Chandigarh Mayor : ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ, ਭਾਜਪਾ ਦੇ ਮਨੋਜ ਸੋਨਕਰ ਦੀ ਜਿੱਤ

Chandigarh Mayor

ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੰਡੀਗੜ੍ਹ ਨਗਰ ਨਿਗਮ ਦੇ ਮੇਅਰ (Chandigarh Mayor) ਅਤੇ ਸੀਨੀਅਰ ਡਿਪਟੀ ਮੇਅਰ ਸਣੇ ਡਿਪਟੀ ਮੇਅਰ ਦੀ ਚੋਣ ਹੋਈ। ਵੱਡਾ ਉਲਟਫੇਰ ਹੋਣ ਤੋਂ ਬਾਅਦ ਚੰਡੀਗੜ੍ਹ ‘ਚ ਭਾਜਪਾ ਦਾ ਮੇਅਰ ਬਣਿਆ। ਮਨੋਜ ਸੋਨਕਰ ਨੂੰ ਕੁੱਲ 16 ਵੋਟਾਂ ਪਈਆਂ ਜਦੋਂਕਿ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ 12 ਵੋਟਾਂ ਪਈਆਂ। ਇਸ ਤੋਂ ਇਲਾਵਾ 8 ਵੋਟਾਂ ਰੱਦ ਹੋ ਗਈਆਂ।

ਵਾਰਡ ਨੰਬਰ 26 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਨੇ ਵੀ ਮੇਅਰ ਉਮੀਦਵਾਰ ਲਈ ਆਪਣੀ ਵੋਟ ਪਾਈ। ਭਾਜਪਾ ਦੇ ਮੇਅਰ ਉਮੀਦਵਾਰ ਮਨੋਜ ਸੋਨਕਰ ਨੇ ਵੀ ਆਪਣੀ ਵੋਟ ਦੀ ਵਰਤੋਂ ਕੀਤੀ। ਨਿਗਮ ਹਾਊਸ ’ਚ ਹੋਰ ਕਿਸੇ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੀਡੀਆ ਨੂੰ ਵੀ ਦੂਰ ਰੱਖਿਆ ਗਿਆ। ਵਾਰਡ ਵਾਈਜ਼ ਕੌਂਸਲਰਾਂ ਦੀ ਵਟਿੰਗ ਜਾਰੀ ਹੈ ਅਤੇ ਵੋਟਾਂ ਦੀ ਵੀਡੀਓਗ੍ਰਾਫ਼ੀ ਕੀਤੀ। (Chandigarh Mayor)

ਇਸ ਤਰ੍ਹਾਂ ਹੋਏ ਸਨ ਪ੍ਰਬੰਧ

ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਵੀ ਬੀਤੇ ਦਿਨ ਹੀ ਕਰ ਲਈਆਂ ਗਈਆਂ ਸਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਥੇ ਸੁਰੱਖਿਆ ਦੇ ਇੰਤਜ਼ਾਮ ਵੱਡੇ ਪੱਧਰ ’ਤੇ ਕੀਤੇ ਗਏ ਹਨ, ਉਥੇ ਨਗਰ ਨਿਗਮ ਵਿੱਚ ਸਿਰਫ਼ ਕੌਂਸਲਰਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਗਈ। ਇਸ ਤੋਂ ਇਲਾਵਾ ਨਗਰ ਨਿਗਮ ਵਿੱਚ ਕਿਸੇ ਵੀ ਆਮ ਤੇ ਖ਼ਾਸ ਵਿਅਕਤੀ ਜਾਂ ਫਿਰ ਕੌਂਸਲਰਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਜੇਕਰ ਪਹਿਲਾਂ ਵਾਂਗ ਪੰਜਾਬ ਪੁਲਿਸ ਨਾਲ ਸਬੰਧਿਤ ਕੋਈ ਵੀ ਮੁਲਾਜ਼ਮ ਨਗਰ ਨਿਗਮ ਦੇ ਆਲ਼ੇ-ਦੁਆਲੇ ਦਿਖਾਈ ਦਿੱਤਾ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

Gangster : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਜਾਣੋ ਮੌਕੇ ਦਾ ਹਾਲ

ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਵਿੱਚ ਹਰ ਸਾਲ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਸਣੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਂਦੀ ਹੈ। ਇਸ ਲਈ ਕੌਂਸਲਰਾਂ ਵੱਲੋਂ ਵੋਟ ਪਾਈ ਜਾਂਦੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਹੀ ਇਨ੍ਹਾਂ ਤਿੰਨੇ ਅਹਿਮ ਅਹੁਦਿਆਂ ’ਤੇ ਕਬਜ਼ਾ ਕਰਦੀ ਆ ਰਹੀ ਹੈ ਪਰ ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਹੋਣ ਕਰਕੇ ਭਾਜਪਾ ਦੇ ਹੱਥ ਤਿੰਨੇ ਸੀਟਾਂ ਨਹੀਂ ਲੱਗ ਰਹੀਆਂ ਹਨ ਅਤੇ ਆਮ ਆਦਮ ਪਾਰਟੀ ਤੇ ਕਾਂਗਰਸ ਇਨ੍ਹਾਂ ’ਤੇ ਕਬਜ਼ਾ ਕਰਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਿੰਨਾਂ ਅਹੁਦਿਆਂ ਲਈ ਪਹਿਲਾਂ 18 ਜਨਵਰੀ ਨੂੰ ਚੋਣ ਰੱਖੀ ਗਈ ਸੀ ਪਰ ਚੋਣ ਅਧਿਕਾਰੀ ਦੇ ਬਿਮਾਰ ਹੋਣ ਅਤੇ ਪੰਜਾਬ ਪੁਲਿਸ ਦੇ ਕਥਿਤ ਦਖਲ ਦੇਣ ਕਰਕੇ ਹੀ ਇਸ ਚੋਣ ਨੂੰ 8 ਫਰਵਰੀ ਤੱਕ ਲਈ ਟਾਲ ਦਿੱਤਾ ਗਿਆ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਇਸ ਚੋਣ ਨੂੰ 30 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਤਿਆਰੀ ਕੀਤੀ ਗਈ ਹੈ।