ਕਰੰਟ ਲੱਗਣ ਨਾਲ ਦਾਦੀ ਦੀ ਮੌਤ, ਪੋਤੀ ਜਖ਼ਮੀ

death

ਕਰੰਟ ਲੱਗਣ ਨਾਲ ਦਾਦੀ ਦੀ ਮੌਤ, ਪੋਤੀ ਜਖ਼ਮੀ

ਅਬੋਹਰ, (ਸੁਧੀਰ ਅਰੋੜਾ) ਇੱਥੋਂ ਦੀ ਜੰਮੂਬਸਤੀ ਨਿਵਾਸੀ ਇੱਕ ਔਰਤ ਦੀ ਅੱਜ ਦੁਪਹਿਰ ਸਮੇਂ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ ਜਦੋਂ ਕਿ ਉਸਦੀ ਪੰਜ ਸਾਲਾਂ ਦੀ ਪੋਤੀ ਕੰਧ ਨਾਲ ਟਕਰਾਕੇ ਬੁਰੀ ਤਰ੍ਹਾਂ ਜਖ਼ਮੀ ਹੋ ਗਈ ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਜੰਮੂ ਬਸਤੀ ਨਿਵਾਸੀ 80 ਸਾਲ ਦੀ ਸੁਜਾਨ ਕੌਰ ਪਤਨੀ ਲੱਧੂ ਸਿੰਘ ਦੇ ਬੇਟੇ ਸਰਬਜੀਤ ਨੇ ਦੱਸਿਆ ਕਿ ਅੱਜ ਉਸਦੀ ਮਾਂ ਅਤੇ ਪੰਜ ਸਾਲਾਂ ਦੀ ਧੀ ਨੂਰ ਘਰੇ ਮੌਜੂਦ ਸੀ ਤਾਂ ਇਸ ਦੌਰਾਨ ਉਸਦੀ ਮਾਂ ਨੇ ਜਦੋਂ ਪੱਖੇ ਦੀ ਤਾਰ ਲਗਾਈ ਤਾਂ ਉਸ ‘ਚ ਅਚਾਨਕ ਕਰੰਟ ਆ ਗਿਆ ,  ਉਸਦੀ ਚੀਖ ਸੁਣਕੇ ਜਦੋਂ ਉਸਦੀ ਧੀ ਆਪਣੀ ਦਾਦੀ ਕੋਲ ਆਈ ਤਾਂ ਉਸਦੀ ਮਾਂ ਨੇ ਨੂਰ ਨੂੰ ਧੱਕਾ ਮਾਰ ਦਿੱਤਾ ਜਿਸ ਨਾਲ ਨੂਰ ਦੀਵਾਰ ਨਾਲ ਟਕਰਾਕੇ ਜਖ਼ਮੀ ਜੋ ਗਈ ਜਦੋਂ ਕਿ ਉਸਦੀ ਮਾਂ ਸ਼ਾਂਤੀ ਦੇਵੀ ਦੀ ਮੌਤ ਹੋ ਗਈ ਘਟਨਾ ਦੇ ਬਾਅਦ ਆਸਪਾਸ  ਦੇ ਲੋਕ ਇਕੱਠੇ ਹੋਏ ਅਤੇ ਨੂਰ ਨੂੰ ਹਸਪਤਾਲ ਭਰਤੀ ਕਰਵਾਇਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ