ਗੁਰਦੀਪ ਸਿੰਘ ਗਿੱਲ ਦੁਬਾਰਾ ਫਿਰ ਬਣੇ ਰਾਈਸ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ

ਗੁਰਦੀਪ ਸਿੰਘ ਗਿੱਲ ਦੁਬਾਰਾ ਫਿਰ ਬਣੇ ਰਾਈਸ ਮਿੱਲਰਜ ਐਸੋਸੀਏਸ਼ਨ ਦੇ ਪ੍ਰਧਾਨ

ਤਲਵੰਡੀ ਭਾਈ,(ਬਸੰਤ ਸਿੰਘ ਬਰਾੜ) । ਰਾਈਸ ਮਿੱਲਰਜ਼ ਐਸੋਸੀਏਸ਼ਨ ਤਲਵੰਡੀ ਭਾਈ ਦੀ ਕਾਰਜਕਾਰਨੀ ਦੇ ਪੁਨਰ ਗਠਨ ਲਈ ਮੀਟਿੰਗ ਹੋਈ , ਜਿਸ ਦੌਰਾਨ ਮੌਜੂਦਾ ਪ੍ਰਧਾਨ ਗੁਰਦੀਪ ਸਿੰਘ ਗਿੱਲ ਨੂੰ : ਐਸੋਸੀਏਸ਼ਨ ਦਾ ਮੁੜ ਫਿਰ ਦੁਬਾਰਾ ਪ੍ਰਧਾਨ ਚੁਣ ਲਿਆ ਗਿਆ । ਇਸ ਸਬੰਧੀ ਹੋਈ ਚਾਵਲ ਮਿੱਲ ਮਾਲਕਾਂ ਦੀ ਮੀਟਿੰਗ ਚ ਰਾਜ ਕੁਮਾਰ ਗੋਇਲ , ਪੁਸ਼ਪਿੰਦਰ ਅਰੋੜਾ , ਬਲਜੀਤ ਸਿੰਘ ਮੀਤਾ ਬਰਾੜ , ਪ੍ਰਦੀਪ ਕੁਮਾਰ ਢੱਲ , ਦਰਸ਼ਨ ਸਿੰਘ ਖੋਸਾ ਕੋਟ ਕਰੋੜ , ਬਲਵਿੰਦਰ ਸਿੰਘ ਢੱਲ , ਰੌਸ਼ਨ ਲਾਲ ਖੁਰਾਣਾ , ਓਮ ਪ੍ਰਕਾਸ਼ , ਸੰਜੀਵ ਕੁਮਾਰ ਬਿੰਦੂ ਢੱਲ , ਸੰਦੀਪ ਕੁਮਾਰ ਬਬਲੂ ਮੰਗਲਾ , ਤਰਸੇਮ ਕੁਮਾਰ ਤਾਇਲ , ਸੰਜੋ ਮੋਗਾ , ਭਾਰਤ ਭੂਸ਼ਨ , ਵੀਰ ਸਿੰਘ , ਪ੍ਰਵੇਸ਼ ਖੁਰਾਣਾ , ਅਭਿਸ਼ੇਕ ਮਿੱਤਲ , ਸ਼ਿਵ ਰਾਜ ਗੁਲਾਟੀ ਆਦਿ ਸ਼ਾਮਿਲ ਸਨ |

ਮੀਟਿੰਗ ਦੀ ਆਰੰਭਤਾ ਮੌਕੇ ਰਾਜ ਕੁਮਾਰ ਤਾਇਲ ਵਲੋਂ ਐਸੋਸੀਏਸ਼ਨ ਦਾ ਸਾਲਾਨਾ ਲੇਖਾ ਜੋਖਾ ਰਾਈਸ ਮਿੱਲਰਾਂ ਮੂਹਰੇ ਰੱਖਿਆ ਗਿਆ । ਇਸ ਉਪਰੰਤ ਹੋਈ ਚੋਣ ਦੌਰਾਨ ਚਾਵਲ ਮਿੱਲ ਮਾਲਕਾਂ ਵਲੋਂ ਗੁਰਦੀਪ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਨੂੰ ਫਿਰ ਦੁਬਾਰਾ ਪ੍ਰਧਾਨ ਚੁਣ ਲਿਆ ਗਿਆ । ਇਸ ਮੌਕੇ ਵਿਚਾਰ ਵੀ ਸਾਂਝੇ ਕਰਦਿਆਂ ਗੁਰਦੀਪ ਸਿੰਘ ਗਿੱਲ ਨੇ ਨੇ ਚਾਵਲ ਮਿੱਲ ਮਾਲਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ ਗਈ ਇਸ ਸਮੇਂ ਉਨ੍ਹਾਂ ਚਾਵਲ ਮਿੱਲ ਮਾਲਕਾਂ ਨੂੰ ਭਰੋਸਾ ਦਿੱਤਾ ਕਿ ਤਲਵੰਡੀ ਭਾਈ ਖੇਤਰ ਦੇ ਮਿੱਲ ਮਾਲਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ , ਜਦਕ ਸਰਕਾਰ ਨਾਲ ਸਬੰਧਿਤ ਮਾਮਲਿਆਂ ਹੱਲ ਕਰਵਾਉਣ ਲਈ ਵੀ ਪੂਰੀ ਤਨਦੇਹੀ ਨਾਲ ਕਾਰਜ ਕੀਤਾ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ