ਸਰੀਰਦਾਨੀਆਂ ‘ਚ ਸ਼ਾਮਲ ਹੋਏ ਗੁਰਦੇਵ ਸਿੰਘ ਇੰਸਾਂ

ਦੇਹਰਾਦੂਨ ਮੈਡੀਕਲ ਕਾਲਜ ਨੂੰ ਦਾਨ ਕੀਤੀ ਮ੍ਰਿਤਕ ਦੇਹ

ਭਦੌੜ, (ਕਾਲਾ ਸ਼ਰਮਾਂ) ਅੱਜ ਦੇ ਇਸ ਭਿਆਨਕ ਯੁੱਗ ਵਿੱਚ ਜਿੱਥੇ ਕੋਈ ਵੀ ਬੰਦਾ ਆਪਣੇ ਪਿੰਡੇ ਦਾ ਇੱਕ ਵਾਲ ਵੀ ਨਹੀਂ ਦਿੰਦਾ ਉਥੇ ਹੀ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦੇ ਹੋਏ ਗੁਰਦੇਵ ਸਿੰਘ ਇੰਸਾਂ ਦੇ ਦੋਵੇਂ ਬੇਟਿਆਂ ਮਲਕੀਤ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ ਅਤੇ ਬੇਟੀ ਕਰਮਜੀਤ ਕੌਰ ਇੰਸਾਂ ਨੇ ਆਪਣੇ ਪਿਤਾ ਦੇ ਜਿਉਂਦੇ ਜੀਅ ਮਰਨ ਉਪਰੰਤ ਸਰੀਰ ਦਾਨ ਕਰਨ ਦੀ ਇੱਛਾ ਨੂੰ ਪੂਰਾ ਕਰਦਿਆਂ ਗੁਰਦੇਵ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ

ਇੱਥੇ ਇਹ ਦੱਸਣਯੋਗ ਹੈ ਕਿ ਕੋਰੋਨਾ ਕਾਲ ਦੇ ਚੱਲਦਿਆਂ ਸਰੀਰ ਦਾਨ ਕਰਨ ਵਿੱਚ ਪਰਿਵਾਰ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਰੀਰਦਾਨ ਕਰਨ ਵਿੱਚ ਦੇਰੀ ਵੀ ਹੋਈ ਜਿਸ ਦੀ ਪਰਵਾਹ ਨਾ ਕਰਦਿਆਂ  ਆਪਣੇ ਪਿਤਾ ਦੀ ਸੋਚ ‘ਤੇ ਪੱਕੀ ਮੋਹਰ ਲਗਾਉਂਦਿਆਂ ਅਤੇ ਆਪਣੇ ਪਿਆਰੇ ਸਤਿਗੁਰ ਦੀਆਂ ਪ੍ਰੇਰਨਾਵਾਂ ‘ਤੇ ਚਲਦਿਆਂ ਸਮੂਹ ਸਾਧ ਸੰਗਤ ਦੀ ਹਾਜ਼ਰੀ ਵਿੱਚ ਦੇਹਰਾਦੂਨ ਦੀ ਮੈਡੀਕਲ ਸੰਸਥਾ ਨੂੰ ਸਰੀਰ ਦਾਨ ਕੀਤਾ

ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ ਤੇ ਉਸ ਦਿਨ ਤੋਂ ਹੀ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਨਸਾਨੀਅਤ ਨੂੰ ਸਮਰਪਿਤ ਕਰ ਰੱਖਿਆ ਸੀ   ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੀ ਅੰਤਮ ਯਾਤਰਾ ਦੌਰਾਨ ਐਂਬੂਲੈਂਸ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ ਅਤੇ ਪੂਰੇ ਪਿੰਡ ਦੀ ਫਿਰਨੀ ਤੋਂ ਪਰਿਕਰਮਾ ਕਰਦੇ ਹੋਏ  ਗੁਰਦੇਵ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਗਾਏ ਗਏ ਇਸ ਸਮੇਂ ਸੰਪੂਰਨ ਸਿੰਘ ਇੰਸਾਂ ਅਤੇ ਭੋਲਾ ਰਾਮ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ 134 ਕਾਰਜ ਲਗਾਤਾਰ ਕਰ ਰਿਹਾ ਹੈ

ਜਿਨ੍ਹਾਂ ਵਿੱਚੋਂ ਇੱਕ ਕੰਮ ਮਰਨ ਉਪਰੰਤ ਸਰੀਰ ਨੂੰ ਮਾਨਵਤਾ ਭਲਾਈ ਲਈ ਖੋਜਾਂ ਕਰਨ ਵਾਸਤੇ ਦਾਨ ਕਰਨਾ ਹੈ ਤੇ ਇਸੇ ਕੜੀ ਤਹਿਤ ਅੱਜ ਪਿੰਡ ਮੱਝੂਕੇ ਵਿਖੇ ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦੇਹਰਾਦੂਨ ਮੈਡੀਕਲ ਕਾਲਜ ਨੂੰ ਦਾਨ ਕੀਤੀ ਜਾ ਰਹੀ ਹੈ ਇਸ ਮੌਕੇ ਪਿੰਡ ਦੇ ਸਰਪੰਚ ਮੇਜਰ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ ਇੰਸਾਂ, ਸੰਪੂਰਨ ਸਿੰਘ ਚੁੰਘਾਂ, ਭੋਲਾ ਰਾਮ ਪੰਦਰਾਂ ਮੈਂਬਰ, ਪਰਵੀਨ ਕੁਮਾਰ ਪੰਦਰਾਂ ਮੈਂਬਰ, ਸ਼ਿਵ ਕੁਮਾਰ, ਪਰਮਜੀਤ ਵਿਧਾਤਾ ਟੈਂਟ, ਭੋਲਾ ਸਿੰਘ, ਲਵੀਂ ਇੰਸਾਂ, ਡਾ ਕਰਨੈਲ ਇੰਸਾਂ ਦੀਪਗੜ ,ਸਤਨਾਮ ਇੰਸਾਂ ਰਾਮਗੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਬਾਈ ਭੈਣਾਂ ਅਤੇ ਸਾਧ ਸੰਗਤ ਮੌਜੂਦ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.