Bhadson News: ਭਾਦਸੋਂ (ਸੁਸ਼ੀਲ ਕੁਮਾਰ)। ਗੋਲਡਨ ਏਰਾ ਸਕੂਲ ਦਿੱਤੂਪੁਰ ਜੱਟਾਂ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰ ਅਤੇ ਤਿਓਹਾਰਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹਮੇਸ਼ਾ ਹੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਉਪਰਾਲੇ ਕਰਦਾ ਰਹਿੰਦਾ ਹੈ। ਜਿਸ ਦੇ ਚਲਦਿਆਂ ਸਕੂਲ ਵਿੱਚ ਤੀਜ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ।
ਜਿਸ ਵਿੱਚ ਬੱਚਿਆਂ ਨੇ ਪੰਜਾਬੀ ਵਿਰਸੇ ਨਾਲ ਸਬੰਧਤ ਵੱਖ-ਵੱਖ ਪਹਿਰਾਵੇ ਪਾਏ ਜਿਸ ਵਿੱਚ ਛੋਟੀਆ ਬੱਚੀਆਂ ਨੇ ਸੂਟ ਲਹੇਂਗੇ ਆਦਿ ਪਹਿਨੇ ਹੋਏ ਸਨ ਅਤੇ ਛੋਟੇ ਮੁੰਡਿਆ ਨੇ ਕੁੜਤੇ ਪਜਾਮੇ ਨਾਲ ਰੰਗ ਵਿਰੰਗੀਆਂ ਪੱਗਾਂ ਬੰਨੀਆਂ ਹੋਈਆਂ ਸਨ। ਸਕੂਲ ਵਿੱਚ ਤੀਜ ਦੇ ਤਿਉਹਾਰ ਨਾਲ ਸਬੰਧਿਤ ਰੰਗਾ ਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। Bhadson News
Read Also : 2000 ਰੁਪਏ ਖਾਤਿਆਂ ਵਿੱਚ ਭੇਜ ਰਹੀ ਸਰਕਾਰ, ਇਸ ਦਿਨ ਹੋਣਗੇ ਜਾਰੀ, ਆਉਣ ਵਾਲਾ ਐ SMS, ਕਰੋ ਚੈੱਕ
ਇਸ ਮੌਕੇ ਬੋਲਦਿਆਂ ਸਕੂਲ ਦੇ ਪ੍ਰੈਜ਼ੀਡੈਂਟ ਸ੍ਰੀ ਚਮਕੌਰ ਵਰਮਾ ਸ੍ਰੀ ਵਿਕਾਸ ਸੇਠ ਸ੍ਰੀ ਅਦਿੱਤਿਆ ਕਾਜਲਾ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸੁਮੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਤੀਜ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਡੀਪੀਈ ਗੌਰਵ ਪਾਂਡੇ ਦਿਲਪ੍ਰੀਤ ਸਿੰਘ ਟਿਵਾਣਾ ਅਤੇ ਸਕੂਲ ਐਡਮਨਿਸਟ੍ਰੇਟਰ ਦੀਪਕ ਕੁਮਾਰ ਵੀ ਹਾਜ਼ਰ ਰਹੇ।