ਖੁਸ਼ਖਬਰੀ : ਕੇਂਦਰੀ ਕਰਮਚਾਰੀਆਂ ਨੂੰ ਮਿਲਣ ਜਾ ਰਿਹੈ ਦਿਵਾਲੀ ਦਾ ਤੋਹਫ਼ਾ !

DA Hike

4 ਫ਼ੀਸਦੀ ਡੀਏ ਮਿਲਣ ਦਾ ਇਸ ਦਿਨ ਹੋਵੇਗਾ ਐਲਾਨ | DA Hike

ਤਿਉਹਾਰਾਂ ਦੀ ਸ਼ੁਰੂਆਤ ਦੇ ਨਾਲ ਹੀ ਕੇਂਦਰੀ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਵੀ ਖੁਸ਼ੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ। ਇਨ੍ਹਾਂ ਸਾਰਿਆਂ ਨੂੰ ਚਾਰ ਫ਼ੀਸਦੀ ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ ਮਿਲਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਸਬੰਧੀ ’ਚ ਪ੍ਰਪੋਜਲ ਤਿਆਰ ਹੋ ਚੁੱਕਿਆ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਅਕਤੂਬਰ ਦੀ ਸੈਲਰੀ ’ਚ ਡੀਏ/ਡੀਆਰ ਦੀਆਂ ਦਰਾਂ ’ਚ ਵਾਧਾ ਦੇਖਿਆ ਜਾ ਸਕੇਗਾ। ਦੱਸ ਦਈਏ ਕਿ 2022 ’ਚ ਕੇਂਦਰੀ ਕੈਬਨਿਟ ਨੇ 28 ਸਤੰਬਰ ਦੇ ਆਖਰੀ ਹਫ਼ਤੇ ’ਚ ਡੀਏ/ਡੀਆਰ ਦਾ ਐਲਾਨ ਕੀਤਾ ਸੀ। ਇਸ ਵਾਰ ਦੀਵਾਲੀ 12 ਨਵੰਬਰ ਦੀ ਹੈ। (DA Hike)

ਅਜਿਹੇ ’ਚ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਕੈਬਨਿਟ ਦੀ ਬੈਠਕ ’ਚ ਇਸ ਪ੍ਰਸਤਾਵ ’ਤੇ ਫ਼ੈਸਲਾ ਲਿਆ ਜਾ ਸਕਦਾ ਹੈ। ਕੇਂਦਰੀ ਕਰਮਚਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਭਾਵੇੀ ਸਰਕਾਰ ਨੇ ਸੰਸਦ ’ਚ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਤੋਂ ਮਨਾ ਕੀਤਾ ਹੈ, ਪਰ ਜਨਵਰੀ 2024 ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਸੰਭਾਨਵਾ ਤੋਂ ਇਨਕਾਰ ਨਹੀਂ ਕਖੀਤਾ ਜਾ ਸਕਦਾ।

ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ | DA Hike

ਦੱਸ ਦਈਏ ਕਿ ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ 2013 ’ਚ ਹੋਇਆ ਸੀ। ਉਸ ਦੀਆਂ ਸਿਫਾਰਿਸ਼ਾਂ ਸਾਲ 2016 ਤੋਂ ਲਾਗੂ ਹੋਈਆਂ ਸਨ। ਉਸੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅਗਲੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ 2026 ਤੋਂ ਲਾਗੂ ਹੋਣੀਆਂ ਚਾਹੀਦੀਆਂ ਹਨ। ਅਜਿਹੇ ’ਚ ਸਰਕਾਰ ਕੋਲ ਅਜੇ ਬਹੁਤ ਸਮਾਂ ਹੈ। ਹੋ ਸਕਦਾ ਹੈ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਜਾਵੇ। ਐਨਾ ਹੀ ਨਹੀਂ ਜਨਵਰੀ 2024 ’ਚ ਜਦੋਂ ਡੀਏ ’ਚ ਚਾਰ ਫ਼ੀਸਦੀ ਦਾ ਵਾਧਾ (ਸੰਭਾਵਿਤ) ਹੋਵੇਗਾ ਅਤੇ ਮਹਿੰਗਾਈ ਭੱਤਾ 50 ਫ਼ੀਸਦੀ ਹੋ ਜਾਵੇਗਾ ਤਾਂ ਕੇਂਦਰ ਸਰਕਾਰ ਨੂੰ ਲਵੇਂ ਤਨਖਾਹ ਕਮਿਸ਼ਨ ਦਾ ਐਲਾਨ ਕਰਨਾ ਪਵੇਗਾ।

ਇਹ ਵੀ ਪੜ੍ਹੋ : Bad Cholesterol ਨੂੰ ਪਿੰਘਲਾ ਕੇ ਖੂਨ ਤੋਂ ਵੱਖ ਕਰ ਦੇਣਗੀਆਂ ਇਹ ਚੀਜ਼ਾਂ, ਪੜ੍ਹੋ ਤੇ ਸਿਹਤਮੰਦ ਰਹੋ

ਡੀਏ ਦੀਆਂ ਦਰਾਂ ’ਚ 4 ਫ਼ੀਸਦੀ ਵਾਧੇ ਦੀ ਗੱਲ ਕਰਦਿਆਂ, ਕੇਂਦਰੀ ਮੰਤਰੀ ਮੰਡਲ ਨੇ 28 ਸਤੰਬਰ 2022 ਨੂੰ ਇਸ ਦਾ ਐਲਾਨ ਕੀਤਾ ਸੀ। ਕੇਂਦਰ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਦਾ ਤੋਹਫਾ ਮਿਲ ਗਿਆ ਸੀ। ਇਹ ਭੱਤਾ 1 ਜੁਲਾਈ 2022 ਤੋਂ ਜਾਰੀ ਕੀਤਾ ਗਿਆ ਸੀ। ਜੋ ਕਿ 34 ਫੀਸਦੀ ਤੋਂ ਵਧ ਕੇ 38 ਫੀਸਦੀ ਹੋ ਗਿਆ ਹੈ। ਇਸ ਤੋਂ ਬਾਅਦ ਜਨਵਰੀ 2023 ਤੋਂ ਉਕਤ ਭੱਤੇ ਵਿੱਚ ਮੁੜ 4 ਫੀਸਦੀ ਵਾਧਾ ਕੀਤਾ ਗਿਆ। ਇਸ ਸਮੇਂ ਮਹਿੰਗਾਈ ਭੱਤਾ 42 ਫੀਸਦੀ ਦੀ ਦਰ ਨਾਲ ਦਿੱਤਾ ਜਾ ਰਿਹਾ ਹੈ। ਜੇਕਰ ਜੁਲਾਈ 2023 ਤੋਂ ਵਧਦਾ ਭੱਤਾ ਵੀ 4 ਫੀਸਦੀ ਵਧਦਾ ਹੈ ਅਤੇ ਜਨਵਰੀ 2024 ‘ਚ ਵੀ 4 ਫੀਸਦੀ ਵਧਦਾ ਹੈ ਤਾਂ ਉਸ ਸਮੇਂ ਡੀਏ ਵਾਧੇ ਦਾ ਗ੍ਰਾਫ 50 ਫੀਸਦੀ ਹੋ ਜਾਵੇਗਾ। ਸੱਤਵੇਂ ਵਿੱਤ ਕਮਿਸਨ ਦੀ ਰਿਪੋਰਟ ਮੁਤਾਬਕ ਜੇਕਰ ਅਜਿਹਾ ਹੁੰਦਾ ਹੈ ਤਾਂ ਬਾਕੀ ਭੱਤੇ ਵੀ ਆਪਣੇ ਆਪ 25 ਫੀਸਦੀ ਵਧ ਜਾਣਗੇ।

ਅੱਠਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਗਠਨ ਦੀ ਕੋਈ ਯੋਜਨਾ ਨਹੀਂ

ਜ਼ਿਕਰਯੋਗ ਹੈ ਕਿ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੰਸਦ ’ਚ ਕਿਹਾ ਸੀ ਕਿ ਅੱਠਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਗਠਨ ਦੀ ਕੋਈ ਯੋਜਨਾ ਨਹੀਂ ਹੈ। ਕੇਂਦਰ ਸਰਕਾਰ ਇਸ ਸੰਦਰਭ ਵਿੱਚ ਵਿਚਾਰ ਨਹੀਂ ਕਰ ਰਹੀ ਹੈ। ਇਸ ਸਬੰਧ ਵਿੱਚ, ਸੱਤਵੇਂ ਤਨਖਾਹ ਕਮਿਸਨ ਨੇ ਸਿਫਾਰਸ਼ ਕੀਤੀ ਸੀ ਕਿ ਕੇਂਦਰ ਵਿੱਚ ਹਰ 10 ਸਾਲਾਂ ਵਿੱਚ ਤਨਖਾਹ ਨੂੰ ਸੋਧਣਾ ਜ਼ਰੂਰੀ ਨਹੀਂ ਹੈ। ਇਸ ਮਿਆਦ ਲਈ ਉਡੀਕ ਕਰਨ ਦੀ ਕੋਈ ਲੋੜ ਨਹੀਂ ਹੈ।

ਇਹ ਸਮੇਂ-ਸਮੇਂ ’ਤੇ ਵੀ ਹੋ ਸਕਦਾ ਹੈ। ਹਾਲਾਂਕਿ, ਤਨਖਾਹ ਕਮਿਸ਼ਨ ਨੇ ਇਸ ਬਾਰੇ ਕੋਈ ਸਪੱਸਟ ਪਰਿਭਾਸ਼ਾ ਨਹੀਂ ਦਿੱਤੀ ਹੈ ਕਿ ਤਨਖਾਹ ਕਮਿਸ਼ਨ ਦਾ ਗਠਨ ਕਦੋਂ ਅਤੇ ਕਿੰਨੇ ਸਮੇਂ ਬਾਅਦ ਕੀਤਾ ਜਾਣਾ ਚਾਹੀਦਾ ਹੈ। ਕੁਝ ਮਹੀਨਿਆਂ ਬਾਅਦ ਡੀਏ 50 ਫੀਸਦੀ ਨੂੰ ਪਾਰ ਕਰਨ ਜਾ ਰਿਹਾ ਹੈ। ਅਜਿਹੇ ਵਿੱਚ ਨਵੇਂ ਡੀਏ ਅਤੇ ਐਚਆਰਏ ਦੀ ਸੰਭਾਵਨਾ ਲਗਭਗ ਤੈਅ ਹੈ। ਆਖਰੀ ਤਨਖਾਹ ਕਮਿਸਨ 2013 ਵਿੱਚ ਬਣਾਇਆ ਗਿਆ ਸੀ। ਤਿੰਨ ਸਾਲ ਬਾਅਦ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਈਆਂ। ਜੇਕਰ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ 2026 ਵਿੱਚ ਤਨਖਾਹ ਨੂੰ ਸੋਧਿਆ ਜਾਣਾ ਚਾਹੀਦਾ ਹੈ।