ਸਾਡੇ ਨਾਲ ਸ਼ਾਮਲ

Follow us

11.2 C
Chandigarh
Monday, February 9, 2026
More
    Home Breaking News ਸਰਕਾਰੀ ਬੱਸ ਨੇ...

    ਸਰਕਾਰੀ ਬੱਸ ਨੇ ਮਹਿਲਾ ਨੂੰ ਦਰੜਿਆ, ਮੌਤ

    accident
     ਮਿ੍ਰਤਕ ਮਹਿਲਾ ਧਰਮਸ਼ੀਲਾ ਦੀ ਫਾਇਲ ਫੋਟੋ।

    (ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਇੱਕ ਸਰਕਾਰੀ ਬੱਸ ਦੇ ਚਾਲਕ ਵੱਲੋਂ ਇੱਕ ਮਹਿਲਾ ਨੂੰ ਦਰੜ ਦਿੱਤਾ ਗਿਆ। ਜਿਸ ਕਾਰਨ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚ ਪੁਲਿਸ ਨੇ ਮਹਿਲਾ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਹਸਪਤਾਲ ’ਚ ਰਖਵਾ ਦਿੱਤਾ ਹੈ। (Road Accident)

    ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਬਰਫਬਾਰੀ, ਮੀਂਹ ਕਾਰਨ ਸੜਕਾਂ ਬੰਦ 

    ਪ੍ਰਾਪਤ ਜਾਣਕਾਰੀ ਮੁਤਾਬਕ ਮਿ੍ਰਤਕਾ ਦੀ ਪਹਿਚਾਣ ਧਰਮਸ਼ੀਲਾ ਵਜੋਂ ਹੋਈ ਹੈ ਜੋ ਆਪਣੇ ਕਿਰਾਏਦਾਰ ਨਾਲ ਮੋਟਰਸਾਇਕਲ ’ਤੇ ਸਿਵਲ ਹਸਪਤਾਲ ’ਚ ਦਵਾਈ ਲੈ ਕੇ ਘਰ ਵੱਲ ਨੂੰ ਵਾਪਸ ਜਾ ਰਹੀ ਸੀ। ਮਿ੍ਰਤਕਾ ਦੇ ਕਿਰਾਏਦਾਰ ਧਰਮਿੰਦਰ ਨੇ ਦੱਸਿਆ ਕਿ ਉਹ ਧਰਮਸ਼ੀਲਾ ਨੂੰ ਸਿਵਲ ਹਸਪਤਾਲ ’ਚੋਂ ਦਵਾਈ ਦਿਵਾਉਣ ਉਪਰੰਤ ਉਸਨੂੰ ਘਰ ਛੱਡਣ ਜਾ ਰਿਹਾ ਸੀ, ਪਰ ਜਿਉਂ ਹੀ ਉਹ ਵੀਰ ਪੈਲੇਸ ਲਾਗੇ ਪਹੁੰਚੇ ਤਾਂ ਉਸਨੂੰ ਫੈਕਟਰੀ ’ਚੋਂ ਫੋਨ ਆਇਆ ਜੋ ਉਹ ਮੋਟਰਸਾਇਕਲ ਚਲਾਉਂਦੇ ਸਮੇਂ ਹੀ ਹੈੱਡਫੋਨ ਲਗਾ ਕੇ ਸੁਣ ਰਿਹਾ ਸੀ। Road Accident)

    ਧਰਮਿੰਦਰ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਹੀ ਪਿੱਛੇ ਤੋਂ ਆ ਰਹੀ ਇੱਕ ਸਰਕਾਰੀ ਬੱਸ ਨੇ ਉਨਾਂ ਦੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਧਰਮਸ਼ੀਲਾ ਮੋਟਰਸਾਇਕਲ ਤੋਂ ਡਿੱਗ ਗਈ ਅਤੇ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਈ। ਜਿਸ ਕਾਰਨ ਧਰਮਸ਼ੀਲਾ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਦੂਜੇ ਪਾਸੇ ਬੱਸ ਡਰਾਇਵਰ ਰਣਧੀਰ ਸਿੰਘ ਦਾ ਕਹਿਣਾ ਹੈ ਕਿ ਚਾਲਕ ਨੇ ਇੱਕਦਮ ਮੋਟਰਸਾਇਕਲ ਬੱਸ ਦੇ ਅੱਗੇ ਪਾਸੇ ਦੀ ਮੋੜ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ( Road Accident)

    LEAVE A REPLY

    Please enter your comment!
    Please enter your name here