ਭਾਰਤ ਦੇ ਅਕਸ ਦਾ ਸੰਸਾਰੀਕਰਨ

Globalization

ਪਿਛਲੇ ਹਫ਼ਤੇ ਇੰਡੋਨੇਸ਼ੀਆ ’ਚ ਜਕਾਰਤਾ ਦੀ ਯਾਤਰਾ ਦੌਰਾਨ ਮੈਂ ਕੌਮਾਂਤਰੀ ਵਫ਼ਦ ਨਾਲ ਜਕਾਰਤਾ ਸ਼ਹਿਰ ਦੀਆਂ ਦਰਸ਼ਨੀ ਥਾਵਾਂ ਨੂੰ?ਘੁੰਮਣ ਲਈ ਨਿੱਕਲਿਆ ਇਸ ਵਫ਼ਦ ’ਚ 14 ਦੇਸ਼ਾਂ ਦੇ ਲਗਭਗ 20 ਮੈਂਬਰ ਸਨ ਤੇ ਉਨ੍ਹਾਂ ਨੂੰ?ਇੱਕ ਪੁਰਾਤਨ ਕਸਬੇ ’ਚ ਲਿਜਾਇਆ ਗਿਆ ਜਿੱਥੇ ਸਾਨੂੰ ਇੱਕ ਕਠਪੁਤਲੀ ਸ਼ੋਅ ਵਿਖਾਇਆ ਗਿਆ ਮੈਨੂੰ ਇਹ ਦੇਖ ਕੇ ਖੁਸ਼ੀ ਤੇ ਹੈਰਾਨੀ ਹੋਈ ਕਿ ਇਹ ਕਠਪੁਤਲੀ ਸ਼ੋਅ ਭਾਰਤੀ ਮਹਾਂਕਾਵਿ ਰਮਾਇਣ ਬਾਰੇ ਸੀ ਇੱਕ ਮੁਸਲਿਮ ਬਹੁ-ਗਿਣਤੀ ਦੇਸ਼ ਦੀ ਰਾਜਧਾਨੀ ਨਾ ਕਿ ਬਾਲੀ ਵਰਗੇ ਸ਼ਹਿਰ ’ਚ ਜਿੱਥੇ ਭਾਰਤੀ ਮੂਲ ਦੇ ਲੋਕ ਜ਼ਿਆਦਾ ਹਨ, ਹਿੰਦੂ?ਮਹਾਂਕਾਵਿ ਦਾ ਕਠਪੁਤਲੀ ਸ਼ੋਅ ਵਰਗੇ ਸੱਭਿਆਚਾਰਕ ਸਮਾਰੋਹ ’ਚ ਦਰਸਾਇਆ ਜਾਣਾ ਅਸਲ ਵਿਚ ਸੁਖਦਾਈ ਸੀ ਦੱਖਣ ਪੂਰਵ ਏਸ਼ੀਆ ਦੇ ਹੋਰ ਦੇਸ਼ਾਂ ’ਚ ਵੀ ਭਾਰਤੀ ਅਧਿਆਤਮਿਕ, ਸੱਭਿਆਚਾਰਕ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਦਰਅਸਲ ਨਾ ਸਿਰਫ਼ ਇਨ੍ਹਾਂ ਦੇਸ਼ਾਂ ’ਚ ਸਗੋਂ ਵਿਸ਼ਵ ਦੇ ਹੋਰ ਦੇਸ਼ਾਂ ’ਚ ਵੀ ਜਿੱਥੇ ਭਾਰਤੀ ਮੂਲ ਦੇ ਲੋਕ ਗਏ ਹਨ ਤੇ ਜਿੱਥੇ ਉਨ੍ਹਾਂ ਦੀ ਬਹੁ-ਗਿਣਤੀ ਹੈ, ਅਜਿਹਾ ਅਧਿਆਤਮਿਕ ਤੇ ਸੱਭਿਆਚਾਰਕ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਇਹੀ ਨਹੀਂ ਮੈਨੂੰ ਇੱਕ ਡਿਪਲੋਮੈਟਿਕ ਮਿੱਤਰ ਨੇ ਦੱਸਿਆ ਕਿ ਤੰਜਾਨੀਆ ’ਚ ਇੱਕ ਬਜ਼ੁਰਗ ਮਹਿਲਾ ਚਾਰ ਕਿਲੋਮੀਟਰ ਪੈਦਲ ਤੁਰ ਕੇ ਇੱਕ ਭਾਰਤੀ ਫੀਚਰ ਫਿਲਮ ਬਾਰੇ ਵੀਡੀਓ ਦੇਖਣ ਗਈ ਮੁੰਬਈ ’ਚ ਬਣੀਆਂ ਫੀਚਰ ਫਿਲਮਾਂ ਸਮੁੱਚੇ ਸੰਸਾਰ ’ਚ ਹਰਮਨਪਿਆਰੀਆਂ ਹਨ ਕਾਬੁਲ ਦੀ ਯਾਤਰਾ ਦੌਰਾਨ?ਮੈਂ ਉੱਥੋਂ ਦੇ ਲੋਕਾਂ ਨੂੰ ਮਿਲਿਆ ਜੋ ਸੰਜੈ ਦੱਤ, ਸ਼ਾਹਰੁਖ਼ ਖਾਨ ਦੀਆਂ ਫ਼ਿਲਮਾਂ ਤੋਂ ਭਲੀ-ਭਾਂਤ ਜਾਣੂੰ ਹਨ ਇਹ ਦੋਵੇਂ ਤਜ਼ੁਰਬੇ ਭਾਰਤ ਦੀ ਡਿਪਲੋਮੈਟਿਕ ਸ਼ਕਤੀ ਨੂੰ ਦਰਸਾਉਂਦੇ ਹਨ ਜੋ ਭਾਰਤ ਦੇ ਸੱਭਿਆਚਾਰ ਤੋਂ ਪ੍ਰੇਰਿਤ ਹਨ ਕੀ ਭਾਰਤ ਇਸ ਕੂਟਨੀਤਿਕ ਸ਼ਕਤੀ ਜਾਂ ਸੱਭਿਆਚਾਰਕ ਕੂਟਨੀਤੀ ਦੀ ਵਰਤੋਂ ਪ੍ਰਭਾਵਸ਼ਾਲੀ ਢੰਗ ਨਾਲ ਕਰ ਰਿਹਾ ਹੈ l

ਸੱਭਿਆਚਾਰਕ ਕੂਟਨੀਤੀ ਦੇ ਮਹੱਤਵ ਅਤੇ ਪ੍ਰਭਾਵ ਨੂੰ?ਸਮਝਣ ਲਈ ਵਿਸ਼ਵ ਦੇ ਕੁਝ ਆਗੂਆਂ ਵੱਲੋਂ ਆਖੀਆਂ ਗਈਆਂ ਗੱਲਾਂ ਨੂੰ ਸਮਝਣਾ ਹੋਵੇਗਾ ਵਿਸ਼ਵ ਬੈਂਕ ਦੇ ਡਿਵੈਲਪਮੈਂਟ ਪਾਲਸੀ ਤੇ ਪਾਰਟਨਰਸ਼ਿਪ ਦੇ ਪ੍ਰਬੰਧ ਨਿਦੇਸ਼ਕ ਤੇ ਇੰਡੋਨੇਸ਼ੀਆ ਦੇ ਸਾਬਕਾ ਸੈਰ-ਸਪਾਟਾ ਅਤੇ ਸਿਰਜਣਾਤਮਿਕ ਅਰਥਵਿਵਸਥਾ ਮੰਤਰੀ ਡਾ. ਮਾਰੀ ਐਲਕਾ ਪਾਂਗੇਤਸੁ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਸੱਭਿਆਚਾਰਕ ਕੂਟਨੀਤੀ ਬਹੁਪੱਖੀ ਵਪਾਰ ਗੱਲਾਂ ਬਾਤਾਂ ’ਚ ਪੈਦਾ ਹੋਣ ਵਾਲੀਆਂ ਵਗਾਰਾਂ ਦਾ ਸਾਹਮਣਾ ਕਰਨ ’ਚ ਵੱਡੀ ਭੂਮਿਕਾ ਨਿਭਾਉਂਦੀ ਹੈ ਸੱਭਿਆਚਾਰਕ ਕੂਟਨੀਤੀ ਅਕਸਰ ਅਜਿਹੀਆਂ ਵਿਚਾਰ-ਚਰਚਾਵਾਂ ’ਚ ਸਹਾਇਤਾ ਕਰਦੀ ਹੈ ਜਦੋਂ ਤੁਸੀਂ ਇੱਕ-ਦੂਜੇ ਬਾਰੇ ਸਿੱਖਦੇ-ਸਮਝਦੇ ਹੋ ਚਾਹੇ ਉਹ ਸੱਭਿਆਚਾਰ ਸਹਿਯੋਗ ਦੇ ਜ਼ਰੀਏ ਹੋਵੇ, ਕਲਾ ਦੇ ਜਰੀਏ ਹੋਵੇ ਜਾਂ ਫ਼ਿਲਮਾਂ ਦੇ ਸਹਿਯੋਗ ਜਾਂ ਸੰਗੀਤ ਦੇ ਸਹਿਯੋਗ ਜ਼ਰੀਏ ਹੋਵੇ, ਉਹ ਦੋ ਦੇਸ਼ਾਂ ਜਾਂ ਦੇਸ਼ਾਂ ਦੇ ਸਮੂਹ ਵਿਚਕਾਰ ਆਪਸੀ ਤਾਲਮੇਲ ਤੇ ਸਮਝ ਨੂੰ?ਵਧਾਉਣ ’ਚ ਮੱਦਦ ਕਰਦੀ ਹੈ ਤੇ ਮੇਰਾ ਮੰਨਨਾ ਹੈ ਕਿ ਇਹ ਆਰਥਿਕ ਤੇ ਰਾਜਨੀਤਿਕ ਗੱਲਬਾਤ ’ਚ ਵਧੀਆ ਮਾਹੌਲ ਦਾ ਨਿਰਮਾਣ ਕਰ ਰਿਹਾ ਹੈ l

ਸਪੱਸ਼ਟ ਹੈ?ਕਿ ਸੱਭਿਆਚਾਰਕ ਕੂਟਨੀਤੀ ਦੇ ਅਨੇਕਾਂ ਪੜਾਅ ਹਨ ਪਰ ਅਜੇ ਵੀ ਜ਼ਿਆਦਾਤਰ ਦੇਸ਼ਾਂ ਦੀ ਵਿਦੇਸ਼ੀ ਨੀਤੀ ’ਚ ਸੱਭਿਆਚਾਰਕ ਪਹਿਲੂਆਂ ਦੀ ਬਜਾਇ ਵਪਾਰ ਤੇ ਸੁਰੱਖਿਆ ਮੁੱਦਿਆਂ ’ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਦੋ ਦੇਸ਼ਾਂ ਵਿਚਕਾਰ ਸੱਭਿਆਚਾਰਕ ਨੇੜਤਾ ਵਿਸ਼ਵਾਸ ਤੇ ਆਪਸੀ ਤਾਲਮੇਲ ਦਾ ਮਾਹੌਲ ਬਣਾਉਂਦੀ ਹੈ ਫਿਰ ਕੂਟਨੀਤਿਕ ਗੱਲਬਾਤ ਤੇ ਸੱਭਿਆਚਾਰ ਨੂੰ ਮਹੱਤਤਾ ਕਿਉਂ ਨਹੀਂ ਦਿੱਤੀ ਜਾਂਦੀ? ਇਸ ਦਾ ਕਾਰਨ ਸ਼ਾਇਦ ਅਗਵਾਈ ਵੱਲੋਂ ਇਹ ਫੈਸਲਾ ਨਾ ਕਰ ਸਕਣਾ ਹੈ ਕਿ ਕਿਸ ਸੱਭਿਆਚਾਰ ਜਾਂ ਸੱਭਿਆਚਾਰ ਦੇ ਕਿਸ ਪਹਿਲੂ ’ਤੇ ਜ਼ੋਰ ਦਿੱਤਾ ਜਾਵੇ ਸੱਭਿਆਚਾਰਕ ਕੂਟਨੀਤੀ ਕਿਸੇ ਦੇਸ਼ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕਰਨ ਦਾ ਇੱਕ ਤਰੀਕਾ ਹੈ ਜਿਸ ਦੇ ਜ਼ਰੀਏ ਉਸ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀ ਵਰਤੋਂ ਕੀਤੀ ਜਾਂਦੀ ਹੈ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੀ ਵਿਸ਼ੇਸ਼ ਸੱਭਿਆਚਾਰਕ ਵਿਰਾਸਤ ਹੈ l

ਤੇ ਜੇਕਰ ਉਨ੍ਹਾਂ ਦਾ ਸਾਂਝਾ ਇਤਿਹਾਸ ਹੈ ਤਾਂ ਕੁਝ ਮਾਮਲਿਆਂ ’ਚ ਇਹ ਇੱਕੋ-ਜਿਹਾ ਹੈ ਭਾਰਤ ਦੇ ਮਾਮਲੇ ’ਚ ਵੱਖ-ਵੱਖ ਪਛਾਣਾਂ ਦੀ ਸਹਿ-ਹੋਂਦ ਕਾਰਨ ਵਿਭਿੰਨਤਾ ਦੇਖਣ ਨੂੰ ਮਿਲਦੀ ਹੈ ਇਸ ਲਈ ਪਛਾਣ ਦੀ ਰਾਜਨੀਤੀ ਇੱਕ ਵੱਖ ਧਾਰਨਾ ਹੈ ਕਾਰਲ ਮਾਰਕਸ ਨੇ ਕਿਹਾ ਸੀ ਕਿ ਧਰਮ ਸੱਭਿਆਚਾਰ ਦਾ ਇੱਕ ਵੱਡਾ ਅੰਗ ਹੈ ਤੇ ਉਦੋਂ ਤੋਂ ਧਰਮ, ਜਾਤੀ, ਮੂਲਵੰਸ਼ ਆਦਿ ਦੇ ਅਧਾਰ ’ਤੇ ਪਛਾਣ ਨੂੰ ਜਨਤਕ ਚਰਚਾਵਾਂ ’ਚ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਚਿੰਤਾ ਦੀ ਗੱਲ ਹੈ ਕਿ ਧਰਮ, ਜਾਤੀ,  ਅਤੇ ਰਾਸ਼ਟਰੀਅਤਾ ਦੇ ਅਧਾਰ ’ਤੇ ਲੋਕਾਂ ਨੂੰ ਵੱਖ-ਵੱਖ ਵਰਗਾਂ ’ਚ ਵੰਡ ਦਿੱਤਾ ਗਿਆ ਹੈ ਦੱਖਣਪੰਥੀ ਲੋਕ ਰਾਜਨੀਤਿਕ ਸਮੱਰਥਨ ਪ੍ਰਾਪਤ ਕਰਨ ਲਈ ਇਸ ਵੰਡ ਦਾ ਫਾਇਦਾ ਚੁੱਕ ਰਹੇ ਹਨ ਮਹਾਂਮਾਰੀ, ਵਿੱਤੀ ਸੰਕਟ, ਜੰਗ, ਜਨਸੰਖਿਆ ਦੇ ਇੱਕ ਵੱਡੇ ਹਿੱਸੇ ’ਚ ਅਸੁਰੱਖਿਆ ਦੀ ਭਾਵਨਾ ਨਾਲ ਰਾਸ਼ਟਰਵਾਦ ਤੇ ਅੱਤਵਾਦ ਵਧਿਆ ਹੈ ਯੂਰਪੀਅਨ ਬੌਧਿਕ ਇਤਿਹਾਸ ਦੇ ਵਿਦਵਾਨ ਇਟਲੀ ਦੇ ਐਂਜੋ ਟੈਵਰਸੋ ਨੇ ਇਸ ਰੁਝਾਨ ਨੂੰ?ਲੋਕਤੰਤਰ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਦੱਸਿਆ ਹੈ l

ਉਨ੍ਹਾਂ ਕਿਹਾ ਕਿ ਦੱਖਣਪੰਥੀਆਂ ਦਾ ਉਦੈ 21ਵੀਂ ਸਦੀ ’ਚ ਪਛਾਣ ਦੀ ਰਾਜਨੀਤੀ ਦੇ ਵਧਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ ਇੱਕ ਸਮੂਹਿਕ ਕਾਰਵਾਈ ਦੇ ਰੂਪ ਵਿਚ ਪਛਾਣ ਦੀ ਰਾਜਨੀਤੀ ਕਿਸੇ ਸਮਾਜਿਕ ਸਮੂਹ ਦੇ ਸਾਂਝੇ ਤਜ਼ੁਰਬਿਆਂ ਤੋਂ ਪੈਦਾ ਹੋਈਆਂ ਲੋੜਾਂ ਤੇ ਮੰਗਾਂ ’ਤੇ ਜ਼ੋਰ ਦਿੰਦੀ ਹੈ ਏਸ਼ੀਆ ’ਚ ਭਾਰਤ ਦਾ ਵੱਡਾ ਸੱਭਿਆਚਾਰਕ ਪ੍ਰਭਾਵ ਹੈ ਤੇ ਇਹ ਉਸ ਦੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਪਹਿਲੂ ਰਿਹਾ ਹੈ ਏਸ਼ੀਆ ’ਚ ਪੰਜ ਵੱਡੇ ਧਰਮ ਪੈਦਾ ਹੋਏ ਹਨ ਤੇ ਇਸ ਦੇ 48 ਦੇਸ਼ਾਂ ਤੇ 11 ਵੱਖ-ਵੱਖ ਟਾਈਮ ਜੋਨਾਂ ’ਚ ਸੈਂਕੜੇ ਮੂਲਵੰਸ਼ੀ ਸਮੂਹ ਹਨ ਉਨ੍ਹਾਂ ਦੇ ਆਪਸੀ ਮੱਤਭੇਦਾਂ ਦੇ ਬਾਵਜੂਦ ਇੱਥੇ ਜ਼ਿਆਦਾਤਰ ਮੂਲਵੰਸ਼ੀ ਤੇ ਧਾਰਮਿਕ ਸਮੂਹ ਇੱਕ-ਦੂਜੇ ਨਾਲ ਰਲਮਿਲ ਕੇ ਰਹੇ ਹਨ ਤੇ ਉਹ ਇਸ ਖੇਤਰ ਦੀ ਕਲਾ, ਪਰੰਪਰਾਵਾਂ ਤੇ ਸੱਭਿਆਚਾਰ ਨੂੰ?ਖੁਸ਼ਹਾਲ ਕਰ ਰਹੇ ਹਨ ਪਰ ਦੁਖਦਾਈ ਤੱਥ ਇਹ ਹੈ ਕਿ ਹਾਲ ਦੇ ਸਾਲਾਂ ’ਚ ਵੱਖ-ਵੱਖ ਪੁਰਾਤਨਵਾਦੀ ਤੇ ਪ੍ਰਸਿੱਧ ਪਾਰਟੀਆਂ ਪਛਾਣ ਨੂੰ?ਹਥਿਆਰ ਬਣਾ ਕੇ ਸੱਤਾ ’ਚ ਆਈਆਂ ਹਨ ਭਾਰਤ ’ਚ ਕੁਝ ਲੋਕ ਇਹ ਚਿੰਤਾ ਕਰ ਰਹੇ ਹਨ l

ਕਿ ਬਹੁ-ਗਿਣਤੀ ਦੇਸ਼ ਦੇ ਸੱਭਿਆਚਾਰਕ ਤੇ ਧਾਰਮਿਕ ਘੱਟ-ਗਿਣਤੀਆਂ ਲਈ ਖ਼ਤਰਾ ਪੈਦਾ ਕਰ ਰਹੇ ਹਨ ਤੇ ਸਮਾਜ ਦੇ ਬਹੁ -ਸੱਭਿਆਚਾਰਕ ਢਾਂਚੇ ਨੂੰ?ਨਸ਼ਟ ਕਰ ਰਹੇ ਹਨ ਮਲੇਸ਼ੀਆ ’ਚ ਹਾਲ ਹੀ ’ਚ ਇਸ ਤਰ੍ਹਾਂ?ਦਾ ਧਰੁਵੀਕਰਨ ਦੇਖਣ ਨੂੰ ਮਿਲਿਆ ਉੱਥੇ ਯੂਨਾਈਟਿਡ ਮਲਿਆ ਨੈਸ਼ਨਲ ਆਰਗੇਨਾਈਜੇਸ਼ਨ ਵਰਗੀਆਂ ਪਾਰਟੀਆਂ ਨੇ ਮਲੇਸ਼ੀਆਈ ਵੋਟਰਾਂ ਨੂੰ ਧਾਰਮਿਕ ਤੇ ਜਾਤੀ ਅਧਾਰ ’ਤੇ ਵੰਡਣ ਲਈ ਪਛਾਣ ਨੂੰ ਮੁੱਦਾ ਬਣਾਇਆ ਸੰਸਾਰ ਭਰ ’ਚ ਪ੍ਰਗਤੀਸ਼ੀਲ ਲੋਕ ਪਛਾਣ ਦੀ ਰਾਜਨੀਤੀ ਤੋਂ ਦੂਰ ਰਹੇ ਹਨ ਤੇ ਇਸ ਮੁੱਦੇ ਅਤੇ ਵਗਾਰ ’ਤੇ ਭਾਰਤ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਖੇਤਰ ’ਚ ਭਾਰਤ ਸੰਸਾਰਕ ਰਾਜਨੀਤੀ ’ਚ ਆਪਣੀ ਸੱਭਿਆਚਾਰ ਬਹੁਤਾਤਵਾਦ ਤੇ ਸਦਭਾਵਨਾ ਜਰੀਏ ਯੋਗਦਾਨ ਦੇ ਸਕਦਾ ਹੈ ਅਨੇਕ ਪਛਾਣਾਂ ਵਿਭਿੰਨਤਾ ਦਾ ਮੂਲ ਹੈ ਤੇ ਇਹ ਲੋਕਤੰਤਰ ਨੂੰ ਮਜ਼ਬੂਤ ਕਰਨ ’ਚ ਸਹਾਇਤਾ ਕਰਦਾ ਹੈ ਵੱਖ-ਵੱਖ ਪਛਾਣਾਂ ’ਚ ਜ਼ਰੂਰੀ ਨਹੀਂ ਕਿ ਟਕਰਾਅ ਹੋਵੇ ਤੇ ਉਹ ਸਹਿ-ਹੋਂਦ ’ਚ ਰਹਿ ਸਕਦੇ ਹਨ ਇੱਕ ਵਿਅਕਤੀ ਭਾਸ਼ਾ, ਮੂਲਵੰਸ਼, ਜਾਤੀ, ਧਰਮ, ਵਪਾਰ ਤੇ ਭਾਰਤ ਦੇ ਮਾਮਲੇ ’ਚ ਜਾਤੀ ਦੇ ਅਧਾਰ ’ਤੇ ਅਨੇਕਾਂ ਪਛਾਣਾਂ ਧਾਰਨ ਕਰ ਸਕਦਾ ਹੈ ਦੋ ਤਰ੍ਹਾਂ ਦੀ ਪਛਾਣ ਹੈ ਇੱਕ ਵਿਅਕਤੀ ਦੀ ਜਨਮ ਤੋਂ ਤੇ ਦੂਜੀ ਜੋ ਵਿਅਕਤੀ ਪ੍ਰਾਪਤ ਕਰਦਾ ਹੈ l

ਇਸ ਲਈ ਇਹ ਪਛਾਣ ਸੰਦਰਭ ਅਨੁਸਾਰ ਨਵਾਂ ਰੂਪ ਲੈ ਸਕਦੀ ਹੈ ਉਦਾਹਰਨ ਲਈ ਤੁਹਾਡੀ ਭਾਸ਼ਾ ਦੀ ਪਛਾਣ ਉਸੇ ਭਾਸ਼ਾ ਸਮੂਹ ’ਚ ਕੰਮ ਕਰਦੀ ਹੈ ਪਰ ਤੁਹਾਨੂੰ ਦੂਜੀ ਭਾਸ਼ਾ ਜਾਣਨ ਲਈ ਉਸ ਪਛਾਣ ਨੂੰ ਛੱਡਣਾ ਹੋਵੇਗਾ ਤੇ ਆਪਣੀ ਭਾਸ਼ਾ ਸਮੂਹ ਤੋਂ ਬਾਹਰ ਸੰਵਾਦ ਕਰਨ ਲਈ ਦੂਜੀ ਭਾਸ਼ਾ ਅਪਣਾਉਣੀ ਹੋਵੇਗੀਭਾਰਤੀ ਸੱਭਿਆਚਾਰ ਧਰਮ ਤੇ ਪਰੰਪਰਾਵਾਂ ’ਤੇ ਅਧਾਰਿਤ ਹੈ ਤੇ ਇਹ ਵੰਨ-ਸੁਵੰਨਤਾ ਹੈ ਜਿਸ ’ਚ ਅਨੇਕਾਂ ਪਛਾਣਾਂ ਹਨ ਤੇ ਸਹਿ-ਹੋਂਦ ਕਾਰਨ ਇਹ ਕਈ ਸਦੀਆਂ ਤੋਂ?ਜਾਰੀ ਹੈ ਭਾਰਤ ਆਪਣੇ ਸੱਭਿਆਚਾਰ ’ਚ ਇਸ ਵਿਸ਼ੇਸ਼ ਸੁਹਿਰਦਤਾ, ਬਹੁਤਾਤਵਾਦ ਤੇ ਮਿਸ਼ਰਣ ਦੀ ਵਰਤੋਂ ਸੱਭਿਆਚਾਰਕ ਕੂਟਨੀਤੀ ਦੇ ਰੂਪ ’ਚ ਕਰ ਸਕਦਾ ਹੈ ਇਸ ਨਾਲ ਇੱਕ ਮਹਾਂਸ਼ਕਤੀ ਦੇ ਰੂਪ ’ਚ ਉੱਭਰਨ ’ਤੇ ਭਾਰਤ ਦੇ ਮੌਕੇ ਵਧਦੇ ਹਨ ਵਪਾਰ ਤੇ ਸੁਰੱਖਿਆ ਦੇ ਮੁੱਦਿਆਂ ’ਤੇ ਵਰਤਮਾਨ ’ਚ ਅਮਰੀਕਾ ਤੇ ਚੀਨ ਅਗਵਾਈ ਕਰ ਰਹੇ ਹਨ ਪਰ ਵਰਤਮਾਨ ’ਚ ਸੰਸਾਰ ’ਚ ਜੋ ਵੰਡ ਤੇ ਧਰੁਵੀਕਰਨ ਹੈ, ਉਸ ’ਚ ਨਵੇਂ ਰਾਜਨੀਤਿਕ ਸੱਭਿਆਚਾਰ ਦੀ ਘਾਟ ਹੈ ਕੀ ਭਾਰਤ ਉਸ ਸਥਾਨ ਨੂੰ ਭਰ ਸਕੇਗl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ