ਗੁਰੂਗ੍ਰਾਮ ਸਫ਼ਾਈ ਮਹਾਂ ਅਭਿਆਨ : ਕਮਾਲ ਦਾ ਸੀ ਜਜ਼ਬਾ… ਗੰਦਗੀ ਤੋਂ ਲੈ ਕੇ ਕਾਗਜ਼, ਸੁੱਕੇ ਪੱਤੇ ਤੱਕ ਸਾਫ਼ ਕਰ ਗਏ ਸੇਵਾਦਾਰ

dera

ਸਾਰੇ ਬੋਲੇ, ਸੇਵਾਦਾਰਾਂ ਦੇ ਜਜ਼ਬੇ ਦਾ ਕੋਈ ਮੁਕਾਬਲਾ ਨਹੀਂ (Gurugram Safai Maha Abhiyan)

  • ਕਾਗਜ਼ ਦੇ ਟੁਕੜੇ, ਸੁੱਕੇ ਪੱਤੇ ਤੱਕ ਚੁੱਕ ਕੇ ਕੀਤੀ ਸਫ਼ਾਈ
  •  ਹੁਣ ਸ਼ਹਿਰ ਦੀ ਇਹ ਚਮਕ ਬਰਕਰਾਰ ਰੱਖਣਾ ਸਾਡੀ ਜ਼ਿੰਮੇਵਾਰੀ

(ਸੱਚ ਕਹੂੰ ਨਿਊਜ਼/ ਸੰਜੈ ਮਹਿਰਾ) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਵੱਲੋਂ ਬੀਤੇ ਐਤਵਾਰ 6 ਮਾਰਚ ਨੂੰ ਗੁਰੂਗ੍ਰਾਮ ’ਚ ਚਲਾਏ ਗਏ ਸਫ਼ਾਈ ਮਹਾਂ ਅਭਿਆਨ ਤੋਂ ਆਮ ਅਤੇ ਖਾਸ ਵਿਅਕਤੀ ਕਾਫ਼ੀ ਪ੍ਰਭਾਵਿਤ ਹਨ ਸੇਵਾਦਾਰਾਂ ਦੀ ਸੇਵਾ ਭਾਵਨਾ ਅਤੇ ਜਜ਼ਬੇ ਦੀ ਉਹ ਸ਼ਲਾਘਾ ਕਰ ਰਹੇ ਹਨ ਬਿਨਾ ਕਿਸੇ ਲੋਭ-ਲਾਲਚ ਦੇ ਇਨ੍ਹਾਂ ਸੇਵਾਦਾਰਾਂ ਨੇ ਜੋ ਸਫਾਈ ਗੁਰੂਗ੍ਰਾਮ ’ਚ ਕੀਤੀ, ਉਹ ਅਨੋਖੀ ਹੈ। (Gurugram Safai Maha Abhiyan)

ਗੁਰੂਗ੍ਰਾਮ ਪਿਛਲੇ ਤਿੰਨ ਦਿਨਾਂ ਤੋਂ ਕਾਫ਼ੀ ਸਾਫ਼-ਸੁਥਰਾ ਨਜ਼ਰ ਆ ਰਿਹਾ ਹੈ ਡੇਰੇ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਸਫ਼ਾਈ ਦੀ ਚਮਕ ਹਾਲੇ ਬਰਕਰਾਰ ਹੈ ਸਫ਼ਾਈ ਦੇਖ ਕੇ ਤਾਂ ਫ਼ਿਲਹਾਲ ਕਈ ਥਾਵਾਂ ’ਤੇ ਆਮ ਲੋਕ ਗੰਦਗੀ ਫੈਲਾਉਣ ਤੋਂ ਪਰਹੇਜ਼ ਕਰ ਰਹੇ ਹਨ ਹਾਲਾਂਕਿ ਕਈ ਥਾਈਂ ਲੋਕ ਗੰਦਗੀ ਫੈਲਾ ਵੀ ਰਹੇ ਹਨ ਉਂਜ ਜਿਨ੍ਹਾਂ ਆਮ ਅਤੇ ਖਾਸ ਲੋਕਾਂ ਨਾਲ ਅਸੀਂ ਬੀਤੇ ਦਿਨੀਂ ਗੱਲਾਂ ਕੀਤੀਆਂ ਹਨ, ਉਹਨਾਂ ਦੀ ਇਹ ਰਾਇ ਹੈ ਕਿ ਸੇਵਾਦਾਰਾਂ ’ਤੇ ਨਿਰਭਰ ਨਾ ਹੋ ਕੇ ਸਾਨੂੰ ਇਸ ਤੋਂ ਅਜਿਹੇ ਨਿਸਵਾਰਥ ਕੰਮ ਦੀ ਸਿੱਖਿਆ ਲੈਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਦਾ ਇਸ ਸ਼ਹਿਰ ’ਚ ਕੁਝ ਨਹੀਂ, ਫ਼ਿਰ ਵੀ ਉਹ ਇਸ ਸ਼ਹਿਰ ਦੀ ਗੰਦਗੀ ਨੂੰ ਸਾਫ਼ ਕਰਨ ਇੱਥੇ ਪਹੰੁਚੇ ਅਸਲੀ ਸਿੱਖਿਆ ਤਾਂ ਇਹੀ ਹੈ ਡੇਰਾ ਸੌਦਾ ਸੌਦੇ ਦੇ ਸੇਵਾਦਾਰਾਂ ਨੇ ਆਪਣਾ ਕੰਮ ਬਿਹਤਰੀ ਨਾਲ ਕੀਤਾ ਹੈ।

ਕਾਲਜ ਦਾ ਹਰ ਕੋਨਾ ਕਰ ਗਏ ਸਾਫ਼: ਪ੍ਰਿੰਸੀਪਲ ਡਾ. ਸੱਤਿਆ ਮਨਿਯੂ

1

ਇੱਥੇ ਸੈਕਟਰ-9 ਸਥਿਤ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਡਾ. ਸੱਤਿਆ ਮਨਿਯੂ ਯਾਦਵ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਥੇ ਪੂਰੀ ਨਿਹਚਾ ਨਾਲ ਸਫ਼ਾਈ ਕਰ ਰਹੇ ਸਨ ਕਰੀਬ ਦੋ ਘੰਟਿਆਂ ’ਚ ਇਨ੍ਹਾਂ ਸੇਵਾਦਾਰਾਂ ਨੇ ਕਾਲਜ ਦੇ ਕੰਪਲੈਕਸ ਨੂੰ ਚਮਕਾ ਦਿੱਤਾ ਚਾਹੇ ਰੁੱਖਾਂ ਦੇ ਹੇਠਾਂ ਡਿੱਗੇ ਪੱਤੇ ਹੋਣ ਜਾਂ ਕੈਂਪਸ ’ਚ ਫੈਲੇ ਕਾਗਜ਼ ਆਦਿ, ਉਨ੍ਹਾਂ ਨੇ ਸਭ ਕੁਝ ਸਾਫ਼ ਕੀਤਾ ਝਾੜੂ ਨਾਲ ਪੂਰੀ ਸਫ਼ਾਈ ਕੀਤੀ ਕਾਲਜ ਦੇ ਮੈਦਾਨ ’ਚ ਘਾਹ-ਫੂਸ, ਝਾੜੀਆਂ ਉੱਗੀਆਂ ਸਨ, ਉਨ੍ਹਾਂ ਨੂੰ ਕਹੀਆਂ ਅਤੇ ਹੋਰ ਔਜਾਰਾਂ ਨਾਲ ਵੱਢ ਕੇ ਮੈਦਾਨ ਸਾਫ਼ ਕੀਤਾ

ਮਤਲਬ ਜਿੱਥੇ ਵੀ ਉਨ੍ਹਾਂ ਨੇ ਗੰਦਗੀ ਜਾਂ ਕੂੜਾ ਦੇਖਿਆ, ਉਸ ਨੂੰ ਚੁੱਕ ਕੇ ਕਾਲਜ ਕੰਪਲੈਕਸ ਦੀ ਤਸਵੀਰ ਬਦਲ ਦਿੱਤੀ ਅਜਿਹੇ ਜ਼ਜ਼ਬੇ ਅਤੇ ਭਾਵਨਾ ਵਾਲੇ ਸੇਵਾਦਾਰਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਸਾਨੂੰ ਵੀ ਆਪਣਾ ਇੱਕ ਨਿਯਮ ਬਣਾਉਣਾ ਚਾਹੀਦਾ ਹੈ ਕਿ ਸੰਸਥਾ ਨੇ ਤਾਂ ਆਪਣਾ ਕੰਮ ਕਰ ਦਿੱਤਾ ਹੈ, ਉਸ ਨੂੰ ਸਹੀ ਰੱਖਣਾ ਸਾਡੀ ਜਿੰਮੇਵਾਰੀ ਬਣਦੀ ਹੈ ਉਨ੍ਹਾਂ ਹਰ ਕਿਸੇ ਨੂੰ ਇਹੀ ਅਪੀਲ ਕੀਤੀ ਹੈ ਕਿ ਜਿੱਥੇ-ਜਿੱਥੇ ਸਾਡਾ ਜਾਣਾ ਹੁੰਦਾ ਹੈ, ਉੱਥੋਂ ਦੀ ਸਫ਼ਾਈ ’ਤੇ ਜ਼ਰੂਰ ਫੋਕਸ ਕਰੀਏ।

ਇੱਥੇ ਐਮਜੀ ਰੋਡ ਸਥਿਤ ਸੈਕਟਰ-14 ਸਰਕਾਰੀ ਕੰਨਿਆ ਕਾਲਜ ’ਚ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪੂਰੇ ਕੈਂਪਸ ਦੀ ਸਫ਼ਾਈ ਕੀਤੀ ਕਾਲਜ ਦੇ ਪ੍ਰੋ. ਰਾਜੇਸ਼ ਬੈਨੀਵਾਲ ਨੇ ਕਿਹਾ ਕਿ ਕਾਲਜ ਕੰੰਪਲੈਕਸ ਕਾਫੀ ਵੱਡਾ ਹੈ ਇੱਥੇ ਕਈ ਪਾਰਕ ਹਨ ਕਾਫ਼ੀ ਸੇਵਾਦਾਰਾਂ ਨੇ ਇੱਥੇ ਸਫ਼ਾਈ ਕੀਤੀ ਡੇਰੇ ਦੇ ਸੇਵਾਦਾਰਾਂ ’ਚ ਸੇਵਾ ਦੀ ਸੱਚੀ ਭਾਵਨਾ ਦਿਸੀ ਉਹ ਕੰਮ ਨੂੰ ਕਿਸੇ ’ਤੇ ਛੱਡ ਨਹੀਂ ਰਹੇ ਸਨ, ਸਗੋਂ ਇੱਕ-ਦੂਜੇ ਤੋਂ ਅੱਗੇ ਵਧ ਕੇ ਖੁਦ ਕੰਮ ਕਰ ਰਹੇ ਸਨ ਬਿਨਾ ਕਿਸੇ ਪੈਸੇ ਦੇ ਉਹ ਜਿੰਮੇਦਾਰੀ ਨਾਲ ਕੰਮ ਕਰ ਰਹੇ ਸਨ, ਇਹ ਉਨ੍ਹਾਂ ਦੀ ਖੂਬੀ ਰਹੀ ਅਜਿਹੀ ਸਿੱਖਿਆ ਸਾਨੂੰ ਸਾਰਿਆਂ ਨੂੰ ਵੀ ਲੈਣੀ ਚਾਹੀਦੀ ਹੈ।

2

ਉਨ੍ਹਾਂ ਕਿਹਾ ਕਿ ਸਵੱਛਤਾ ਸਾਡਾ ਸਭ ਤੋਂ ਪਹਿਲਾ ਫਰਜ ਹੋਣਾ ਚਾਹੀਦਾ ਹੈ ਘਰ ਤੋਂ ਲੈ ਕੇ ਸਾਡੇ ਕਾਰਜ ਸਥਾਨ, ਸਿੱਖਿਆ ਸਥਾਨ ਆਦਿ ਤੱਕ ’ਚ ਸਫਾਈ ’ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਆਪਣੇ ਇਸ ਕੰਨਿਆ ਕਾਲਜ ’ਚ ਭਵਿੱਖ ’ਚ ਸਵੱਛਤਾ ਵਿਸ਼ੇ ’ਤੇ ਹੋਰ ਵੀ ਬਿਹਤਰੀ ਨਾਲ ਕੰਮ ਹੋਵੇਗਾ ਇਸ ਕੰਮ ਨੂੰ ਪ੍ਰਮੁੱਖਤਾ ਨਾਲ ਲਿਆ ਜਾਵੇਗਾ ਸਫ਼ਾਈ ਲਈ ਸਿਰਫ ਕਰਮਚਾਰੀਆਂ ’ਤੇ ਨਿਰਭਰ ਨਾ ਰਹਿ ਕੇ ਸਾਨੂੰ ਇਸ ਲਈ ਖੁਦ ਵੀ ਅੱਗੇ ਆਉਣਾ ਹੋਵੇਗਾ।

ਸੈਕਟਰ-3, 5 ਤੇ 6 ਆਰਡਬਲਯੂਏ ਦੇ ਪ੍ਰਧਾਨ ਦਿਨੇਸ਼ ਵਸ਼ਿਸ਼ਠ ਸਫਾਈ ਮਹਾਂ ਅਭਿਆਨ ਦੌਰਾਨ ਸੇਵਾਦਾਰਾਂ ਦੇ ਵਿਚਕਾਰ ਹੀ ਰਹੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸਾਰੇ ਸੇਵਾਦਾਰ ਬਹੁਤ ਹੀ ਚੰਗਾ ਕੰਮ ਕਰਕੇ ਗਏ ਹਨ ਉਨ੍ਹਾਂ ਨੇ ਨੇਕ ਨੀਅਤ ਅਤੇ ਨਿਹਚਾ ਨਾਲ ਇੱਥੇ ਸੜਕਾਂ, ਪਾਰਕਾਂ ਦੀ ਸਫ਼ਾਈ ਕੀਤੀ ਗਰੀਨ ਬੈਲਟ ਦੀ ਬਿਹਤਰੀਨ ਸਫ਼ਾਈ ਹੋ ਗਈ ਹੈ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦਾ ਸਵਾਗਤ ਕੀਤਾ ਅਤੇ ਗੁਰੂਗ੍ਰਾਮ ਦੀ ਸਫ਼ਾਈ ਲਈ ਧੰਨਵਾਦ ਵੀ ਕੀਤਾ ਦਿਨੇਸ਼ ਵਸ਼ਿਸ਼ਠ ਨੇ ਇਹ ਵੀ ਕਿਹਾ ਕਿ ਐਮਸੀਜੀ (ਨਗਰ ਨਿਗਮ ਗੁਰੂਗ੍ਰਾਮ) ਨੂੰ ਹੁਣ ਚਾਹੀਦਾ ਹੈ ਕਿ ਇਸ ਸਫਾਈ ਨੂੰ ਅਜਿਹਾ ਹੀ ਬਣਾਈ ਰੱਖੇ ਇਸ ’ਚ ਜਿਆਦਾ ਮਿਹਨਤ ਨਹੀਂ ਲੱਗੇਗੀ ਸਫਾਈ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਹਰ ਥਾਂ ਤੋਂ ਜੋ ਵੀ ਥੋੜ੍ਹਾ ਕੂੜਾ ਜਾਂ ਗੰਦਗੀ ਰੋਜ਼ਾਨਾ ਨਿੱਕਲਦੀ ਹੈ, ਉਸ ਨੂੰ ਨਾਲ ਦੀ ਨਾਲ ਚੁੱਕ ਲੈਣ ਉਨ੍ਹਾਂ ਨੇ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਕੁਝ ਲੋਕ ਆਪਣੀ ਆਦਤ ਤੋਂ ਮਜ਼ਬੂਰ ਹਨ ਅਤੇ ਉਹ ਇੱਧਰ-ਉੱਧਰ ਕੂੜਾ ਸੁੱਟਣਾ ਸ਼ੁਰੂ ਹੋ ਗਏ ਹਨ

ਸੇਵਾਦਾਰਾਂ ਨੇ ਚਮਕਾ ਦਿੱਤਾ ਹਸਪਤਾਲ ਕੈਂਪਸ: ਪੂਨਮ ਸਹਿਰਾਇ

ਇੱਥੇ ਸੈਕਟਰ-10 ਸਥਿਤ ਨਾਗਰਿਕ ਹਸਪਤਾਲ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੀ ਗਈ ਸਫਾਈ ’ਤੇ ਹਸਪਤਾਲ ’ਚ ਨਰਸਿੰਗ ਆਫ਼ੀਸਰ ਸ੍ਰੀਮਤੀ ਪੂਨਮ ਸਹਿਰਾਇ ਨੇ ਕਿਹਾ ਕਿ ਸੰਡੇ ਨੂੰ ਹਸਪਤਾਲ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬਹੁਤ ਚੰਗੀ ਸਫ਼ਾਈ ਕੀਤੀ ਉਹ ਸਵੇਰੇ ਜਦੋਂ ਡਿਊਟੀ ’ਤੇ ਪਹੁੰਚੀ ਤਾਂ ਕਾਫ਼ੀ ਸੇਵਾਦਾਰ ਹਸਪਤਾਲ ਕੰਪਲੈਕਸ ’ਚ ਮੌਜੂਦ ਸਨ ਜਿੱਥੇ-ਜਿੱਥੇ ਵੀ ਉਨ੍ਹਾਂ ਨੂੰ ਗੰਦਗੀ ਨਜ਼ਰ ਆਈ, ਉਨ੍ਹਾਂ ਨੇ ਬਰੀਕੀ ਨਾਲ ਗੰਦਗੀ, ਕੂੜੇ ਨੂੰ ਚੁੱਕਿਆ ਹਸਪਤਾਲ ਕੈਂਪਸ ਚਮਕਾ ਦਿੱਤਾ।

ਉਨ੍ਹਾਂ ਕਿਹਾ ਕਿ ਬਿਨਾ ਕਿਸੇ ਲੋਭ-ਲਾਲਚ ਦੇ ਸਾਰੇ ਸੇਵਾਦਾਰਾਂ ਨੇ ਘੰਟਿਆਂ ਤੱਕ ਇਹ ਸਫ਼ਾਈ ਕੀਤੀ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਦੋਵੇਂ ਪਾਸੇ ਬਣੇ ਪਾਰਕ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕੀਤਾ ਸੁੱਕੇ ਪੌਦੇ, ਪੱਤਿਆਂ ਨੂੰ ਹਟਾ ਕੇ ਪਾਰਕਾਂ ਦੀ ਬਿਹਤਰ ਸਫ਼ਾਈ ਕੀਤੀ ਹਸਪਤਾਲ ਕੈਂਪਸ ’ਚ ਚਾਰੇ ਪਾਸੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨਜ਼ਰ ਆ ਰਹੇ ਸਨ ਉਨ੍ਹਾਂ ਨੇ ਹਸਪਤਾਲ ਦੇ ਸਫਾਈ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਕਿ ਇੱਥੇ ਸਫ਼ਾਈ ’ਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ ਪੂਰਾ ਕੈਂਪਸ ਸਾਫ਼ ਰੱਖੋ ਜਿੱਥੇ ਥੋੜ੍ਹੀ ਜਿਹੀ ਗੰਦਗੀ ਹੋਵੇ, ਉਸ ਨੂੰ ਤੁਰੰਤ ਚੁੱਕਿਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ