ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home Breaking News Suit Beautifu...

    Suit Beautiful Design: ਟਵਿਨ ਸਿਸਟਰਜ ਡਿਜ਼ਾਇਨਰ ਸਟੂਡੀਓ ਦਾ ਸ਼ੁੱਭ ਉਦਘਾਟਨ, ਸੁੰਦਰ ਡਿਜ਼ਾਇਨ ’ਚ ਸੂਟਾਂ ਦੀ ਵੱਡੀ ਰੇਂਜ ਉਪਲੱਬਧ

    Suit Beautiful Design
    ਬਠਿੰਡਾ: ਟਵਿਨ ਸਿਸਟਰਜ਼ ਡਿਜ਼ਾਇਨਰ ਸਟੂਡੀਓ ਦੇ ਮਾਲਕਾਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਮਹਿਮਾਨ।

    ਕੈਨੇਡਾ ਅਤੇ ਭਾਰਤ ਤੋਂ ਦੇਸ਼-ਵਿਦੇਸ਼ ’ਚ ਦਿੱਤੀਆਂ ਜਾਣਗੀਆਂ ਸੇਵਾਵਾਂ | Suit Beautiful Design

    Suit Beautiful Design: (ਸੁਖਨਾਮ) ਬਠਿੰਡਾ। ਸੁੰਦਰ ਡਿਜ਼ਾਇਨਾਂ ਨਾਲ ਫੈਸ਼ਨ ਨੂੰ ਨਵੀਂ ਪਛਾਣ ਦੇਣ ਲਈ ਟਵਿਨ ਸਿਸਟਰਜ਼ ਡਿਜ਼ਾਇਨਰ ਸਟੂਡੀਓ ਦਾ ਸ਼ੁੱਭ ਮਹੂਰਤ ਅੱਜ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਗਿਆ। ਇਸ ਮੌਕੇ ਪਹੁੰਚੇ ਵੱਡੀ ਗਿਣਤੀ ਰਿਸ਼ਤੇਦਾਰਾਂ, ਡੇਰਾ ਸ਼ਰਧਾਲੂਆਂ, ਸਨੇਹੀਆਂ ਅਤੇ ਇਲਾਕਾ ਨਿਵਾਸੀਆਂ ਨੇ ਟਵਿਨ ਸਿਸਟਰਜ ਡਿਜ਼ਾਇਨਰ ਸਟੂਡੀਓ ਦੇ ਮਾਲਕ ਨੈਬ ਸਿੰਘ ਇੰਸਾਂ, ਕਰਮਜੀਤ ਕੌਰ ਇੰਸਾਂ, ਲਵਲੀਨ ਇੰਸਾਂ, ਲਵਪ੍ਰੀਤ ਇੰਸਾਂ ਅਤੇ ਹਰਦਿਲਮੀਤ ਇੰਸਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।

    ਇਹ ਵੀ ਪੜ੍ਹੋ: Share Market: ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦਾ ਬਾਜ਼ਾਰ ‘ਤੇ ਪਵੇਗਾ ਅਸਰ

    ਇਸ ਮੌਕੇ ਜਾਣਕਾਰੀ ਦਿੰਦਿਆਂ ਕਰਮਜੀਤ ਕੌਰ ਇੰਸਾਂ ਨੇ ਦੱਸਿਆ ਕਿ ਸਾਡੇ ਇੱਥੇ ਹੱਥ ਦੀ ਕਢਾਈ, ਆਰੀ ਵਰਕ, ਮਸ਼ੀਨੀ ਕਢਾਈ, ਹੈਂਡ ਪ੍ਰਿੰਟਿੰਗ, ਬਲੌਕ ਪ੍ਰਿੰਟਿੰਗ, ਸਕਰੀਨ ਪ੍ਰਿੰਟਿੰਗ ਵਾਲੇ ਸੁੰਦਰ ਡਿਜ਼ਾਇਨ ਵਿਚ ਸੂਟਾਂ ਦੀ ਵੱਡੀ ਰੇਂਜ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਅਨੰਦ ਕਾਰਜ ਸੂਟ, ਦੁਲਹਨ ਦੇ ਸੂਟ, ਲਹਿੰਗਾ, ਵਰੀ ਸੂਟ, ਲੈਣ-ਦੇਣ ਵਾਲੇ ਸੂਟ, ਕਢਾਈ ਵਾਲੇ 999 ਰੁਪਏ ਤੋਂ ਸ਼ੁਰੂ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਫੈਸ਼ਨ ਨੂੰ ਦੇਖਦਿਆਂ ਬਹੁਤ ਸਾਰੀ ਵੈਰਾਇਟੀ ਵਧੀਆ ਕੁਆਲਿਟੀ ਦਾ ਕੱਪੜਾ ਵਾਜਬ ਕੀਮਤਾਂ ’ਤੇ ਮਿਲੇਗਾ। ਉਨ੍ਹਾਂ ਦੀ ਬੇਟੀ ਲਵਲੀਨ ਇੰਸਾਂ ਅਤੇ ਲਵਪ੍ਰੀਤ ਇੰਸਾਂ ਜੋ ਕਿ ਕੈਨੈਡਾ ਵਿੱਚ ਪੱਕੇ ਤੌਰ ’ਤੇ ਰਹਿ ਰਹੇ ਹਨ, ਦੇਸ਼-ਵਿਦੇਸ਼ ਵਿੱਚ ਆਪਣੀਆਂ ਸੇਵਾਵਾਂ ਦੇਣਗੀਆਂ।

    LEAVE A REPLY

    Please enter your comment!
    Please enter your name here