ਸੁਨਾਮ ਦੇ ਸਿਵਲ ਹਸਪਤਾਲ ਸਾਹਮਣੇ ਖੋਲ੍ਹਿਆ ਗਿਆ ਗੁਰੂ ਨਾਨਕ ਦੇਵ ਜੀ ਦਵਾਈਆਂ ਦਾ ਮੋਦੀਖ਼ਾਨਾ

ਸੁਨਾਮ ਦੇ ਸਿਵਲ ਹਸਪਤਾਲ ਸਾਹਮਣੇ ਖੋਲ੍ਹਿਆ ਗਿਆ ਗੁਰੂ ਨਾਨਕ ਦੇਵ ਜੀ ਦਵਾਈਆਂ ਦਾ ਮੋਦੀਖ਼ਾਨਾ

ਸੁਨਾਮ ਊਧਮ ਸਿੰਘ ਵਾਲਾ ,( ਖੁਸ਼ਪ੍ਰੀਤ ਜੋਸ਼ਨ ) ਲੋਕਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਰਾਹਤ ਦਿਵਾਉਣ ਲਈ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਦਾ ਉਦਘਾਟਨ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਪੁਲ ਕੋਲ ਕੀਤਾ ਗਿਆ ।ਇਸ ਮੌਕੇ ਸਰਬ ਧਰਮ ਪ੍ਰਾਰਥਨਾ ਹੋਈ ਹਿੰਦੂ ਸਿੱਖ ਮੁਸਲਿਮ ਅਤੇ ਈਸਾਈ ਭਾਈਚਾਰੇ ਦੇ ਪ੍ਰਚਾਰਕਾਂ ਨੇ ਇਸ ਮਾਨਵਤਾ ਦੀ ਭਲਾਈ ਦੇ ਮਿਸ਼ਨ ਲਈ ਦੁਆ ਅਤੇ ਅਰਦਾਸ ਕੀਤੀ ਗਈ ।ਇਸ ਮੌਕੇ ਉੱਘੇ ਸਮਾਜ ਸੇਵਕ ਪਈ ਚਮਨਦੀਪ ਸਿੰਘ ਮਿਲਖੀ ਨੇ ਦੱਸਿਆ ਕਿ ਉਨ੍ਹਾਂ ਨੇ ਸੰਗਰੂਰ ਅਤੇ ਭਵਾਨੀਗਡ਼੍ਹ ਤੋਂ ਬਾਅਦ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਅਤੇ ਸਥਾਨਕ ਲੋਕਾਂ ਦੀ ਮੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਖੋਲਿ੍ਆ ਗਿਆ ਹੈ

ਜਿਸ ਦਾ ਮਿਸ਼ਨ ਲੋਕਾਂ ਨੂੰ 70-80% ਪ੍ਰਤੀਸ਼ਤ ਤੱਕ ਸਸਤੀ ਦਵਾਈ ਮਿਲੇਗੀ ਕਿਉਂਕਿ ਅੱਜ ਦੇ ਸਮੇਂ ਵਿਚ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ ਅਤੇ ਗ਼ਰੀਬਾਂ ਅਤੇ ਮੱਧ ਵਰਗ ਲੋਕਾਂ ਨੂੰ ਗੁਜ਼ਾਰੇ ਲਈ ਵੀ ਦੋ ਚਾਰ ਹੋਣਾ ਪੈ ਰਿਹਾ ਹੈ ਅਤੇ ਬਹੁਤ ਲੋਕ ਕਰਜ਼ੇ ਦੀ ਮਾਰ ਹੇਠ ਚੱਲ ਰਹੇ ਹਨ ਜਿਸ ਕਾਰਨ ਉਨ੍ਹਾਂ ਦਾ ਇਲਾਜ ਕਰਵਾਉਣਾ ਅਤੇ ਦਵਾਈਆਂ ਖ਼ਰੀਦਣੀਆ ਵਸ ਤੋਂ ਬਾਹਰ ਹੋ ਰਿਹਾ ਹੈ ,ਅਤੇ ਹੁਣ ਸੁਨਾਮ ਵਿਖੇ ਖੋਲ੍ਹੇ ਗਏ ਮੋਦੀ ਖਾਨੇ ਤੋਂ ਆਮ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਦੀਆਂ ਕੀਮਤਾਂ ਤੋਂ ਰਾਹਤ ਮਿਲੇਗੀ।

ਇਸ ਮੌਕੇ ਉੱਘੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਲਖਮੀਰਵਾਲਾ ,ਮਨਪ੍ਰੀਤ ਸਿੰਘ ਨਮੋਲ ,ਕੇਸਰ ਸਿੰਘ ਢੋਟ ਨੇ ਕਿਹਾ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਖੇ ਗੁਰੂ ਨਾਨਕ ਦੇਵ ਜੀ ਦਾ ਮੋਦੀਖਾਨਾ ਖੋਲਿ੍ਆ ਗਿਆ ਹੈ ਅਤੇ ਇਸ ਨੂੰ ਸਫਲ ਬਣਾਉਣ ਲਈ ਸਮਾਜ ਸੇਵਕ ਚਮਨਦੀਪ ਸਿੰਘ ਮਿਲਖੀ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਇਸ ਨੇਕ ਕੰਮ ਨੂੰ ਚਲਾਉਣ ਵਿੱਚ ਸਿਆਸੀ ਦਬਾਅ ਜਾਂ ਅੜਚਨ ਪਾਵੇਗਾ ਤਾਂ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ

ਉਨ੍ਹਾਂ ਕਿਹਾ ਕਿ. 26 ਦਸੰਬਰ, 2020 ਨੂੰ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਤੇ ਸੰਗਰੂਰ ਤੋਂ ਸੋਸ਼ਲ ਵਰਕਰ ਚਮਨਦੀਪ ਸਿੰਘ ਮਿਲਖੀ ਦਾ ਸ਼ਹੀਦ ਊਧਮ ਸਿੰਘ, ਕੰਬੋਜ਼ ਯਾਦਗਾਰ ਕਮੇਟੀ ਵੱਲੋਂ ਸਨਮਾਨ ਕਰਨ ਸਮੇਂ ਬੇਨਤੀ ਕੀਤੀ ਗਈ ਸੀ ਕਿ ਸੰਗਰੂਰ ਅਤੇ ਭਵਾਨੀਗੜ ਦੀ ਤਰਜ ਤੇ ਸੁਨਾਮ ਵਿਖੇ ਵੀ ਸਸਤੀਆਂ ਦਵਾਈਆਂ ਦਾ ਮੋਦੀਖਾਨਾ ਖੋਲਣ ਦਾ ਉਪਰਾਲਾ ਕੀਤਾ ਜਾਵੇ। ਅੱਜ ਸਿਵਲ ਹਸਪਤਾਲ ਦੇ ਸਾਹਮਣੇ ਸਸਤੀਆਂ ਦਵਾਈਆਂ ਦਾ ਮੋਦੀਖਾਨਾ ਸੇਵਾਦਾਰ ਚਮਨਦੀਪ ਸਿੰਘ ਮਿਲਖੀ ਦੇ ਉਪਰਾਲੇ ਸਕਦਾ ਖੋਲ੍ਹਿਆ ਗਿਆ। ਇਸ ਮੌਕੇ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ ਦੇ ਪ੍ਰਧਾਨ ਮਾਸਟਰ ਕੇਹਰ ਸਿੰਘ ਜੋਸ਼ਨ, ਚੇਅਰਮੈਨ ਕੇਸਰ ਸਿੰਘ ਢੋਟ, ਗਿਆਨੀ ਜੰਗੀਰ ਸਿੰਘ ਰਤਨ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਮਿਲਖੀ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.