ਸਾਡੇ ਨਾਲ ਸ਼ਾਮਲ

Follow us

13.2 C
Chandigarh
Monday, January 19, 2026
More
    Home Breaking News Gangster : ਪੁ...

    Gangster : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਜਾਣੋ ਮੌਕੇ ਦਾ ਹਾਲ

    ਕਾਰ ਛੱਡ ਕੇ ਫਰਾਰ ਹੋਇਆ ਗੈਂਗਸਟਰ ਪ੍ਰਭਜੋਤ | Gangster

    ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਦੇ ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਤਰਨਤਾਰਨ ਦੇ ਪਿੰਡ ਘਰਿਆਲਾ ’ਚ ਪੁਲਿਸ ਐਨਕਾਊਂਟਰ ਹੋਇਆ ਹੈ। ਤਰਨਤਾਰਨ ’ਚ ਗੈਂਗਸਟਰ ਪ੍ਰਭਜੋਤ ਸਿੰਘ ਵਾਸੀ ਦਾਦੂਵਾਲ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀਆਂ ਟੀਮਾਂ ਉਸ ਦਾ ਪਿੱਛਾ ਕਰ ਰਹੀਆਂ ਸਨ। ਗੈਂਗਸਟਰ ਦੇ ਨਾਲ ਉਸ ਦਾ ਇੱਕ ਸਾਥੀ ਵੀ ਸੀ, ਜੋ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਦਰਮਿਆਨ ਦੋਵਾਂ ਪਾਸਿਓ ਫਾਇਰਿੰਗ ਹੋਈ ਹੈ। (Gangster)

    ਸੁਰਿੰਦਰ ਖੰਨਾ : ਪਹਿਲੇ ‘ਏਸ਼ੀਆ ਕੱਪ’ ਦੇ ਹੀਰੋ

    ਇਹ ਗੈਂਗਸਟਰ ਸਵਿਫਟ ਕਾਰ ’ਚ ਜਾ ਰਹੇ ਸਨ। ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਪ੍ਰਭਜੋਤ ਸਿੰਘ ਅਤੇ ਉਸ ਦਾ ਸਾਥੀ ਫਰਾਰ ਦੱਸੇ ਜਾ ਰਹੇ ਹਨ। ਦੋਵੇਂ ਫਾਇਰਿੰਗ ਕਰਦੇ ਹੋਏ ਭੱਜ ਗਏ। ਇਸ ਦੌਰਾਨ ਪੁਲਿਸ ਨੇ ਪਿੰਡ ਦੀ ਘੇਰਾਬੰਦੀ ਵੀ ਕੀਤੀ ਹੈ। ਪਿੰਡ ’ਚ ਵੱਡੀ ਗਿਣਤੀ ’ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਮੌਕੇ ’ਤੇ ਗੈਂਗਸਟਰ ਪ੍ਰਭਜੋਤ ਦੀ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪੁਲਿਸ ਨੇ ਪੂਰੇ ਪਿੰਡ ਦੀ ਘੇਰਾਬੰਦੀ ਕਰਕੇ ਪ੍ਰਭਜੋਤ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਗੈਂਗਸਟਰ ਪ੍ਰਭਜੋਤ ਨਸ਼ਾ ਤਸਕਰੀ ’ਚ ਵੀ ਸ਼ਾਮਲ ਸੀ। (Gangster)

    LEAVE A REPLY

    Please enter your comment!
    Please enter your name here