ਹਰਿੰਦਰਪਾਲ ਸ਼ਰਮਾ ਕੋਰਜੀਵਾਲਾ ਨੂੰ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਬਨਣ ਤੇ ਵੱਖ ਵੱਖ ਇਲਾਕਿਆਂ ਚ ਖੁਸ਼ੀ ਦੀ ਲਹਿਰ

Brahmin Welfare Board Sachkahoon

ਹਰਿੰਦਰਪਾਲ ਸ਼ਰਮਾ ਕੋਰਜੀਵਾਲਾ ਨੂੰ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਬਨਣ ਤੇ ਵੱਖ ਵੱਖ ਇਲਾਕਿਆਂ ਚ ਖੁਸ਼ੀ ਦੀ ਲਹਿਰ

ਕੋਟਕਪੂਰਾ।  ਪੰਜਾਬ ਸਰਕਾਰ ਵੱਲੋਂ ਹਰਿੰਦਰ ਪਾਲ ਸ਼ਰਮਾ ਕੋਰਜੀਵਾਲਾ ਨੂੰ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਲਾਉਣ ਤੇ ਵੱਖ ਵੱਖ ਇਲਾਕਿਆਂ ਵਿੱਚ ਖਸ਼ੀ ਦੀ ਲਹਿਰ ਛਾ ਗਈ। ਪ੍ਰੈਸ ਕਲੱਬ ਰਜਿ ਕੋਟਕਪੂਰਾ ਦੇ ਚੇਅਰਮੈਨ ਅਮਿਤ ਸ਼ਰਮਾ, ਪੈਟਰਨ ਮੇਘ ਰਾਜ ਸ਼ਰਮਾ, ਪ੍ਰਧਾਨ ਭਾਰਤ ਭੂਸ਼ਣ ਸ਼ਰਮਾ , ਸੀਨੀਅਰ ਓਪ ਪ੍ਰਧਾਨ ਰਾਜੀਵ ਸ਼ਰਮਾ, ਓੁਪ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕਿਹਾ ਕਿ ਬ੍ਰਾਹਮਣ ਸੰਸਥਾਵਾਂ ਚਿਰਾਂ ਤੋਂ ਮੰਗ ਕਰ ਰਹੀਆਂ ਸਨ ਕਿ ਬ੍ਰਾਹਮਣ ਸਭਾ ਦਾ ਬੋਰਡ ਬਣਾਇਆ ਜਾਵੇ ਤਾਂ ਜੋ ਕਮਜੋਰ ਵਰਗਾਂ ਨੰੂ ਰਾਹਤ ਮਿਲ ਸਕੇ। ਹੁਣ ਜਦ ਚੰਨੀ ਸਰਕਾਰ ਵੱਲੋਂ ਬ੍ਰਾਹਮਣ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਤਾਂ ਬ੍ਰਾਹਮਣ ਸੰਸਥਾਵਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ।

ਕਾਂਗਰਸ ਦੇ ਸੀਨੀਅਰ ਆਗੂ ਪ੍ਰੌਫੈਸਰ ਧਰਮਿੰਦਰ ਸਿੰਘ ਪਟਿਆਲਾ ਨੇ ਹਰਿੰਦਰਪਾਲ ਸ਼ਰਮਾ ਕੋਰਜੀਵਾਲਾ ਨੰੂ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਤੇ ਮੁੱਖਮੰਤਰੀ ਪੰਜਾਬ ਦਾ ਧੰਨਵਾਦ ਕੀਤਾ । ਉਨਾਂ ਦੱਸਿਆ ਕਿ ਕੌਰਜੀਵਾਲਾ ਪੁਰਾਣੇ ਵਿਦਿਆਰਥੀ ਆਗੂ ਹਨ ਅਤੇ 1992 ਵਿੱਚ ਬਣੀ ਰਾਜੀਵ ਗਾਂਧੀ ਸਦਭਾਵਨਾ ਕਮੇਟੀ ਪੰਜਾਬ ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਹਨ। ਜੋ ਸਾਲ 2005 ਵਿੱਚ ਰਾਜੀਵ ਗਾਧੀ ਸਟੱਡੀ ਸਰਕਲ ਸਥਾਪਿਤ ਹੋਣ ਉਪਰੰਤ ਹੁਣ ਤੱਕ ਇਸਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਸਰਗਰਮ ਹੈ । ਜਿਨਾਂ ਨੇ ਨਵੀਂ ਪੀੜੀ ਨੰੂ ਮਹਾਤਮਾ ਗਾਂਧੀ , ਅੰਬੇਦਕਰ ਅਤੇ ਨਹਿਰੂ ਦੀ ਵਿਚਾਰਧਾਰਾ ਵਿੱਚ ਲੈਸ ਹੋ ਕੇ ਰਾਜੀਵ ਗਾਂਧੀ ਦੇ ਸੁਫਨੇ 21ਵੀਂ ਸਦੀ ਦੇ ਭਾਰਤ ਵਿੱਚ ਬਣਦੀ ਭੂਮਿਕਾਂ ਨਿਭਾਉਣ ਲੲਂ ਪ੍ਰੇਰਿਤ ਕੀਤਾ । ਕਮੇਟੀ ਨੇ ਰਾਜ ਵਿੱਚ ਆਪਸੀ ਸਦਭਾਵਨਾ ਤੋਂ ਇਲਾਵਾ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਸੰਭਾਲ ਤੇ ਪਸਾਰ ਵਿੱਚ ਸ਼ਲਾਘਾਯੌਗ ਸੰਗਠਿਤ ਤੇ ਯੋਜਨਾਵੱਧ ਉਪਰਾਲੇ ਕੀਤੇ ਹਨ ।

ਇਸ ਤੋਂ ਇਲਾਵਾ ਕੋਰਜੀਵਾਲਾ ਕਾਂਗਰਸ ਦੀ ਮਜਦੂਰਾਂ ਅਤੇ ਮੁਲਾਜਮਾਂ ਦੀ ਮੋਹਰੀ ਜੱਥੇਬੰਦੀ ਇੰਟਕ ਦੇ ਸੂਬਾ ਸਕੱਤਰ ਵੀ ਰਹੇ ਹਨ । ਰਾਜ ਅੰਦਰ ਕੇਂਦਰ ਦੀ ਮੌਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਕਿਰਤ ਕਾਨੂੰਨਾਂ ਦਾ ਵਿਰੋਧ ਕਰਦੇ ਰਹੇ ਹਨ ਅਤੇ ਮੌਜੂਦਾ ਕਿਸਾਨ ਅੰਦੋਲਨ ਦੇ ਸਮਰਥਣ ਵਿੱਚ ਡੱਟ ਕੇ ਕਿਸਾਨਾਂ ਨਾਲ ਖੜੇ ਹਨ । ਪ੍ਰੋ ਧਰਮਿੰਦਰ ਨੇ ਕਿਹਾ ਕਿ ਇਹ ਨਿਯੁਕਤੀ ਪਿਛਲੇ ਕੁੱਝ ਸਮੇਂ ਤੋ ਕਾਂਗਰਸ ਦੇ ਟਕਸਾਲੀ ਵਰਕਰਾਂ ਖਾਸ ਕਰਕੇ ਹਿੰਦੂ ਵਰਗ ਵਿੱਚ ਪੈਦਾ ਹੋਈ ਨਿਰਾਸ਼ਾ ਅਤੇ ਅਲਗਾਵ ਨੂੰ ਦੂਰ ਕਰਨ ਵਿੱਚ ਸਹਾਈ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ