ਖਸ਼ੋਗੀ ਦੇ ਮੋਬਾਈਲ ਤੋਂ ਹੋਇਆ ਵੱਡਾ ਖੁਲਾਸਾ

Biggest, Disclosure, Khashoggi, Mobile

ਬਣਾ ਰਹੇ ਸਨ ਅੰਦੋਲਨ ਦੀ ਯੋਜਨਾ

ਮਾਸਕੋ (ਏਜੰਸੀ)। ਸਾਊਦੀ ਅਰਬ ਸਰਕਰ ਦੇ ਆਲੋਚਕ ਜਮਾਲ ਖਸ਼ੋਗੀ ਨੇ ਹੱਤਿਆ ਤੋਂ ਪਹਿਲਾਂ ਵੱਟਸਐਪ ਮੈਸੇਂਜ਼ਰ ‘ਚ ਰਾਜ ਦੀਆਂ ਨੀਤੀਆਂ ਦੇ ਇੱਕ ਹੋਰ ਵਿਅਕਤੀ ਨਾਲ ਰਿਆਦ ਦੇ ਗਲਤ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਆਨਲਾਈਨ ਨੌਜਵਾਨ ਅੰਦੋਲਨ ਸ਼ੁਰੂ ਕਰਨ ਦੀ ਯੋਜਨਾ ‘ਤੇ ਚਰਚਾ ਕੀਤੀ ਸੀ। ਸੀਐੱਨਐੱਨ ‘ਚ ਐਤਵਾਰ ਨੂੰ ਪ੍ਰਸਾਰਿਤ ਖ਼ਬਰ ਦੇ ਮੁਤਾਬਿਕ, ਖਸ਼ੋਗੀ 400 ਤੋਂ ਜ਼ਿਆਦਾ ਮੋਬਾਈਲ ਸੰਦੇਸ਼ਾਂ ‘ਚ ਮਾਨਟਰੀਅਲ ਸਥਿੱਤ ਸਾਊਦੀ ਨਿਰਵਾਸਿਤ ਉਮਰ ਅਬਦੁਲ ਅਜੀਜ ਨਾਲ ਯੋਜਨਾਵਾਂ ‘ਤੇ ਚਰਚਾ ਕਰ ਰਹੇ ਸਨ। ਖਸ਼ੋਗੀ ਨੇ ਸੰਦੇਸ਼ ‘ਚ ਸਾਊਦੀ ਕ੍ਰਾਊਨ ਪ੍ਰਿੰਸੀ ਮੁਹੰਮਦ ਬਿਨ ਸਲਮਾਨ ਅਲ ਸੌਦ ਦੀਆਂ ਸਖ਼ਤ ਆਲੋਚਨਾਵਾਂ ਕਰਦੇ ਹੋਏ ਉਨ੍ਹਾਂ ਨੂੰ ਕਰੂਰ ਵਿਅਕਤੀ ਦੱਸਿਆ ਹੈ।

ਖਸ਼ੋਗੀ ਨੇ ਮਈ ਮਹੀਨੇ ਦੇ ਸੰਦੇਸ਼ਾਂ ‘ਚ ਕਿਹਾ ਜਿੰਨੇ ਜ਼ਿਆਦਾ ਪੀੜਤਾਂ ਨੂੰ ਉਸ ਨੇ ਨਿਘਲਿਆ ਹੈ, ਉਸ ਤੋਂ ਜ਼ਿਆਦਾ ਉਹ ਚਾਹੁੰਦਾ ਹੈ। ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇਕਰ ਸੋਸ਼ਨ ਉਨ੍ਹਾਂ ਲੋਕਾਂ ਤੱਕ ਪਹੁੰਚੇਗਾ ਜੋ ਉਸ ਨੂੰ ਖੁਸ਼ ਕਰ ਰਹੇ ਹਨ। ਪ੍ਰਸਾਰਣਕਰਤਾ ਮੁਤਾਬਿਕ ਅਗਸਤ ਮਹੀਨੇ ‘ਚ ਦੋਵੇਂ ਸਮਝ ਗਏ ਸਨ ਕਿ ਉਨ੍ਹਾਂ ਦੇ ਸੰਦੇਸ਼ਾਂ ਨੂੰ ਸਾਊਦੀ ਸਰਕਾਰ ਇੰਟਰਸੈਪਟ ਕਰ ਚੁੱਕੀ ਹੈ। ਪੱਤਰਕਾਰ ਨੇ ਲਿਖਿਆ ਕਿ ਈਸ਼ਵਰ ਸਾਡੀ ਮੱਦਦ ਕਰੇ। ਪ੍ਰਸਾਰਣਕਰਤਾ ਨੇ ਦੱਸਿਆ ਕਿ ਅਬਦੁਲਅਜੀਜ ਨੇ ਐਤਵਾਰ ਨੂੰ ਇੱਕ ਇਜਰਾਇਲੀ ਫਰਮ ਦੇ ਖਿਲਾਫ਼ ਮੁੱਕਦਮਾ ਦਰਜ਼ ਕੀਤਾ, ਜਿਸ ਨੇ ਕਥਿਤ ਤੌਰ ‘ਤੇ ਉਨ੍ਹਾਂ ਦੇ ਫੋਨ ਨੂੰ ਹੈਕ ਕਰਨ ਲਈ ਸਾਫ਼ਟਵੇਅਰ ਵੀ ਵਰਤੋਂ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।