ਸਰਕਾਰ ਨੇ ਦਿੱਤੀ Iraq ਨਾ ਜਾਣ ਦੀ ਸਲਾਹ

India, Summoned, Officer, Pakistan, High Commission

ਸਰਕਾਰ ਨੇ ਦਿੱਤੀ Iraq ਨਾ ਜਾਣ ਦੀ ਸਲਾਹ
ਇਰਾਕ ‘ਚ ਬੀਤੇ ਦਿਨੀਂ ਹੋਏ ਘਟਨਾ ਕ੍ਰਮ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਸਲਾਹ

ਨਵੀਂ ਦਿੱਲੀ, ਏਜੰਸੀ। ਸਰਕਾਰ ਨੇ ਖਾੜੀ ਜਾਣ ਵਾਲੇ ਯਾਤਰੀਆਂ ਲਈ ਸਲਾਹ ਜਾਰੀ ਕਰਕੇ ਕਿਹਾ ਹੈ ਕਿ ਉਹ ਇਰਾਕ (Iraq) ਦੀ ਗੈਰ ਜਰੂਰੀ ਯਾਤਰਾ ਨਾ ਕਰਨ। ਇਰਾਕ ‘ਚ ਬੀਤੇ ਦਿਨੀਂ ਹੋਏ ਘਟਨਾ ਕ੍ਰਮ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਅੱਜ ਇੱਥੇ ਇਹ ਸਲਾਹ ਜਾਰੀ ਕੀਤੀ ਹੈ। ਸਲਾਹ ‘ਚ ਕਿਹਾ ਗਿਆ ਹੈ ਕਿ ਇਰਾਕ ਦੀ ਮੌਜ਼ੂਦਾ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਗਲੀ ਸੂਚਨਾ ਤੱਕ ਇਰਾਕ ਦੀ ਆਪਣੀ ਗੈਰ ਜਰੂਰੀ ਯਾਤਰਾ ਟਾਲ ਦੇਣ। ਇਰਾਕ ‘ਚ ਰਹਿ ਰਹੇ ਭਾਰਤੀਆਂ ਨੂੰ ਵੀ ਚੌਕਸ ਰਹਿਣ ਅਤੇ ਦੇਸ਼ ‘ਚ ਕਿਤੇ ਆਉਣ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਸਰਕਾਰ ਨੇ ਕਿਹਾ ਕਿ ਬਗਦਾਦ ਸਥਿਤ ਭਾਰਤੀ ਦੂਤਾਵਾਸ ਅਤੇ ਇਰਬਿਲ ‘ਚ ਵਪਾਰ ਦੂਤਘਰ ਆਮ ਵਾਂਗ ਕੰਮ ਕਰ ਰਹੇ ਹਨ ਅਤੇ ਭਾਰਤੀ ਨਾਗਰਿਕਾਂ ਨੂੰ ਹਰ ਸੰਭਵ ਮਦਦ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here