ਕਿਹਾ, ਜਲਵਾਯੂ ਬਦਲਾਅ ਦੀ ਚੁਣੌਤੀ ਨਾਲ ਨਜਿੱਠਿਆ ਜਾ ਸਕਦਾ ਹੈ
ਨਿਊਯਾਰਕ (ਏਜੰਸੀ)। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਰਿਅਸ ‘ਚ ਹੋਏ ਵਿਸ਼ਵ ਦੇ ਅਗਾਊ ਅਰਥਵਿਵਸਥਾਵਾਂ ਦੇ ਸੰਮੇਲਨ ‘ਚ ਜੀ-20 ਦੇ ਮੈਨੀਫੈਸਟੋ ਦੀ ਸ਼ਲਾਘਾ ਕੀਤੀ ਹੈ। ਸ੍ਰੀ ਗੁਟੇਰੇਸ ਨੇ ਐਤਵਾਰ ਨੂੰ ਜਾਰੀ ਬਿਆਨ ‘ਚ ਐਲਾਨ ਪੱਤਰ ਦੇ ਤਿੰਨ ਸੰਦੇਸ਼ਾਂ ਦੀ ਜੰਮ ਕੇ ਸ਼ਲਾਘਾ ਕੀਤੀ। ਮਜ਼ਬੂਤ ਤੇ ਟਿਕਾਊ ਵਿਕਾਸ ਲਈ ਏਜੰਡਾ 2030 ਲਈ ਸਹਿਯੋਗ ਦੇਣ ਦੀ ਗੱਲ ਕਹੀ ਗਈ। ਇਹ ਸੰਯੁਕਤ ਰਾਸ਼ਟਰ ਨਿਰਪੱਖ ਵਿਸ਼ਵੀਕਰਨ ਦਸਤਾਵੇਜ਼ ਦੀ ਪੁਸ਼ਟੀ ਕਰਦਾ ਹੈ ਜਿਸ ‘ਚ ਵਿਕਾਸ ਦੀ ਦੌੜ ‘ਚ ਕਿਸੇ ਨੂੰ ਪਿੱਛੇ ਨਾ ਛੱਡੇ ਜਾਣ ਦੀ ਗੱਲ ਕਹੀ ਗਈ ਹੈ। ਇਸ ‘ਚ ਸਮਾਵੇਸ਼ੀ, ਮਜ਼ਬੂਤ, ਸੰਤੁਲਿਤ ਵਿਕਾਸ ਨੂੰ ਹਾਸਲ ਕਰਨ ਲਈ ਸਾਰੇ ਨੀਤੀ ਉਪਕਰਨਾਂ ਦੀ ਵਰਤੋਂ ਦੀ ਸਹੂੰ ਚੁੱਕੀ ਗਈ ਹੈ।
ਜਲਵਾਯੂ ਬਦਲਾਅ ਦੇ ਖਿਲਾਫ਼ ਲੜਾਈ ਨੂੰ ਹੋਰ ਜ਼ਿਆਦਾ ਮਜ਼ਬੂਤੀ ਨਾਲ ਲੜਨ ‘ਤੇ ਜ਼ੋਰ ਦਿੱਤਾ ਗਿਆ ਹੈ। ਐਲਾਨ ਪੱਤਰ ‘ਚ ਜੀ-20 ਦੇ ਆਗੂਆਂ ਨੇ ਪੈਰਿਸ ਸਮਝੌਤੇ ਦੇ ਹਸਤਾਖ਼ਰਕਰਤਾ ਦੇਸ਼ਾਂ ਨੂੰ ਮਜ਼ਬੂਤੀ ਦੇ ਨਾਲ ਸਹਿਯੋਗ ਦੇਣ ਦੀ ਗੱਲ ਕਹੀ ਗਈ ਤਾਂ ਕਿ ਰਾਸ਼ਟਰ ਆਪਣੀ ਵਚਨਬੱਧਤਾ ਨੂੰ ਚੱਲਦਾ ਰੱਖ ਸਕੇ। ਜੀ-20 ਦੇ ਐਲਾਨ ਪੱਤਰ ‘ਚ ਸੋਮਵਾਰ ਤੋਂ ਪੋਲੈਂਡ ‘ਚ ਸ਼ੁਰੂ ਹੋਏ ਜਲਵਾਯੂ ਬਦਲਾਅ ‘ਤੇ ਹੋਣ ਵਾਲੇ ਕਾਨਫਰੰਸ ਆਫ਼ ਪਾਰਟੀਜ਼ (ਕੋਪ 24) ਸੰਮੇਲਨ ‘ਚ ਸਫ਼ਲ ਹੋਣ ਨੂੰ ਲੈ ਕੇ ਉਤਸ਼ਾਹਿਤ ਹਨ।
ਸੰਮੇਲਨ ‘ਚ ਪੈਰਿਸ ਸਮਝੌਤੇ ਨੂੰ ਜਾਰੀ ਰੱਖਣ ਲਈ ਪੈਰਿਸ ਨਿਯਮਾਵਲੀ ਨੂੰ ਮਨਜ਼ੂਰੀ ਦਿੱਤੀ ਜਾਣੀ ਹੈ। ਇਸ ਦੇ ਜ਼ਰੀਏ ਪਹਿਲੀ ਵਾਰ ਦੁਨੀਆਂ ‘ਚ ਲਗਭਗ ਸਾਰੇ ਦੇਸ਼ ਕਿਸੇ ਇੱਕ ਸਾਂਝੇ ‘ਟੀਚਾ ਜਲਵਾਯੂ ਬਦਲਾਅ ਤੇ ਇਸ ਦੇ ਪ੍ਰਭਾਵਾਂ’ ਨਾਲ ਨਜਿੱਠਣ ਲਈ ਯਤਨਾਂ ਨੂੰ ਤੇਜ਼ ਕਰਨਗੇ। ਨਿਯਮ ਸੂਚੀ ‘ਤੇ ਸਹਿਮਤੀ ਨਾਲ ਪੈਰਿਸ ਸਮਝੌਤੇ ਦਾ ਲਾਗੂ ਹੋਵੇਗਾ।
ਉਨ੍ਹਾਂ ਕਿਹਾ ਕਿ ਵਿਸ਼ਵ ਦੀਆਂ 20 ਅਗਾਂਹ ਵਧੂ ਅਰਥਵਿਵਸਥਾਵਾਂ ਦੀਆਂ ਇਹਨਾਂ ਸਹਿਮਤੀਆਂ ਨਾਲ ਜਲਵਾਯੂ ਬਦਲਾਅ ਨਾਲ ਨਜਿੱਠਣ ‘ਚ ਬਹੁਤ ਮੱਦਦ ਮਿਲ ਸਕਦੀ ਹੈ। ਕੌਮਾਂਤਰੀ ਭਾਈਚਾਰੇ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਜਲਵਾਯੂ ਬਦਲਾਅ ਦੀ ਚੁਣੌਤੀ ਨੂੰ ਹੱਲ ਕਰ ਸਕਦੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।