Gujarat elections | ਇਸ ਵਾਰ ਦਿਲਚਸਪ ਹੋਣਗੀਆਂ ਗੁਜਰਾਤ ਚੋਣਾਂ

ਇਸ ਵਾਰ ਦਿਲਚਸਪ ਹੋਣਗੀਆਂ Gujarat elections

ਗੁਜਰਾਤ ਵਿਧਾਨ ਸਭਾ ਚੋਣਾਂ 2022 (Gujarat elections) ਦੇ ਦਸੰਬਰ ’ਚ ਹੋਣੀਆਂ ਹਨ, ਇਸ ਵਾਰ ਦੀਆਂ ਚੋਣਾਂ ਹੰਗਾਮੇਦਾਰ ਹੋਣਗੀਆਂ, ਇਤਿਹਾਸਕ ਹੋਣਗੀਆਂ ਅਤੇ ਨਵੇਂ ਪਰਿਦ੍ਰਿਸ਼ ਦਾ ਨਿਰਮਾਣ ਕਰਨ ਵਾਲੀਆਂ ਹੋਣਗੀਆਂ ਇਸ ਲਈ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਪਿਛਲੇ ਕਈ ਮਹੀਨਿਆਂ ਤੋਂ ਸਰਗਰਮ ਹਨ, ਭਾਰਤੀ ਜਨਤਾ ਪਾਰਟੀ ਵੀ ਪੂਰੇ ਤਰੀਕੇ ਨਾਲ ਸਰਗਰਮ ਹੋ ਗਈ ਹੈ, ਗੁਜਰਾਤ ’ਚ ਭਾਜਪਾ ਜਿੱਥੇ ਪਿਛਲੇ 27 ਸਾਲਾਂ ਤੋਂ ਸੱਤਾ ’ਚ ਹੈ ਤਾਂ ਉਥੇ ਕਾਂਗਰਸ ਪਾਰਟੀ ਸੱਤਾ ਹਾਸਲ ਕਰਨ ਲਈ ਬੈਚੇਨ ਹੈ ਪਹਿਲੀ ਵਾਰ ’ਚ ਹੀ ਆਮ ਆਦਮੀ ਪਾਰਟੀ ਤਾਂ ਗੁਜਰਾਤ ’ਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ

ਭਾਜਪਾ ਦੀਆਂ ਚੁਣਾਵੀ ਤਿਆਰੀਆਂ ਜਿੱਥੇ ਪਿਛਲੇ ਇੱਕ ਸਾਲ ਤੋਂ ਚੱਲ ਰਹੀਆਂ ਹਨ ਤਾਂ ਉੁਥੇ ਕਾਂਗਰਸ ਅਤੇ ਆਮ ਆਦਮੀ ਦੋਵੇਂ ਪਾਰਟੀਆਂ ਆਪਣੀ ਵੱਖਰੀ ਸਿਆਸਤ ਦੇ ਹਿਸਾਬ ਨਾਲ ਕੰਮ ਕਰ ਰਹੀਆਂ ਹਨ, ਆਪ ਦੇ ਚੱਲਦੇ ਕਾਂਗਰਸ ਨੂੰ ਆਪਣੇ ਵੋਟ ਬੈਂਕ ’ਚ ਸੰਨ੍ਹ ਲੱਗਣ ਦਾ ਖਦਸਾ ਵੀ ਹੈ ਕੁਝ ਵੀ ਹੋਵੇ ਇਸ ਵਾਰ ਦੀਆਂ ਚੋਣਾਂ ਨਰਿੰਦਰ ਮੋਦੀ ਦੀ ਇੱਜਤ ਦਾ ਸਵਾਲ ਬਣਦੀਆਂ ਜਾ ਰਹੀਆਂ ਹਨ

ਹੁਣ ਤਾਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਹੀ ਦੱਸੇਗਾ ਕਿ ਚੁਣਾਵੀ ਤਿਆਰੀਆਂ ਕਰ ਰਹੀਆਂ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਕਿੰਨਾ ਫਾਇਦਾ ਮਿਲੇਗਾ ਕੀ ਗੁਜਰਾਤ ’ਚ ਅਰਵਿੰਦ ਕੇਜਰੀਵਾਲ ਦਾ ਜਾਦੂ ਚੱਲੇਗਾ? ਗੁਜਰਾਤ ਵਿਧਾਨ ਸਭਾ ਚੋਣਾਂ ਦਾ ਬੇਸੱਕ ਹੀ ਹਾਲੇ ਤੱਕ ਕੋਈ ਰਸਮੀ ਐਲਾਨ ਨਹੀਂ ਹੋਇਆ ਹੈ, ਪਰ ਇਸ ਸਬੰਧੀ ਸਿਆਸੀ ਗਲਿਆਰਿਆਂ ’ਚ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਸਿਆਸੀ ਪਾਰਟੀਆਂ ਲਈ ਇਹ ਇੱਜ਼ਤ ਦਾ ਸਵਾਲ ਬਣਿਆ ਹੋਇਆ ਹੈ ਸੂਬੇ ’ਚ ਇਸ ਵਾਰ ਦੇ ਚੋਣ ਮੈਦਾਨ ’ਚ ਆਮ ਆਦਮੀ ਪਾਰਟੀ ਤੀਜੇ ਬਦਲ ਦੇ ਰੂਪ ’ਚ ਧਮਕ ਪੈਦਾ ਕਰ ਰਹੀ ਹੈ

ਹੁਣ ਤੱਕ ਸੂਬੇ ’ਚ ਸਿਰਫ਼ ਕਾਂਗਰਸ ਬਨਾਮ ਭਾਜਪਾ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲਦਾ ਸੀ, ਪਰ ਇਸ ਵਾਰ ਆਪ ਤੀਜੀ ਤਾਕਤ ਦੇ ਰੂਪ ’ਚ ਪੂਰੀ ਕਿਸਮਤ ਆਜ਼ਮਾ ਰਹੀ ਹੈ ਅਜਿਹੇ ’ਚ ਕਾਂਗਰਸ ਦੇ ਸਾਹਮਣੇ ਇਸ ਵਾਰ ਦੋਹਰੀ ਚੁਣੌਤੀ ਖੜ੍ਹੀ ਹੈ ਅਜਿਹਾ ਲੱਗਦਾ ਹੈ ਕਿ ਪ੍ਰਾਂਤ ’ਚ ਕਾਂਗਰਸ ਦਾ ਸੂਪੜਾ ਸਾਫ਼ ਕਰਦਿਆਂ ਆਪ ਭਾਜਪਾ ਨੂੰ ਸਖ਼ਤ ਚੁਣੌਤੀ ਦੇਵੇਗੀ ਬੀਤੇ ਦਿਨੀਂ ਅਹਿਮਦਾਬਾਦ ਦੇ ਆਪਣੇ ਦੌਰੇ ਦੌਰਾਨ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਜ਼ਮੀਨ ’ਤੇ ਦਿਖਾਈ ਨਹੀਂ ਦੇ ਰਹੀ ਸੀ ਅਤੇ ਉਹ ਸਿਰਫ਼ ਇੱਕ ਸੰਗਠਨ ਦੇ ਰੂਪ ’ਚ ਕਾਗਜ਼ਾਂ ’ਤੇ ਮੌਜੂਦ ਸੀ ਜਿਸ ਪਾਰਟੀ ਨੂੰ ਪਿਛਲੀਆਂ ਚੋਣਾਂ ’ਚ ਕਰੀਬ 38 ਫੀਸਦੀ ਵੋਟਾਂ ਮਿਲੀਆਂ ਸਨ, ਉਹ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਜ਼ਮੀਨ ਗੁਆ ਚੁੱਕੀ ਹੈ? ਅਸਲ ’ਚ ਕਾਂਗਰਸ ਦੀ ਕਮਜ਼ੋਰ ਸਥਿਤੀ ਅਤੇ ਕਮਜ਼ੋਰ ਹੁੰਦੀ ਕੇਂਦਰੀ ਅਗਵਾਈ ਦਾ ਫਾਇਦਾ ਆਪ ਨੂੰ ਮਿਲ ਰਿਹਾ ਹੈ ਜੋ ਕਈ ਤਰੀਕਿਆਂ ਨਾਲ ਭਾਜਪਾ ਲਈ ਲਾਭਕਾਰੀ ਸਾਬਤ ਹੋਵੇਗਾ

ਗੁਜਰਾਤ ਦੀਆਂ ਚੋਣਾਂ ’ਚ ਆਦਿਵਾਸੀ ਭਾਈਚਾਰੇ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੋਵੇਗੀ ਹੁਣ ਤੱਕ ਪਿਛਲੀਆਂ ਚੋਣਾਂ ’ਚ ਆਦਿਵਾਸੀ ਭਾਈਚਾਰੇ ਦੀ ਅਣਦੇਖੀ ਦੇ ਬਾਵਜ਼ੂਦ ਸਿਆਸੀ ਪਾਰਟੀਆਂ ਨੂੰ ਇਸ ਭਾਈਚਾਰੇ ਦਾ ਫਾਇਦਾ ਮਿਲਦਾ ਰਿਹਾ ਹੈ ਪਰ ਇਸ ਵਾਰ ਆਦਿਵਾਸੀ ਆਪਣੀ ਤਾਕਤ ਦਿਖਾਉਣ ਲਈ ਲੱਕ ਬੰਨ੍ਹੀ ਬੈਠੇ ਹਨ ਇਹੀ ਕਾਰਨ ਹੈ ਕਿ ਆਪ ਨੇ ਇਨ੍ਹਾਂ ਨੂੰ ਆਪਣੇ ਪੱਖ ’ਚ ਕਰਨ ਦੇ ਸਾਰੇ ਦਾਅ ਚੱਲਣੇ ਸ਼ੁਰੂ ਕਰ ਦਿੱਤੇ ਹਨ

ਬੀਤੇ ਦਿਨੀਂ ਕੇਜਰੀਵਾਲ ਦੀ ਆਦਿਵਾਸੀ ਖੇਤਰਾਂ ’ਚ ਰੈਲੀ ਕਾਫ਼ੀ ਸਫ਼ਲ ਰਹੀ ਹੈ ਰਾਹੁਲ ਗਾਂਧੀ ਨੇ ਆਖਰੀ ਵਾਰ 10 ਮਈ ਨੂੰ ਗੁਜਰਾਤ ਦਾ ਦੌਰਾ ਕੀਤਾ ਸੀ, ਇਸ ਦੌਰਾਨ ਉਨ੍ਹਾਂ ਨੇ ਆਦਿਵਾਸੀ ਬਹੁਤਾਤ ਵਾਲੇ ਸ਼ਹਿਰ ’ਚ ਆਦਿਵਾਸੀ ਸੱਤਿਆਗ੍ਰਹਿ ਰੈਲੀ ਨੂੰ ਸੰਬੋਧਨ ਕੀਤਾ ਭਾਜਪਾ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਪ੍ਰਚਾਰ ਮੋਡ ’ਚ ਹੈ ਅਤੇ ਗੁਜਰਾਤ ਭਾਜਪਾ ਮੁਖੀ ਸੀ. ਆਰ. ਪਾਟਿਲ ਰਣਨੀਤੀਆਂ ’ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਲਾਗੂ ਕਰ ਰਹੇ ਹਨ ਉਨ੍ਹਾਂ ਵੱਲੋਂ ਵੀ ਆਦਿਵਾਸੀ ਭਾਈਚਾਰੇ ਨੂੰ ਲੁਭਾਉਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

ਪਾਟੀਦਾਰ ਆਗੂ ਹਾਰਦਿਕ ਪਟੇਲ ਨੇ ਕਾਂਗਰਸ ਛੱਡ ਦਿੱਤੀ ਅਤੇ ਭਾਜਪਾ ’ਚ ਸ਼ਾਮਲ ਹੋ ਗਏ ਗੁਜਰਾਤ ’ਚ ਕਾਂਗਰਸ ਨੇ 2017 ’ਚ ਭਾਜਪਾ ਨੂੰ ਟੱਕਰ ਦੇਣ ਲਈ ਪਟੇਲ, ਮੇਵਾਣੀ ਅਤੇ ਓਬੀਸੀ ਆਗੂ ਅਲਪੇਸ਼ ਠਾਕੁਰ ਸਮੇਤ ਤਿੰਨ ਨੌਜਵਾਨ ਆਗੂਆਂ ਨੂੰ ਮੋਹਰਾ ਬਣਾਇਆ ਸੀ ਠਾਕੁਰ ਨੇ ਕਾਂਗਰਸ ਛੱਡ ਦਿੱਤੀ ਅਤੇ 2019 ’ਚ ਭਾਜਪਾ ’ਚ ਸ਼ਾਮਲ ਹੋ ਗਏ ਪਟੇਲ ਵੀ ਭਾਜਪਾ ’ਤੇ ਸਵਾਰ ਹਨ ਇਨ੍ਹਾਂ ਘਟਨਾਵਾਂ ਦਾ ਭਾਜਪਾ ਨੂੰ ਲਾਭ ਮਿਲੇਗਾ ਗੁਜਰਾਤ ’ਚ ਹੀ ਆਦਿਵਾਸੀ ਸੰਤ ਗਣੀ ਰਾਜਿੰਦਰ ਵਿਜੈ ਵੀ ਇਨ੍ਹੀਂ ਦਿਨੀਂ ਰਾਜਨੀਤੀ ’ਚ ਸਰਗਰਮ ਹਨ, ਉਨ੍ਹਾਂ ਨੇ ਪਟੇਲ ਨੂੰ ਭਾਜਪਾ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਹ ਖੁਦ ਚੋਣ ਲੜਨ ਦੇ ਮੂਡ ’ਚ ਦਿਖਾਈ ਦਿੰਦੇ ਹਨ ਉਨ੍ਹਾਂ ਨੂੰ ਕਿਹੜੀ ਸਿਆਸੀ ਪਾਰਟੀ ਟਿਕਟ ਦੇਣ ਦੀ ਪਹਿਲ ਕਰਦੀ ਹੈ, ਜੋ ਵੀ ਪਹਿਲ ਕਰੇਗੀ, ਉਸ ਨੂੰ ਆਦਿਵਾਸੀ ਵੋਟਾਂ ਦਾ ਲਾਭ ਮਿਲੇਗਾ

ਇਸ ਵਾਰ ਵੀ ਭਾਜਪਾ ਵਿਕਾਸ ਨੀਤੀਆਂ ਨੂੰ ਹੀ ਚੋਣ ਦਾ ਮੁੱਖ ਮੁੱਦਾ ਬਣਾਉਣ ਵਾਲੀ ਹੈ ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗ੍ਰਹਿ ਸੂਬਾ ਵੀ ਹੈ ਇਸ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੇ ਆਪਣੀ ਤਾਕਤ ਭਾਜਪਾ ਨੂੰ ਹਰਾਉਣ ਲਈ ਲਾ ਰੱਖੀ ਹੈ ਪਰ ਭਾਜਪਾ ਦੇ ਸੀਨੀਅਰ ਆਗੂ ਆਪਣੀ ਤਾਕਤ ਵਿਕਾਸ ਯੋਜਨਾਵਾਂ ’ਤੇ ਕੇਂਦਰਿਤ ਕਰ ਰਹੇ ਹਨ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਖ-ਵੱਖ ਖੇਤਰਾਂ ਨੂੰ ਫੋਕਸ ਕਰਦੇ ਹੋਏ ਯੋਜਨਾਵਾਂ ਦੇ ਦਮ ’ਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ’ਚ ਲੱਗੇ ਹਨ ਬਨਾਸਕਾਂਠਾ ’ਚ ਨਡਾਬੇਟ ਭਾਰਤ-ਪਾਕਿਸਤਾਨ ਸੀਮਾ ਦਾ ਉਦਘਾਟਨ ਵੀ ਕੀਤਾ

ਇਹ ਖੇਤਰ ਸੌਰਾਸ਼ਟਰ ’ਚ ਪੈਂਦਾ ਹੈ ਇਸ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੂਰਤ ’ਚ ਰਾਜਸਥਾਨੀ ਭਾਈਚਾਰੇ ਨਾਲ ਮੁਲਾਕਾਤ ਕੀਤੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਲੋਕਾਂ ਨੂੰ ਕਈ ਪ੍ਰਾਜੈਕਟਾਂ ਦੀ ਸੌਗਾਤ ਦੇ ਚੁੱਕੇ ਹਨ ਭਾਜਪਾ ਗੁਜਰਾਤ ’ਚ ਵਿਕਾਸ ਦਾ ਅਜਿਹਾ ਮਾਡਲ ਤਿਆਰ ਕਰਨਾ ਚਾਹੁੰਦੀ ਹੈ ਜੋ ਪੂਰੇ ਦੇਸ਼ ਲਈ ਇੱਕ ਆਦਰਸ਼ ਮਾਡਲ ਬਣ ਸਕੇ ਇਸੇ ਉਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਗੁਜਰਾਤ ਵਿਚ ਨਵੇਂ-ਨਵੇਂ ਪ੍ਰੋਜੈਕਟਾਂ ’ਤੇ ਕੰਮ ਹੋ ਰਿਹਾ ਹੈ ਅਤੇ ਇਨ੍ਹਾਂ ਦਾ ਲਾਭ ਸਿਆਸੀ ਨਿਗ੍ਹਾ ਨਾਲ ਆਉਣ ਵਾਲੀਆਂ ਚੋਣਾਂ ’ਚ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਾਂਗਰਸ ਦੇਸ਼ਭਰ ’ਚ ਕਮਜ਼ੋਰ ਹੋਈ ਹੈ,

ਵਿਸ਼ੇਸ਼ ਕਰਕੇ ਗੁਜਰਾਤ ’ਚ ਉਸ ਦੀ ਹਾਲਾਤ ਖਸਤਾ ਹੋ ਗਈ ਹੈ ਕਾਂਗਰਸ ਨੇ ਪਿਛਲੇ ਦੋ ਸਾਲਾਂ ’ਚ ਲਗਭਗ 14 ਵਿਧਾਇਕਾਂ ਨੂੰ ਗੁਆ ਦਿੱਤਾ ਹੈ, ਜੋ ਭਾਜਪਾ ’ਚ ਸ਼ਾਮਲ ਹੋ ਗਏ ਹਨ ਸੂਬਾ ਵਿਧਾਨ ਸਭਾ ’ਚ ਪਾਰਟੀ ਦੀ ਤਾਕਤ 77 ਤੋਂ ਘਟ ਕੇ ਲਗਭਗ 64 ਵਿਧਾਇਕ ਰਹਿ ਗਈ ਹੈ ਜਦੋਂ ਕਿ ਭਾਜਪਾ, ਜਿਸ ਨੂੰ 2017 ਦੀਆਂ ਚੋਣਾਂ ’ਚ 100 ਸੀਟਾਂ ਦੇ ਨਿਸ਼ਾਨ ਤੋਂ ਹੇਠਾਂ 99 ’ਤੇ ਰੋਕ ਦਿੱਤਾ ਗਿਆ ਸੀ, 2017 ਦੀਆਂ ਚੋਣਾਂ ਤੋਂ ਬਾਅਦ ਇਸ ਦੀ ਗਿਣਤੀ ਵਧ ਕੇ 111 ਵਿਧਾਇਕਾਂ ਤੱਕ ਪਹੁੰਚ ਗਈ ਹੈ ਬੇਸ਼ੱਕ ਹੀ ਆਦਿਵਾਸੀ ਆਗੂ ਅਤੇ ਝਗੜੀਆ ਚੋਣ ਹਲਕੇ ਤੋਂ ਵਿਧਾਇਕ ਛੋਟੂ ਵਸਾਵਾ ਨੂੰ ਹਾਲੇ ਵੀ ਕਾਂਗਰਸ ਪਾਰਟੀ ’ਚ ਕਿਸੇ ਚਮਤਕਾਰ ਦੇ ਹੋਣ ਦੀ ਉਮੀਦ ਹੈ

2017 ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਜਿੱਥੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ 77 ਸੀਟਾਂ ’ਤੇ ਜਿੱਤ ਦਰਜ ਕੀਤੀ, ਉੱਥੇ ਹੁਣ 2022 ਦੇ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀਆਂ ਚੋਣ ਤਿਆਰੀਆਂ ਲਗਾਤਾਰ ਚੱਲ ਰਹੀਆਂ ਹਨ ਸੂਬੇ ’ਚ ਕਾਂਗਰਸ ਮਹਿੰਗਾਈ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਪਾਰਟੀ ’ਚ ਨਵੇਂ ਮੈਂਬਰਾਂ ਨੂੰ ਜੋੜਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਪਾਰਟੀ ਦੇ ਨੌਜਵਾਨ ਆਗੂ ਜਿਗਨੇਸ਼ ਮੇਵਾਨੀ ਨੌਜਵਾਨਾਂ ਨੂੰ ਕਾਂਗਰਸ ਨਾਲ ਜੋੜਨ ਲਈ ਪੂਰੇ ਤਰੀਕੇ ਨਾਲ ਜੁਟੇ ਹਨ ਇਸ ਤੋਂ ਇਲਾਵਾ ਰਾਹੁਲ ਗਾਂਧੀ ਦੀ ਅਗਵਾਈ ’ਚ ਭਾਰਤ ਜੋੜੋ ਯਾਤਰਾ ਨਾਲ ਕਾਂਗਰਸ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਨ੍ਹਾਂ ਤਮਾਮ ਯਤਨਾਂ ਨੂੰ ਨਾਕਾਮ ਕਰਨ ਲਈ ਆਪ ਸਰਗਰਮ ਹੈ

ਗੁਜਰਾਤ ਦੇ ਸਕੂਲਾਂ ਨਾਲ ਦਿੱਲੀ ਦੇ ਸਕੂਲਾਂ ਦੀ ਤੁਲਨਾ ਕੀਤੀ ਜਾ ਰਹੀ ਹੈ ਉੁਥੇ ਸਿਹਤ, ਸਿੱਖਿਆ, ਮਹਿੰਗਾਈ, ਭ੍ਰਿਸ਼ਟਾਚਾਰ ਜ਼ਰੀਏ ਭਾਜਪਾ ਦੀ ਸਰਕਾਰ ’ਤੇ ਹਮਲੇ ਕੀਤੇ ਜਾ ਰਹੇ ਹਨ ਆਮ ਆਦਮੀ ਪਾਰਟੀ ਗੁਜਰਾਤ ’ਚ ਵੀ ਮੁਫ਼ਤ ਦਾ ਰਾਗ ਅਲਾਪ ਰਹੀ ਹੈ, ਜਿਸ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬੇਸ਼ੱਕ ਹੀ ਇਹ ਮਾਮਲਾ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੈ

ਪਾਰਟੀ ਆਗੂਆਂ ਦੇ ਜੇਲ੍ਹ ’ਚ ਹੋਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਆਪ ਆਗੂ ਬੜੀ ਹੁਸ਼ਿਆਰੀ ਨਾਲ ਨਜ਼ਰਅੰਦਾਜ਼ ਕਰਦਿਆਂ ਮੁਫ਼ਤ ਸਹੂਲਤਾਂ ਦੀ ਗੱਲ ਨੂੰ ਅੱਗੇ ਰੱਖ ਰਹੀ ਹੈ ਹਾਲੇ ਆਪ ਦਾ ਆਖਰੀ ਟੀਚਾ ਮੋਦੀ ਬਨਾਮ ਕੇਜਰੀਵਾਲ ਦੀ ਬਹਿਸ ਕਰਨਾ ਹੈ ਪਰ ਇਸ ’ਚ ਕੋਈ ਸ਼ੱਕ ਨਹੀਂ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਪਾਰਟੀ ਨੂੰ ਸਭ ਤੋਂ ਜ਼ਿਆਦਾ ਦੁਖੀ ਕੀਤਾ ਹੈ ਕੀ ਕੇਜਰੀਵਾਲ ਮੋਦੀ ਨੂੰ ਟੱਕਰ ਦਿੰਦਿਆਂ ਕੋਈ ਨਵਾਂ ਇਤਿਹਾਸ ਰਚ ਸਕਣਗੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦ੍ਰਿਸ਼ ਕਾਫੀ ਦਿਲਚਸਪ ਹੋਣੇ ਹਨ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ