਨੈਲ ਕੌਰ,ਤਲਵਿੰਦਰ ਸਿੰਘ, ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ, ਪਰਮਜੀਤ ਸਿੰਘ ਪਾਲੀਆ,ਹਰਦੀਪ ਸਿੰਘ ਸੌਂਸਪੁਰ, ਰਛਪਾਲ ਸਿੰਘ, ਜਗਤਾਰ ਸਿੰਘ,ਜਸਵੰਤ ਸਿੰਘ ਭੜੀ ਪਨੈਚਾ, ਇੰਦਰਜੀਤ ਸਿੰਘ,ਪਾਲ ਸਿੰਘ, ਨਾਜ਼ਰ ਸਿੰਘ, ਰਮੇਸ਼ ਕੁਮਾਰ, ਅਮਨਦੀਪ ਕੌਰ, ਜਸਪ੍ਰੀਤ ਕੌਰ , ਮਨਪ੍ਰੀਤ ਕੌਰ, ਪਤਵੰਤੇ,ਮਾਪੇ ਤੇ ਬੱਚੇ ਹਾਜ਼ਰ ਸਨ।