MSG ਭੰਡਾਰੇ ‘ਤੇ ਆਇਆ ਗੁਰੂ ਦਾ ਰੂਹਾਨੀ ਪੱਤਰ

MSG Bhandare

ਐਮਐਸਜੀ ਭੰਡਾਰੇ (MSG Bhandare) ਦੀ ਖੁਸ਼ੀ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਦੇ ਲਈ ਚਿੱਠੀ ਭੇਜੀ ਹੈ।

ਸਾਡੇ ਪਿਆਰੋ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ,
ਸਭ ਨੂੰ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਤੇ ਬਹੁਤ-ਬਹੁਤ ਆਸ਼ੀਰਵਾਦ।

ਸਾਡੇ ਕਰੋੜਾਂ ਪਿਆਰੇ ਬੱਚਿਓ, ਅਸੀ ਯੂਪੀ ਸਤਿਸੰਗ ’ਚ ਕਿਹਾ ਸੀ ਕਿ ਅਸੀਂ 25 ਮਾਰਚ 1973 ਨੂੰ ਨਾਮ ਸ਼ਬਦ, ਸੱਚੇ ਦਾਤਾ ਸਤਿਗੁਰੂ ਸ਼ਾਹ ਸਤਿਨਾਮ ਜੀ ਕੋਲੋਂ ਲਿਆ ਸੀ, ਤਾਂ ਇਸ ਦਿਨ ਨੂੰ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਇਆ ਕਰਾਂਗੇ ਤੇ ਤੁਹਾਨੂੰ ਸਭ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਇਸ ਮਹੀਨੇ ’ਚ ਹੀ ਸ਼ਾਹ ਸਤਿਨਾਮ ਜੀ ਅਤੇ ਸ਼ਾਹ ਮਸਤਾਨ ਜੀ ਦਾਤਾ ਨੇ ਨਾਮ ਸ਼ਬਦ ਲਿਆ ਸੀ। ਹੁਣ 25 ਮਾਰਚ ਦੇ ਦਿਨ ਨੂੰ ‘ਐਮਐਸਜੀ ਗੁਰੂ ਮੰਤਰ ਭੰਡਾਰਾ’ ਮਨਾਇਆ ਕਰਾਂਗੇ ਤਾਂ ਤੁਹਾਨੂੰ ਸਭ ਨੂੰ ‘ਐਮਐਸਜੀ ਗੁਰੂ ਮੰਤਰ ਭੰਡਾਰੇ’ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਅਸੀਂ ਅਜਿਹਾ ਅਸ਼ੀਰਵਾਦ ਦਿੰਦੇ ਹਾਂ ਕਿ ਸਭ ਨੂੰ ਨਵੀਂ-ਨਵੀਂ ਰੂਹਾਨੀ ਖੁਸ਼ੀਆਂ ਮਿਲਣ।

ਪਿਆਰੇ ਬੱਚਿਓਂ ਇਸ ਵਾਰ ਯੂਪੀ ’ਚ ਅਸੀਂ 40 ਦਿਨ ਰਹੇ, ਉਹ ਤੁਸੀਂ ਸਭ ਨੇ ਮਿਲ ਕੇ ਸਾਨੂੰ ‘ਭੰਡਾਰੇ’ ਦੀ ਖੁਸ਼ੀ ’ਚ ਜੋ ਦੋ ਬਹੁਤ ਵੱਡੇ ਤੋਹਫੇ ਦਿੱਤੇ। ਪਹਿਲਾ ਤੋਹਫਾ ਪੂਰੇ ਹਰਿਆਣਾ ਨੂੰ ਸਾਢੇ ਪੰਜ ਘੰਟਿਆਂ ’ਚ ‘ਸਫਾਈ ਮਹਾਂ ਅਭਿਆਨ’ ਚਲਾ ਕੇ ਪੂਰਾ ਸਾਫ ਕੀਤਾ ਜੋ ਆਪਣੇ ਆਪ ’ਚ ਇੱਕ ਰਿਕਾਰਡ ਹੈ ਪਰ ਫਿਰ ਤੁਸੀਂ ਹਰਿਆਣਾ ਤੋਂ 8 ਗੁਣਾ ਵੱਡੇ ਰਾਜਸਥਾਨ ਨੂੰ ਸਿਰਫ ਸਾਢੇ ਛੇ ਘੰਟਿਆਂ ’ਚ ਸਾਫ ਕਰਕੇ ਅਨੋਖੀ, ਬੇਮਿਸਾਲ, ਸਫਾਈ ਰੂਪੀ ‘ਮਹਾਂਯੱਗ’ ਨੂੰ ਪੂਰਾ ਕਰ ਵਿਖਾਇਆ।

MSG Bhandare

MSG ਭੰਡਾਰੇ ‘ਤੇ ਆਇਆ ਗੁਰੂ ਦਾ ਰੂਹਾਨੀ ਪੱਤਰ

ਅਸੀਂ ਇਹਨਾਂ ਤੋਹਫਿਆਂ ਦਾ ਕੋਈ ਦੇਣ ਤਾਂ ਨਹੀਂ ਦੇ ਸਕਦੇ ਪਰ ਫਿਰ ਵੀ ਤੁਹਾਡੇ ਗੁਰੂ ਹੋਣ ਦੇ ਨਾਤੇ ਪਰਮ ਪਿਤਾ ਪਰਮਾਤਮਾ ਅੱਗੇ ਇਹ ਪ੍ਰਾਰਥਨਾ ਕਰਦੇ ਹਾਂ ਕਿ ਆਪਣੇ-ਆਪਣੇ ਘਰਾਂ ਤੋਂ ਜਿੰਨੀ ਕਿਲੋਮੀਟਰ ਦੂਰ ਜਾ ਕੇ ਇਹ ਸੇਵਾ ਕੀਤੀ ਹੈ, ਇੱਕ-ਇੱਕ ਕਿਲੋਮੀਟਰ ਦੇ ਬਦਲੇ ਪਰਮਾਤਮਾ ਤੁਹਾਨੂੰ ਇੱਕ-ਇੱਕ ਵੱਖਰੀ ਜਿਹੀ ਖੁਸੀ ਤੇ ਇੱਕ-ਇੱਕ ਤੁਹਾਡੇ ਕੰਮ ਧੰਦੇ ’ਚ ਲਾਭ ਦੇਵੇ। ਸਤਿਗੁਰੂ ਜ਼ਰੂਰ ਦੇਣਗੇ ਬਸ ਤੁਸੀਂ ਬਚਨਾਂ ’ਤੇ ਪੱਕੇ ਰਹਿਣਾ ਤੇ ਦ੍ਰਿੜ ਯਕੀਨ ਰੱਖਣਾ।

ਸਤਿਗੁਰੂ ਦੀ ਪਿਆਰੀ ਸਾਧ-ਸੰਗਤ ਜੀ, ਤੁਸੀਂ ਹੀ ਪਹਿਲਾਂ ਰਾਜਨੀਤਿਕ ਵਿੰਗ ਬਣਾਇਆ ਸੀ ਤੇ ਹੁਣ ਭੰਗ ਵੀ ਤੁਸੀਂ ਕੀਤਾ ਹੈ ਸਾਡਾ ਅਸ਼ੀਰਵਾਦ ਤਾਂ ਪਹਿਲਾਂ ਵੀ ਸੀ ਹੁਣ ਵੀ ਹੈ। ਅਸੀਂ ਤੁਹਾਨੂੰ ਫਿਰ ਤੋਂ ਇੱਕ ਵਾਰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਹੀ ਤੁਹਾਡੇ ਗੁਰੂ ਸੀ, ਸਾਂ ਤੇ ਅਸੀਂ ਹੀ ਤੁਹਾਡੇ ਐਮਐਸਜੀ ਗੁਰੂ ਰਹਾਂਗੇ। ਗੁਰੂ ਹੋਣ ਦੇ ਨਾਤੇ ਅਸੀਂ ਆਪਣੇ ਸਾਡੇ ਛੇ ਕਰੋੜ ਬੱਚਿਆਂ ਨੂੰ ਬਚਨ ਕਰ ਰਹੇ ਹਾਂ ਕਿ ਤੁਸੀਂ ਸਭ ਇੱਕ ਬਣ ਕੇ ਰਹਿਣਾ, ’ਏਕਤਾ ਰੱਖਣਾ’।

ਤੁਸੀਂ ਗੁਰੂ (ਸਾਡੇ) ਤੋਂ ਇਲਾਵਾ, ਕਿਸੇ ਦੀਆਂ ਗੱਲਾਂ ’ਚ ਆ ਕੇ ਆਪਣੀ ਏਕਤਾ ਨਾ ਤੋੜਨਾ। ਅਸੀਂ ਐਮਐਸਜੀ ਗੁਰੂ ਰੂਪ ’ਚ ਤੁਹਾਨੂੰ ਬਚਨ ਦਿੰਦੇ ਹਾਂ ਕਿ ਮਾਨਵਤਾ ਭਲਾਈ ਤੇ ਹਰ ਚੰਗੇ ਕੰਮ ’ਚ ਤੁਹਾਡਾ ਸਾਥ ਦੇਵਾਂਗੇ ਅਤੇ ਮਾਰਗਦਰਸ਼ਨ ਕਰਦੇ ਰਹਾਂਗੇ। ਸਾਡੇ ਪਿਆਰੇ ਬੱਚਿਓ, ਤੁਸੀਂ ਸਾਨੂੰ ਜਾਨ ਤੋਂ ਵੀ ਪਿਆਰੇ ਹੋ। ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ‘ਐਮਐਸਜੀ ਗੁਰੂਮੰਤਰ ਭੰਡਾਰੇ’ ਅਤੇ ਮਹੀਨੇ ਲਈ ਬਹੁਤ-ਬਹੁਤ ਆਸ਼ੀਰਵਾਦ।
ਤੁਹਾਡਾ ਐਮਐਸਜੀ ਗੁਰੂ
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
24-3-2023

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।