ਮੋਦੀ ਨੇ ਬਜ਼ਟ ਲਈ ਆਮ ਜਨਤਾ ਦੇ ਮੰਗੇ ਸੁਝਾਅ

Modi, Suggestions, General Public, Budget

ਮੋਦੀ ਨੇ ਬਜ਼ਟ ਲਈ ਆਮ ਜਨਤਾ ਦੇ ਮੰਗੇ ਸੁਝਾਅ Budget

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਵਿੱਤੀ ਵਰ੍ਹੇ ਲਈ ਸੰਸਦ ‘ਚ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜ਼ਟ Budget ਲਈ ਆਮ ਲੋਕਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ ਹਨ। ਸ੍ਰੀ ਮੋਦੀ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਕੇਂਦਰੀ ਬਜ਼ਟ 130 ਕਰੋੜ ਭਾਰਤੀਆਂ ਦੀਆਂ ਉਮੀਦਾਂ ਦੀ ਅਗਵਾਈ ਕਰਦਾ ਕਰਦਾ ਹੈ ਅਤੇ ਭਾਰਤ ਨੂੰ ਵਿਕਾਸ ਦੀ ਦਿਸ਼ਾ ‘ਚ ਅੱਗੇ ਵਧਾਉਂਦਾ ਹੈ। ਮੈਂ ਆਪ ਸਭ ਨੂੰ ‘ਮੇਰੀ ਸਰਕਾਰ’ ਦੇ ਇਸ ਸਾਲ ਦੇ ਬਜ਼ਟ ਲਈ ਆਪਣੇ ਵਿਚਾਰਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਲਈ ਸੱਦਾ ਦਿੰਦਾ ਹਾਂ। ਉਨ੍ਹਾਂ ਆਪਣੇ ਟਵੀਟ ਦੇ ਨਾਲ ‘ਮੇਰੀ ਸਰਕਾਰ ਦਾ ਕੇਂਦਰੀ ਬਜ਼ਟ’ ਪੋਰਟ ਨੂੰ ਵੀ ਸਾਂਝਾ ਕੀਤਾ ਜਿਸ ‘ਚ ਕਿਸਾਨਾਂ, ਅਧਿਆਪਕਾਂ ਅਤੇ ਹੋਰ ਲੋਕਾਂ ਨੂੰ ਅਨਮੋਲ ਵਿਚਾਰ ਭੇਜਣ ਦੀ ਅਪੀਲ ਕੀਤੀ ਹੈ।

  • ਜ਼ਿਕਰਯੋਗ ਹੈ ਕਿ 31 ਜਨਵਰੀ ਤੋਂ ਸੰਸਦ ਦਾ ਬਜ਼ਟ ਸੈਸ਼ਨ ਸ਼ੁਰੂ ਹੋ ਸਕਦਾ ਹੈ
  • ਇੱਕ ਫਰਵਰੀ ਨੂੰ ਸਾਲ 2020-2021 ਲਈ ਮੋਦੀ ਸਰਕਾਰ ਦੂਜੇ ਕਾਰਜਕਾਲ ਦਾ ਪਹਿਲਾ ਆਮ ਬਜ਼ਟ ਪੇਸ਼ ਕਰ ਸਕਦੀ ਹੈ।

ਮੈਂ ਆਪ ਸਭ ਨੂੰ ‘ਮੇਰੀ ਸਰਕਾਰ’ ਦੇ ਇਸ ਸਾਲ ਦੇ ਬਜ਼ਟ ਲਈ ਆਪਣੇ ਵਿਚਾਰਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਲਈ ਸੱਦਾ ਦਿੰਦਾ ਹਾਂ। ਉਨ੍ਹਾਂ ਆਪਣੇ ਟਵੀਟ ਦੇ ਨਾਲ ‘ਮੇਰੀ ਸਰਕਾਰ ਦਾ ਕੇਂਦਰੀ ਬਜ਼ਟ’ ਪੋਰਟ ਨੂੰ ਵੀ ਸਾਂਝਾ ਕੀਤਾ ਜਿਸ ‘ਚ ਕਿਸਾਨਾਂ, ਅਧਿਆਪਕਾਂ ਅਤੇ ਹੋਰ ਲੋਕਾਂ ਨੂੰ ਅਨਮੋਲ ਵਿਚਾਰ ਭੇਜਣ ਦੀ ਅਪੀਲ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।