ਗੋਬਿੰਦ ਕਾਂਡਾ ਭਾਜਪਾ ’ਚ ਸ਼ਾਮਲ, ਲੜ ਸਕਦੇ ਹਨ ਏਲਨਾਬਾਦ ਤੋਂ ਚੋਣ

ਗੋਬਿੰਦ ਕਾਂਡਾ ਭਾਜਪਾ ’ਚ ਸ਼ਾਮਲ, ਲੜ ਸਕਦੇ ਹਨ ਏਲਨਾਬਾਦ ਤੋਂ ਚੋਣ

(ਸੁਨੀਲ ਵਰਮਾ) ਸਰਸਾ । ਹਰਿਆਣਾ ਲੋਕਹਿੱਤ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਤੇ ਸਰਸਾ ਦੇ ਵਿਧਾਇਕ ਗੋਪਾਲ ਕਾਂਡਾ ਦੇ ਭਰਾ ਗੋਬਿੰਦ ਕਾਂਡਾ ਐਤਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ ਹਨ ਸਰਸਾ ’ਚ ਹੋਏ । ਪ੍ਰੋਗਰਾਮ ਦੌਰਾਨ ਉਨ੍ਹਾਂ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਏਲਨਾਬਾਦ ਉਪ ਚੋਣਾਂ ’ਚ ਪਾਰਟੀ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਗੋਬਿੰਦ ਕਾਂਡਾ ਦਾ ਭਾਜਪਾ ’ਚ ਸ਼ਾਮਲ ਹੋਣਾ ਨਵੇਂ ਸਮੀਕਰਨ ਬਣਾ ਸਕਦਾ ਹੈ ਭਾਜਪਾ ਗੋਬਿੰਦ ਕਾਂਡਾ ’ਤੇ ਏਲਨਾਬਾਦ ਤੋਂ ਦਾਅ ਖੇਡ ਸਕਦੀ ਹੈ।

ਸਾਲ 2014 ਤੇ 2019 ’ਚ ਰਾਣੀਆਂ ਤੋਂ ਲੜ ਚੁੱਕੇ ਹਨ ਵਿਧਾਨ ਸਭਾ ਚੋਣਾਂ

ਗੋਬਿੰਦ ਕਾਂਡਾ ਦੋ ਵਾਰ ਰਾਣੀਆਂ ਵਿਧਾਨ ਸਭਾ ਤੋਂ ਹਲੋਪਾ ਦੀ ਟਿਕਟ ’ਤੇ ਚੋਣਾਂ ਲੜ ਚੁੱਕੇ ਹਨ ਤੇ ਸਰਸਾ ’ਚ ਪੂਰੀ ਤਰ੍ਹਾਂ ਸਰਗਰਮ ਹਨ ਹਲੋਪਾ ਸੀਟ ਤੋਂ ਉਹ ਸਾਲ 2019 ਤੇ ਸਾਲ 2014 ’ਚ ਚੋਣ ਲੜ ਚੁੱਕੇ ਹਨ। ਦੋਵੇਂ ਵਾਰ ਹੀ ਉਹ ਦੂਜੇ ਸਥਾਨ ’ਤੇ ਰਹੇ ਹਨ ਸਾਲ 2019 ’ਚ ਰਾਣੀਆ ਸੀਟ ਤੋਂ ਅਜ਼ਾਦ ਚੌ. ਰਣਜੀਤ ਸਿੰਘ ਜੇਤੂ ਰਹੇ ਸਨ ਉਨ੍ਹਾਂ 53825 ਵੋਟਾਂ ਮਿਲੀਆਂ ਸਨ ਜਦੋਂਕਿ ਗੋਬਿੰਦ ਕਾਂਡਾ ਨੂੰ 33394 ਵੋਟਾਂ ਮਿਲੀਆਂ ਸਨ ਤੇ ਉਹ 19431 ਦੇ ਫਾਸਲੇ ਨਾਲ ਹਾਰ ਗਏ ਸਨ। ਸਾਲ 2014 ’ਚ ਗੋਬਿੰਦ ਕਾਂਡਾ ਇਨੈਲੋ ਉਮੀਦਵਾਰ ਰਾਮਚੰਦ ਕੰਬੋਜ਼ ਤੋਂ ਹਾਰੇ ਸਨ ਉਸ ਚੋਣ ’ਚ ਰਾਮਚੰਦ ਕੰਬੋਜ਼ ਨੂੰ 43971 ਵੋਟਾਂ ਮਿਲੀਆਂ ਸਨ ਜਦੋਂਕਿ ਗੋਬਿੰਦ ਕਾਂਡਾ ਨੂੰ 39656 ਵੋਟਾਂ ਮਿਲੀਆਂ ਸਨ ਤੇ ਉਹ 4315 ਵੋਟਾਂ ਤੋਂ ਹਾਰੇ ਸਨ ਵੱਡੇ ਭਰਾ ਗੋਪਾਲ ਕਾਂਡਾ ਦੀ ਗੈਰ ਮੌਜ਼ੂਦਗੀ ’ਚ ਗੋਬਿੰਦ ਕਾਂਡਾ ਸਿਆਸਤ ’ਚ ਵੀ ਪੂਰੀ ਸਰਗਰਮੀ ਦਿਖਾਉਂਦੇ ਹਨ।

ਪਿਤਾ ਰਹੇ ਪੁਰਾਣੇ ਜਨਸੰਘੀ

ਗੋਪਾਲ-ਗੋਬਿੰਡ ਕਾਂਡਾ ਦੇ ਪਿਤਾ ਮੁਰਲੀਧਰ ਕਾਂਡਾ ਐਡਵੋਕੇਟ ਆਰਐਸਐਸ ਨਾਲ ਜੁੜੇ ਹੋਏ ਸਨ ਵਰਤਮਾਨ ’ਚ ਗੋਪਾਲ ਕਾਂਡਾ ਵੀ ਸੂਬੇ ਦੀ ਭਾਜਪਾ ਸਰਕਾਰ ਨੂੰ ਹਮਾਇਤ ਦੇ ਰਹੇ ਹਨ ਗੋਪਾਲ ਕਾਂਡਾ ਦੀ ਸੂਬੇ ਸਰਕਾਰ ਨਾਲ ਨੇੜਤਾ ਦੇ ਚੱਲਦੇ ਗੋਬਿੰਦ ਕਾਂਡਾ ਨੂੰ ਟਿਕਟ ਮਿਲਣੀ ਲਗਭਗ ਫਾਈਨਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ