ਹੈਲੀਕਾਪਟਰ ਹਾਦਸੇ ਤੋਂ ਬਾਅਦ ਵੀ ਜਿੰਦਾ ਸਨ ਜਨਰਲ ਰਾਵਤ

ਬਚਾਉਣ ਵਾਲੇ ਸ਼ਖਸ ਨੇ ਸੁਣਾਈ ਅੱਖਾਂ ਵੇਖੀ ਕਹਾਣੀ

ਨਵੀਂ ਦਿੱਲੀ (ਏਜੰਸੀ)। ਸੀਡੀਐਸ ਜਨਰਲ ਬਿਪਿਨ ਰਾਵਤ ਤਾਮਿਲਨਾਡੂ ਦੇ ਕੂਨੂਰ ਵਿੱਚ ਹੈਲੀਕਾਪਟਰ ਹਾਦਸੇ ਤੋਂ ਬਾਅਦ ਜ਼ਿੰਦਾ ਸਨ ਅਤੇ ਆਪਣਾ ਦਾ ਨਾਮ ਲੈਣ ਦੇ ਯੋਗ ਸਨ। ਇਹ ਦਾਅਵਾ ਰਾਹਤ ਅਤੇ ਬਚਾਅ ਦਲ ‘ਚ ਸ਼ਾਮਲ ਇਕ ਵਿਅਕਤੀ ਨੇ ਕੀਤਾ ਹੈ, ਜੋ ਸਭ ਤੋਂ ਪਹਿਲਾਂ ਹੈਲੀਕਾਪਟਰ ਦੇ ਖਿੱਲਰੇ ਮਲਬੇ ਦੇ ਨੇੜੇ ਪਹੁੰਚਿਆ।

ਰਾਹਤ ਅਤੇ ਬਚਾਅ ਟੀਮ ਵਿੱਚ ਸ਼ਾਮਲ ਐਨਸੀ ਮੁਰਲੀ ​​ਨਾਂਅ ਦੇ ਬਚਾਅ ਕਰਮਚਾਰੀ ਨੇ ਦੱਸਿਆ ਕਿ ਅਸੀਂ 2 ਲੋਕਾਂ ਨੂੰ ਜ਼ਿੰਦਾ ਬਚਾਇਆ, ਜਿਨ੍ਹਾਂ ‘ਚੋਂ ਇਕ ਸੀਡੀਐੱਸ ਬਿਪਿਨ ਰਾਵਤ ਸੀ। ਉਨ੍ਹਾਂ ਨੇ ਧੀਮੀ ਆਵਾਜ਼ ਵਿਚ ਆਪਣਾ ਨਾਂਅ ਦੱਸਿਆ। ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਅਸੀਂ ਉਸ ਸਮੇਂ ਜ਼ਿੰਦਾ ਬਚਾਏ ਗਏ ਦੂਜੇ ਵਿਅਕਤੀ ਦੀ ਪਛਾਣ ਨਹੀਂ ਕਰ ਸਕੇ।

ਬਚਾਅ ਕਰਮਚਾਰੀ ਮੁਤਾਬਕ ਸੀਡੀਐਸ ਜਨਰਲ ਰਾਵਤ ਦੇ ਸਰੀਰ ਦਾ ਹੇਠਲਾ ਹਿੱਸਾ ਬੁਰੀ ਤਰ੍ਹਾਂ ਨਾਲ ਸੜ ਗਿਆ ਸੀ। ਫਿਰ ਉਨ੍ਹਾਂ ਨੂੰ ਬੈੱਡਸ਼ੀਟ ਵਿਚ ਲਪੇਟ ਕੇ ਐਂਬੂਲੈਂਸ ਵਿਚ ਲਿਜਾਇਆ ਗਿਆ। ਮੁਰਲੀ ​​ਫਾਇਰ ਸਰਵਿਸ ਟੀਮ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਸਥਿਤੀ ਇੰਨੀ ਖਰਾਬ ਹੈ ਕਿ ਅੱਗ ਬੁਝਾਊ ਜਹਾਜ਼ ਦੇ ਮਲਬੇ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਇੰਜਣਾਂ ਨੂੰ ਲਿਜਾਣ ਲਈ ਕੋਈ ਰਸਤਾ ਨਹੀਂ ਸੀ। ਉਹ ਨੇੜਲੇ ਘਰਾਂ ਅਤੇ ਨਦੀਆਂ ਤੋਂ ਪਾਣੀ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਬਚਾਅ ਕਰਮੀਆਂ ਮੁਤਾਬਕ ਹਾਦਸੇ ਵਾਲੀ ਥਾਂ ਦੇ ਨੇੜੇ ਦਰੱਖਤ ਵੀ ਸਨ। ਮੁਸ਼ਕਲ ਹਾਲਾਤਾਂ ਕਾਰਨ ਬਚਾਅ ਕਾਰਜਾਂ ਵਿੱਚ ਦੇਰੀ ਹੋ ਰਹੀ ਸੀ। ਬਚਾਅ ਕਰਮਚਾਰੀਆਂ ਨੂੰ 12 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਦਕਿ 2 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ। ਦੋਵੇਂ ਬਚੇ ਬੁਰੀ ਤਰ੍ਹਾਂ ਝੁਲਸ ਗਏ। ਦੂਜੇ ਵਿਅਕਤੀ, ਜਿਸ ਨੂੰ ਬਾਅਦ ਵਿੱਚ ਜ਼ਿੰਦਾ ਬਚਾਇਆ ਗਿਆ, ਦੀ ਪਛਾਣ ਗਰੁੱਪ ਕੈਪਟਨ ਵਰੁਣ ਸਿੰਘ ਵਜੋਂ ਹੋਈ ਹੈ।

ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਦੌੜੇ ਸੀ ਪਿੰਡ ਵਾਸੀ

ਜਿਸ ਸਥਾਨ ‘ਤੇ ਇਹ ਹਾਦਸਾ ਹੋਇਆ, ਉਸ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਕਟੇਰੀ ਪਿੰਡ ਹੈ। ਪਿੰਡ ਦੇ ਰਹਿਣ ਵਾਲੇ ਪੋਥਮ ਪੋਨਮ ਨੇ ਹੈਲੀਕਾਪਟਰ ਦੀ ਆਵਾਜ਼ ਸੁਣੀ। ਉਸ ਨੇ ਅੱਗੇ ਦੱਸਿਆ ਕਿ ਉਦੋਂ ਜ਼ੋਰਦਾਰ ਧਮਾਕਾ ਹੋਇਆ। ਫਿਰ ਸਾਰਿਆਂ ਨੂੰ ਪਤਾ ਲੱਗਾ ਕਿ ਹੈਲੀਕਾਪਟਰ ਨੂੰ ਅੱਗ ਲੱਗ ਗਈ ਹੈ। ਪਿੰਡ ਕਟੇੜੀ ਦੇ ਲੋਕਾਂ ਨੇ ਇਸ ਦੀ ਸੂਚਨਾ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ