ਸਾਡੇ ਨਾਲ ਸ਼ਾਮਲ

Follow us

20 C
Chandigarh
Tuesday, February 17, 2026
More
    Home ਰੂਹਾਨੀਅਤ ਅਨਮੋਲ ਬਚਨ ਸਾਰੀਆਂ ਮੁਸ਼ਕਲਾ...

    ਸਾਰੀਆਂ ਮੁਸ਼ਕਲਾਂ ਹੱਲ ਕਰ ਦਿੰਦਾ ਹੈ ਪਰਮਾਤਮਾ: ਪੂਜਨੀਕ ਗੁਰੂ ਜੀ

    guru ji

    ਸਾਰੀਆਂ ਮੁਸ਼ਕਲਾਂ ਹੱਲ ਕਰ ਦਿੰਦਾ ਹੈ ਪਰਮਾਤਮਾ: ਪੂਜਨੀਕ ਗੁਰੂ ਜੀ

    (ਸੱਚ ਕਹੂੰ ਨਿਊਜ਼) ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਦਇਆ ਦੇ ਸਾਗਰ, ਰਹਿਮਤ ਦੇ ਦਾਤਾ ਦਾ ਕੋਈ ਸੱਚੀ ਭਾਵਨਾ, ਸੱਚੇ ਹਿਰਦੇ ਨਾਲ ਨਾਮ ਲੈਂਦਾ ਹੈ ਤਾਂ ਉਹ ਮਾਲਕ ਉਹ ਪਰਮ ਪਿਤਾ ਪਰਮਾਤਮਾ ਉਸ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੰਦਾ ਹੈ, ਸਾਰੀਆਂ ਚਿੰਤਾਵਾਂ ਤੋਂ ਮੁਕਤੀ ਦਿਵਾ ਦਿੰਦਾ ਹੈ ਤੇ ਅੰਦਰ ਅਜਿਹਾ ਆਤਮਬਲ, ਆਤਮਵਿਸ਼ਵਾਸ ਭਰ ਦਿੰਦਾ ਹੈ ਕਿ ਉਹ ਇਨਸਾਨ ਮਾਲਕ ਦੀਆਂ ਉਹ ਬਰਕਤਾਂ ਹਾਸਲ ਕਰਦਾ ਹੈ, ਮਾਲਕ ਦੀਆਂ ਉਹ ਖੁੁਸ਼ੀਆਂ ਹਾਸਲ ਕਰਦਾ ਹੈ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਹਰ ਸਮੇਂ ਪਰਮ ਪਿਤਾ ਪਰਮਾਤਮਾ ਦਾ ਗੁਣਗਾਨ, ਆਪਣੇ ਸਤਿਗੁਰੂ, ਮੌਲਾ ਦੇ ਗੁਣਗਾਨ ਗਾਉਂਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਇਨਸਾਨ ਉਸ ਮਾਲਕ ਦੇ ਪਰਮ ਪਿਤਾ ਦੇ ਗੁਣਗਾਨ ਨਹੀਂ ਗਾਉਂਦਾ, ਉਦੋਂ ਤੱਕ ਉਸ ਦੀ ਦਇਆ ਮਿਹਰ, ਰਹਿਮਤ ਦੇ ਕਾਬਲ ਨਹੀਂ ਬਣਦਾ ਸਿਮਰਨ ਧਿਆਨ ਨਾਲ, ਲਗਨ ਨਾਲ ਕਰਨਾ ਚਾਹੀਦਾ ਹੈ ਅਤੇ ਜਦੋਂ ਉਸ ਦੀ ਰਹਿਮਤ ਹੋ ਜਾਂਦੀ ਹੈ, ਫਿਰ ਸਿਮਰਨ ਕਰਨਾ ਨਹੀਂ ਪੈਂਦਾ, ਆਪਣੇ ਆਪ ਚੱਲਣ ਲੱਗ ਜਾਂਦਾ ਹੈ ਇਸ ਲਈ ਜਦੋਂ ਤੱਕ ਤੁਹਾਨੂੰ ਨੂਰੀ ਸਰੂਪ ਦੇ ਦਰਸ਼ਨ ਨਹੀਂ ਹੁੰਦੇ, ਜਦੋਂ ਤੱਕ ਹਿਰਦੇ ਦੀ ਭਾਵਨਾ ਮਾਲਕ ਨਾਲ ਜੁੜਦੀ ਨਹੀਂ, ਸ਼ੁੱਧ ਨਹੀਂ ਹੁੰਦੀ ਉਦੋਂ ਤੱਕ ਲਗਾਤਾਰ ਸਿਮਰਨ ਕਰਦੇ ਰਹੋ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ