Navodaya Vidyalaya: ਗ੍ਰਾਮ ਪੰਚਾਇਤ ਕਨਸੂਹਾ ਕਲਾਂ ਵੱਲੋਂ ਨਵੋਦਿਆ ‘ਚ ਚੁਣੇ ਹਰਸ਼ਦੀਪ ਸਿੰਘ ਦਾ ਸਨਮਾਨ 

Navodaya Vidyalaya
ਭਾਦਸੋਂ  : ਗ੍ਰਾਮ ਪੰਚਾਇਤ ਕਨਸੂਹਾ ਕਲਾਂ ਵੱਲੋਂ ਹਰਸ਼ਦੀਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਤੇ ਸਕੂਲ ਸਟਾਫ਼। ਤਸਵੀਰ: ਸੁਸ਼ੀਲ ਕੁਮਾਰ

Navodaya Vidyalaya: (ਸੁਸ਼ੀਲ ਕੁਮਾਰ) ਭਾਦਸੋਂ । ਸਿੱਖਿਆ ਬਲਾਕ ਭਾਦਸੋਂ-2 ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਕਨਸੂਹਾ ਕਲਾਂ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਦੀ ਨਵੋਦਿਆ ਵਿਦਿਆਲਿਆ ਵਿੱਚ ਚੋਣ ਹੋਣ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਸਮੂਹ ਗ੍ਰਾਮ ਪੰਚਾਇਤ ਨੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਆਪਣੇ ਪਿੰਡ ਦਾ ਨਾਂਅ ਹਰੇਕ ਖੇਤਰ ’ਚ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਗ੍ਰਾਮ ਪੰਚਾਇਤ ਵੱਲੋਂ ਸਕੂਲ ਸਟਾਫ਼ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।

ਇਹ ਵੀ ਪੜ੍ਹੋ: PM Modi Namibia Visit: PM ਮੋਦੀ ਦੀ ਨਾਮੀਬੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ, ਇਨ੍ਹਾਂ 4 ਮਹੱਤਵਪੂਰਨ ਸਮਝੌਤਿਆਂ ’ਤੇ ਹ…

Navodaya Vidyalaya
Navodaya Vidyalaya: ਗ੍ਰਾਮ ਪੰਚਾਇਤ ਕਨਸੂਹਾ ਕਲਾਂ ਵੱਲੋਂ ਨਵੋਦਿਆ ‘ਚ ਚੁਣੇ ਹਰਸ਼ਦੀਪ ਸਿੰਘ ਦਾ ਸਨਮਾਨ

ਇਸ ਸਮੇਂ ਸਰਪੰਚ ਹਰਪ੍ਰੀਤ ਸਿੰਘ ਭੰਗੂ ਹੇਮਕੁੰਟ ਪੈਟਰੋਲ ਪੰਪ,ਗੁਰਵਿੰਦਰ ਸਿੰਘ ਪੰਚ ,ਬਲਵਿੰਦਰ ਸਿੰਘ ਪੰਚ, ਗੁਰਵਿੰਦਰ ਸਿੰਘ ਬਿੱਲੂ ਪੰਚ, ਬੀਆਰਸੀ ਸਤਬੀਰ ਸਿੰਘ ਰਾਏ, ਮੁੱਖ ਅਧਿਆਪਕ ਗੁਰਮੀਤ ਸਿੰਘ ਨਿਰਮਾਣ, ਮੈਡਮ ਰਸਵਿੰਦਰ ਕੌਰ, ਮੈਡਮ ਬੀਰਪਾਲ ਕੌਰ ਤੇ ਬੱਚੇ ਦੀ ਮਾਤਾ ਸੰਦੀਪ ਕੌਰ ਹਾਜ਼ਰ ਸਨ। Navodaya Vidyalaya