ਸੱਚੀ ਲਗਨ (Genuine dedication)

dedication

Genuine dedication ਸੱਚੀ ਲਗਨ

Genuine dedication | ਇੱਕ ਵਿਅਕਤੀ ਤੀਰ-ਕਮਾਨ ਚਲਾਉਣ ਦੀ ਕਲਾ ‘ਚ ਬਹੁਤ ਮਾਹਿਰ ਸੀ ਉਸ ਦੇ ਬਣਾਏ ਹੋਏ ਤੀਰਾਂ ਨੂੰ ਜੋ ਵੀ ਵੇਖਦਾ, ਉਸ ਦੇ ਮੂੰਹੋਂ ‘ਵਾਹ’ ਨਿੱਕਲਦਾ ਇੱਕ ਦਿਨ ਜਦੋਂ ਉਹ ਤੀਰ ਬਣਾ ਰਿਹਾ ਸੀ, ਤਾਂ ਇੱਕ ਅਮੀਰ ਵਿਅਕਤੀ ਦੀ ਬਰਾਤ ਧੂਮ-ਧਾਮ ਨਾਲ ਨਿੱਕਲੀ ਉਹ ਆਪਣੇ ਕੰਮ ਵਿੱਚ ਇੰਨਾ ਮਸਤ ਸੀ ਕਿ ਬਰਾਤ ਵੱਲ ਉਸ ਦਾ ਧਿਆਨ ਹੀ ਨਹੀਂ ਗਿਆ ਥੋੜ੍ਹੀ ਦੇਰ ਬਾਅਦ ਉਸ ਕੋਲੋਂ ਇੱਕ ਫ਼ਕੀਰ ਲੰਘੇ ਉਦੋਂ ਤੱਕ ਉਹ ਆਪਣਾ ਕੰਮ ਨਿਪਟਾ ਚੁੱਕਾ ਸੀ ਫ਼ਕੀਰ ਨੇ ਪੁੱਛਿਆ, ‘ਥੋੜ੍ਹੀ ਦੇਰ ਪਹਿਲਾਂ ਇੱਥੋਂ ਇੱਕ ਅਮੀਰ ਵਿਅਕਤੀ ਦੀ ਬਰਾਤ ਲੰਘੀ ਸੀ, ਉਸ ਨੂੰ ਲੰਘਿਆਂ ਕਿੰਨਾ ਸਮਾਂ ਹੋਇਆ ਹੈ?’

‘ਮਹਾਰਾਜ ਮੁਆਫ਼ ਕਰਨਾ, ਮੈਂ ਤੀਰ ਬਣਾਉਣ ‘ਚ ਲੱਗਾ ਸੀ, ਇਸ ਲਈ ਬਰਾਤ ਨੂੰ ਨਹੀਂ ਵੇਖ ਸਕਿਆ’ ਉਹ ਬੋਲਿਆ

ਇਹ ਸੁਣ ਕੇ ਫ਼ਕੀਰ ਹੈਰਾਨ ਹੁੰਦਿਆਂ ਬੋਲੇ, ‘ਭਾਈ, ਜਦੋਂ ਤੂੰ ਇੱਥੇ ਮੌਜ਼ੂਦ ਸੀ ਤਾਂ ਢੋਲ-ਢਮੱਕਿਆਂ ਦਾ ਰੌਲ਼ਾ ਤਾਂ ਤੂੰ ਸੁਣਿਆ ਹੀ ਹੋਵੇਗਾ?’ ‘ਮਹਾਰਾਜ, ਜਦੋਂ ਮੈਂ ਆਪਣੇ ਕੰਮ ‘ਚ ਲੱਗਦਾ ਹਾਂ, ਫਿਰ ਮੈਨੂੰ ਆਪਣੇ ਸਰੀਰ ਦੀ ਸੁਧ ਵੀ ਨਹੀਂ ਰਹਿੰਦੀ’ ਉਸ ਨੇ ਕਿਹਾ ਇਹ ਗੱਲ ਸੁਣ ਕੇ ਫ਼ਕੀਰ ਨੇ ਉਸ ਦੇ ਅੱਗੇ ਸਿਰ ਨਿਵਾਇਆ ਤੇ ਹੱਥ ਜੋੜਦਿਆਂ ਬੋਲੇ, ‘ਮੈਂ ਵੀ ਸਾਧਨਾ ਵਿੱਚ ਇਸੇ ਤਰ੍ਹਾਂ ਗੁਆਚਣ ਦੀ ਕੋਸ਼ਿਸ਼ ਕਰਾਂਗਾ’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ