(ਅਜੈ ਮਨਚੰਦਾ) ਕੋਟਕਪੂਰਾ। ਪੁਲਿਸ ਨੇ ਅੱਜ ਗੈਂਗਸਟਰ ਵਿਕਰਮ ਬਰਾੜ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ। ਇਸ ਦੌਰਾਨ ਮਾਣਯੋਗ ਅਦਾਲਤ ਨੇ ਵਿਕਰਮ ਬਰਾੜ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਦੇ ਇਕ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁੱਛਗਿੱਛ ਲਈ ਫਰੀਦਕੋਟ ਪੁਲਿਸ ਲਾਰੈਂਸ ਬਿਸ਼ਨੋਈ ਗਰੁੱਪ ਦੇ ਬਦਮਾਸ਼ ਵਿਕਰਮ ਬਰਾੜ ਨੂੰ ਦਿੱਲੀ ਤੋਂ ਲਿਆਂਦਾ ਗਿਆ ਅਤੇ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ। (Gangster Vikram Brar)
ਜਿਕਰਯੋਗ ਹੈ ਕਿ ਐਨ.ਆਈ.ਏ ਲਾਰੈਂਸ ਬਿਸਨੋਈ ਦੇ ਕਰੀਬੀ ਵਿਕਰਮ ਬਰਾੜ ਨੂੰ ਯੂਏਈ ਤੋਂ ਭਾਰਤ ਡਿਪੋਰਟ ਕੀਤੇ ਜਾਣ ਤੋਂ ਤੁਰੰਤ ਬਾਅਦ ਗ੍ਰ੍ਰਿਫ਼ਤਾਰ ਕਰ ਲਿਆ ਸੀ। ਕੁਝ ਦਿਨ ਪਹਿਲਾਂ ਐਨ.ਆਈ.ਏ ਵਿਕਰਮ ਬਰਾੜ ਨੂੰ ਤੋਂ ਭਾਰਤ ਲੈ ਕੇ ਆਈ ਸੀ ।ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਸਮਸੇਰ ਸਿੰਘ ਸੇਰਗਿੱਲ ਨੇ ਕਿਹਾ ਕਿ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਤੱਥ ਇਕੱਠੇ ਕੀਤੇ ਜਾਣਗੇ।
ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਨੌਜਵਾਨ ਦੀ ਮੌਤ, ਤਿੰਨ ਗੰਭੀਰ ਜ਼ਖਮੀ
ਵਿਕਰਮ ਬਰਾੜ (Gangster Vikram Brar) ਨੂੰ ਲੋਕ ਬੱਬੂ ਦੇ ਨਾਂਅ ਨਾਲ ਜਾਣਦੇ ਹਨ। ਉਹ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੀਲੀਬੰਗਾ ਕਸਬੇ ਤੋਂ 5 ਕਿਲੋਮੀਟਰ ਦੂਰ ਸੂਰਤਗੜ੍ਹ ਹਾਈਵੇਅ ‘ਤੇ ਸਥਿਤ ਡਿੰਗਾ ਪਿੰਡ ਦਾ ਵਸਨੀਕ ਹੈ। ਮਾਤਾ ਜਸਵਿੰਦਰ ਕੌਰ ਬਿਮਾਰ ਹੈ, ਉਨ੍ਹਾਂ ਨੂੰ ਦੌਰੇ ਵੀ ਪੈਂਦੇ ਹਨ। ਵਿਕਰਮ ਦਾ ਪਿਤਾ ਜਗਰਾਜ (ਗੁਰਜੰਟ ਸਿੰਘ) ਘਰ ਦੇ ਨੇੜੇ ਬਣੇ ਰਾਮਦੇਵ ਮੰਦਰ ਦਾ ਪੁਜਾਰੀ ਹੈ। ਪਿੰਡ ਵਿੱਚ ਭੰਡਾਰਾ ਅਤੇ ਜਾਗਰਣ ਸਮੇਤ ਧਾਰਮਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਆਖਰੀ ਵਾਰ ਉਹ 4 ਸਾਲ ਪਹਿਲਾਂ ਆਪਣੀ ਭੈਣ ਸਮਨਦੀਪ ਕੌਰ ਦੇ ਵਿਆਹ ਲਈ ਪਿੰਡ ਆਇਆ ਸੀ।